ETV Bharat / state

'ਕੋਰੋਨਾ ਤੋਂ ਬਚਦੇ ਕਿਤੇ ਮਲੇਰੀਆ ਨਾ ਕਰਵਾ ਬੈਠਿਓ' - ਕੋਰੋਨਾ

ਬਰਨਾਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਖੜ੍ਹੇ ਗੰਦੇ ਪਾਣੀ ਦੀ ਸਮੱਸਿਆਂ ਬਾਰੇ ਸ਼ਹਿਰ ਵਾਸੀ ਆਪਣੀ ਨਗਰ ਕੌਂਸਲ ਨੂੰ ਕਈ ਵਾਰ ਆਖ ਚੁੱਕੇ ਹਨ, ਪਰ ਕੌਂਸਲ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਜਿਸ ਕਾਰਨ ਡੇਂਗੂ ਅਤੇ ਮਲੇਰੀਆ ਦੀ ਬਿਮਾਰੀ ਦਾ ਖ਼ਤਰਾ ਬਣਿਆ ਹੋਇਆ ਹੈ।

'ਕੋਰੋਨਾ ਤੋਂ ਬਚਦੇ ਕਿਤੇ ਮਲੇਰੀਆ ਨਾ ਕਰਵਾ ਬੈਠਿਓ'

author img

By

Published : Aug 19, 2020, 4:46 PM IST

Updated : Aug 19, 2020, 5:12 PM IST

ਬਰਨਾਲਾ: ਸੂਬੇ 'ਚ ਇੱਕ ਪਾਸੇ ਕੋਰੋਨਾ ਮਹਾਂਮਾਰੀ ਦੀ ਦੂਜੀ ਛੱਲ ਵਜਣ ਦੀ ਗੱਲ ਆਖੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਜ਼ਿਲ੍ਹਾਂ ਬਰਨਾਲਾ ਦਾ ਪ੍ਰਸ਼ਾਸਨ ਪੈਦਾ ਹੋਣ ਵਾਲੀ ਦੂਜੀ ਖਤਰਨਾਕ ਬਿਮਾਰੀ ਤੋਂ ਅਣਜਾਨ ਹੈ ਜਾਂ ਫਿਰ ਇਹ ਜਾਣ ਬੁਝ ਕੇ ਮਸਤਮੌਲਾ ਬਣਿਆ ਹੋਇਆ ਹੈ।

'ਕੋਰੋਨਾ ਤੋਂ ਬਚਦੇ ਕਿਤੇ ਮਲੇਰੀਆ ਨਾ ਕਰਵਾ ਬੈਠਿਓ'

ਡੇਂਗੂ ਅਤੇ ਮਲੇਰੀਆ ਦੀ ਬਿਮਾਰੀ ਦਾ ਖ਼ਤਰਾ

ਬਰਨਾਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਖੜ੍ਹੇ ਗੰਦੇ ਪਾਣੀ ਦੀ ਸਮੱਸਿਆਂ ਬਾਰੇ ਸ਼ਹਿਰ ਵਾਸੀ ਆਪਣੇ ਨਗਰ ਕੌਂਸਲ ਨੂੰ ਕਈ ਵਾਰ ਆਖ ਚੁੱਕੇ ਹਨ, ਪਰ ਕੌਂਸਲ ਹਰ ਬਾਰ ਇਸ ਨੂੰ ਟਾਲ ਦਿੰਦਾ ਹੈ। ਇਨ੍ਹਾਂ ਦਿਨਾਂ ਵਿੱਚ ਮੱਛਰਾਂ ਦੀ ਭਰਮਾਰ ਹੋਣ ਕਾਰਨ ਡੇਂਗੂ ਅਤੇ ਮਲੇਰੀਆ ਦੀ ਬਿਮਾਰੀ ਦਾ ਖ਼ਤਰਾ ਬਣਿਆ ਰਹਿੰਦਾ ਹੈ। 'ਈਟੀਵੀ ਭਾਰਤ' ਵੱਲੋਂ ਇਸ ਸਬੰਧੀ ਜ਼ਮੀਨੀ ਪੱਧਰ 'ਤੇ ਜਾ ਕੇ ਜਾਂਚ ਕੀਤੀ ਗਈ ਤਾਂ ਆਮ ਲੋਕਾਂ ਦੇ ਹਾਲਾਤ ਅਤੇ ਸਿਹਤ ਵਿਭਾਗ ਦੇ ਅੰਕੜੇ ਵੱਖੋ ਵੱਖਰੇ ਹਨ।

ਸਰਕਾਰੀ ਅੰਕੜੇ

ਸਿਹਤ ਅਧਿਕਾਰੀ ਇਸ ਵਾਰ ਪੂਰੇ ਜ਼ਿਲ੍ਹੇ ਵਿੱਚ ਇੱਕ ਵੀ ਡੇਂਗੂ ਦਾ ਮਰੀਜ਼ ਨਾ ਹੋਣ ਦਾ ਦਾਅਵਾ ਕਰ ਰਹੇ ਹਨ, ਪਰ ਦੂਜੇ ਪਾਸੇ ਬਰਨਾਲਾ ਸ਼ਹਿਰ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਗੰਦੇ ਪਾਣੀ ਦੇ ਖੜ੍ਹੇ ਹੋਣ ਕਾਰਨ ਲੋਕ ਬਿਮਾਰੀਆਂ ਫੈਲਣ ਦਾ ਸੰਕੇਤ ਦੇ ਰਹੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਬਰਨਾਲਾ ਜ਼ਿਲ੍ਹੇ ਵਿੱਚ ਡੇਂਗੂ ਅਤੇ ਮਲੇਰੀਆ ਦੇ ਕਾਫੀ ਕੇਸ ਦੇਖਣ ਨੂੰ ਸਾਹਮਣੇ ਆਏ ਸਨ ਪਰ ਇਸ ਵਾਰ ਸਰਕਾਰੀ ਅੰਕੜਿਆਂ ਅਨੁਸਾਰ ਇੱਕ ਵੀ ਡੇਂਗੂ ਦਾ ਮਰੀਜ਼ ਸਾਹਮਣੇ ਨਹੀਂ ਆਇਆ।

ਇਲਾਕੇ 'ਚ ਖੜ੍ਹਾ ਗੰਦਾ ਪਾਣੀ
ਇਲਾਕੇ 'ਚ ਖੜ੍ਹਾ ਗੰਦਾ ਪਾਣੀ

ਸੀਵਰੇਜ ਕਾਰਨ ਮਾੜੀ ਹਾਲਤ

ਲੋਕਾਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਇਲਾਕਿਆਂ ਵਿੱਚ ਗੰਦੇ ਪਾਣੀ ਖੜ੍ਹਨ ਨਾਲ ਹਰ ਘਰ ਵਿੱਚ ਬਿਮਾਰੀਆਂ ਤੋਂ ਪੀੜਤ ਮਰੀਜ਼ ਹਨ। ਬਰਨਾਲਾ ਜ਼ਿਲ੍ਹੇ ਦੇ ਬੱਸ ਸਟੈਂਡ ਦੇ ਪਿਛਲੇ ਪਾਸੇ, ਤਰਕਸ਼ੀਲ ਰੋਡ, ਰਾਮਗੜ੍ਹੀਆ ਰੋਡ ਸਮੇਤ ਅਲੱਗ ਅਲੱਗ ਇਲਾਕਿਆਂ ਵਿੱਚ ਸੀਵਰੇਜ ਦੀ ਮਾੜੀ ਹਾਲਤ ਕਰਕੇ ਗੰਦਾ ਪਾਣੀ ਲੋਕਾਂ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਖੜ੍ਹਾ ਹੈ। ਜੋ ਮੱਛਰਾਂ ਦੀ ਪੈਦਾਵਾਰ ਵਿੱਚ ਵਾਧਾ ਕਰ ਰਿਹਾ ਹੈ।

ਜ਼ਿਲ੍ਹਾਂ ਬਰਨਾਲਾ ਪ੍ਰਸ਼ਾਸਨ
ਜ਼ਿਲ੍ਹਾਂ ਬਰਨਾਲਾ ਪ੍ਰਸ਼ਾਸਨ

ਲੋਕਾਂ ਦੇ ਕੱਟੇ ਜਾ ਰਹੇ ਚਾਲਾਨ

ਸਿਹਤ ਵਿਭਾਗ ਅਤੇ ਨਗਰ ਕੌਂਸਲ ਦੀ ਟੀਮ ਵੱਲੋਂ ਮਿਲ ਕੇ ਸਿਰਫ਼ ਦਫ਼ਤਰਾਂ ਅਤੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਸਾਫ਼ ਪਾਣੀ ਵਿੱਚ ਖੜ੍ਹੇ ਮੱਛਰ ਦਾ ਲਾਰਵਾ ਚੈੱਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਅਤੇ ਨਗਰ ਕੌਂਸਲ ਦੀ ਟੀਮ ਵੱਲੋਂ ਲੋਕਾਂ ਦੇ ਚਲਾਨ ਕਰਕੇ ਜੁਰਮਾਨੇ ਕੀਤੇ ਜਾ ਰਹੇ ਹਨ।

ਬਰਨਾਲਾ ਦੇ ਸਿਵਲ ਸਰਜਨ ਵੱਲੋਂ ਵੀ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਡੇਂਗੂ ਤੋਂ ਬਚਣਾ ਹੈ ਤਾਂ ਏਸੀ, ਫ਼ਰਿਜਾਂ ਦੇ ਪਾਣੀ ਨੂੰ ਕਿਤੇ ਵੀ ਖੜ੍ਹਨ ਨਹੀਂ ਦੇਣਾ ਚਾਹੀਦਾ, ਪਰ ਸਰਕਾਰੀ ਹਸਪਤਾਲ ਵਿੱਚ ਸ਼ਰੇਆਮ ਏਸੀ ਦਾ ਪਾਣੀ ਧਰਤੀ 'ਤੇ ਡਿੱਗ ਕੇ ਡੇਂਗੂ ਦਾ ਮੱਛਰ ਪੈਦਾ ਕਰ ਰਿਹਾ ਹੈ, ਜੋ ਸਿਹਤ ਵਿਭਾਗ ਦੀਆਂ ਅੱਖਾਂ ਤੋਂ ਦੂਰ ਹੈ।

Last Updated : Aug 19, 2020, 5:12 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.