ਬਰਨਾਲਾ:ਬਿਜਲੀ ਦਾ ਸੌਟ ਸਰਕਟ ਹੋਣ ਕਾਰਨ ਘਰ ਦੇ ਕਮਰੇ ਦੇ ਵਿਚ ਅੱਗ ਲੱਗ ਗਈ ਜਿਸ ਕਾਰਨ ਕਮਰੇ 'ਚ ਪਈ ਚਾਰ ਕਿਲ੍ਹਿਆਂ ਦੀ ਤੂੜੀ ਸੜ ਕੇ ਸੁਆਹ ਹੋ ਗਈ। ਇਸ ਮੌਕੇ ਤੇ ਫਾਇਰਬ੍ਰੇਗਡ ਬਰਨਾਲਾ ਨੂੰ ਟੋਲ ਫਰੀ ਨੰਬਰ ਤੇ ਕਾਲ ਕੀਤਾ ਗਿਆ। ਫਾਇਰਬ੍ਰੇਗਡ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਅਤੇ ਪਿੰਡ ਵਾਸੀਆਂ ਨੇ ਤੂੜੀ ਨੂੰ ਬਾਹਰ ਕੱਢਿਆ।
ਬੂਟਾ ਸਿੰਘ ਫੋਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਟਰਾਲੀਆਂ ਤੂੜੀ ਦੀ ਸੜ ਕੇ ਸੁਆਹ ਹੋ ਗਈਆ ਅਤੇ 3-4 ਤੂੜੀ ਦੀਆਂ ਟਰਾਲੀਆਂ ਪਾਣੀ ਨਾਲ ਖਰਾਬ ਹੋ ਗਈਆ ਹਨ। ਉਸ ਨੇ ਦੱਸਿਆ ਕਿ ਉਸ ਨੇ ਇਹ ਤੂੜੀ ਜ਼ਮੀਨ ਠੇਕੇ ਤੇ ਲੈਕੇ ਬਣਾਈ ਸੀ।