ਬਰਨਾਲਾ: ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਜਿੱਥੇ ਪੰਜਾਬ ਦੇ ਲੋਕਾਂ ਅੰਦਰ ਬਦਲਾਅ ਦੀ ਆਸ ਜਰੂਰ ਜਾਗੀ ਸੀ, ਉਥੇ ਹੀ ਆਪ ਦੀ ਸਰਕਾਰ ਬਣਨ ਤੋਂ ਬਾਅਦ ਹੀ ਲਗਾਤਾਰ ਪੰਜਾਬ ਦੇ ਹਾਲਾਤ ਕੁੱਝ ਖ਼ਰਾਬ ਹੁੰਦੇ ਵੀ ਦਿਖਾਈ ਦੇ ਰਹੇ ਹਨ। ਜਿਸ ਤਰ੍ਹਾਂ ਹੀ ਪੰਜਾਬ ਵਿੱਚ ਹਰ ਦਿਨ ਕਤਲ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ, ਜਿਸ ਨਾਲ ਨਵੀਂ ਸਰਕਾਰ ਜਰੂਰ ਸਵਾਲਾਂ ਦੇ ਘੇਰੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ।
ਅਜਿਹੀ ਹੀ ਇੱਕ ਕਤਲ ਦਾ ਮਾਮਲਾ ਬਰਨਾਲਾ ਦੇ ਪਿੰਡ ਗਹਿਲ ਵਿਖੇ ਆਇਆ, ਜਿੱਥੇ ਜੁਆਈ ਵੱਲੋਂ ਸੱਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦਕਿ ਬਚਾਅ ਕਰਨ ਆਈ ਗੁਆਂਢਣ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਹਮਲਾਵਰ ਕਾਤਲ ਜਗਰੂਪ ਸਿੰਘ ਨਾਲ ਮ੍ਰਿਤਕ ਔਰਤ ਮੁਖਤਿਆਰ ਕੌਰ ਦੀ ਲੜਕੀ ਦਾ ਕਰੀਬ 10 ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸਦਾ ਕੁੱਝ ਸਮੇਂ ਬਾਅਦ ਤਲਾਕ ਹੋ ਗਿਆ। ਤਲਾਕ ਤੋਂ ਬਾਅਦ ਪਰਿਵਾਰ ਨੇ ਲੜਕੀ ਦਾ ਅੱਗੇ ਵਿਆਹ ਕਰ ਦਿੱਤਾ, ਜਿਸਦਾ ਰੰਜਿਸ਼ ਤਹਿਤ ਮੁਲਜ਼ਮ ਜਗਰੂਪ ਸਿੰਘ ਨੇ ਆਪਣੀ ਸੱਸ ਦਾ ਅੱਜ ਸਵੇਰੇ ਆਪਣੇ ਸਹੁਰਾ ਘਰ ਪਹੁੰਚ ਕੇ ਚਾਕੂ ਨਾਲ ਕਤਲ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀਆਂ ਲੜਕੀਆਂ ਤੇ ਭਰਾ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦਾ ਜਗਰੂਪ ਸਿੰਘ ਨਾਲ ਵਿਆਹ ਹੋਇਆ ਸੀ, ਪਰ ਵਿਆਹ ਤੋਂ ਬਾਅਦ ਉਹ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਜਿਸ ਕਰਕੇ ਸਾਡੇ ਪਰਿਵਾਰ ਨੇ ਪੂਰੇ ਕਾਨੂੰਨੀ ਤਰੀਕੇ ਨਾਲ ਆਪਣੀ ਲੜਕੀ ਦਾ ਤਲਾਕ ਕਰਵਾ ਲਿਆ ਸੀ।
ਇਸ ਤੋਂ ਬਾਅਦ ਵੀ ਉਹ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਨਹੀਂ ਹਟਿਆ। ਇਸੇ ਤਹਿਤ ਹੀ 2 ਦਿਨ ਪਹਿਲਾਂ ਮੁਲਜ਼ਮ ਕਾਤਲ ਨੇ 2 ਦਿਨ ਪਹਿਲਾਂ ਘਰ ਆਕੇ ਪਰਿਵਾਰ ਨੂੰ ਧ਼ਮਕੀਆਂ ਦਿੱਤੀਆਂ ਸਨ, ਪਰ ਪੁਲਿਸ ਨੇ ਉਹਨਾਂ ਦੀ ਸਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਦੇ ਨਤੀਜੇ ਵਜੋਂ ਅੱਜ ਹਮਲਾਵਰ ਨੇ ਉਹਨਾਂ ਦੀ ਮਾਤਾ ਮੁਖਤਿਆਰ ਕੌਰ ਨੂੰ ਸਵੇਰੇ ਘਰ ਵਿੱਚ ਦਾਖ਼ਲ ਹੋ ਕੇ ਕਤਲ ਕਰ ਦਿੱਤਾ।
ਉਥੇ ਇਸ ਮੌਕੇ ਘਟਨਾ ਉਪਰੰਤ ਕਾਤਲ ਨੂੰ ਫੜਨ ਵਾਲੀ ਊਸ਼ਾ ਰਾਣੀ ਨੇ ਦੱਸਿਆ ਕਿ ਕਾਤਲ ਜਦੋਂ ਕਤਲ ਕਰਕੇ ਭੱਜਣ ਲੱਗਿਆ ਸੀ ਤਾਂ ਉਸਨੇ ਉਸਦਾ ਆਪਣੇ ਬੱਚਿਆਂ ਦੀ ਮੱਦਦ ਨਾਲ ਮੋਟਰਸਾਈਕਲ ਫ਼ੜ ਲਿਆ। ਉਥੇ ਦੋਸ਼ੀ ਨੂੰ ਫ਼ੜ ਕੇ ਕਮਰੇ ਵਿੱਚ ਬੰਦ ਕੀਤਾ ਗਿਆ।
ਉਥੇ ਇਸ ਸਬੰਧੀ ਮਹਿਲ ਕਲਾਂ ਦੇ ਡੀ.ਐਸ.ਪੀ ਨੇ ਕਿਹਾ ਕਿ ਮ੍ਰਿਤਕ ਔਰਤ ਦਾ ਕਤਲ ਕਰਨ ਵਾਲਾ ਵਿਅਕਤੀ ਉਸਦੀ ਧੀ ਦਾ ਤਲਾਕਸ਼ੁਦਾ ਪਤੀ ਸੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਾਤਲ ਆਪਣੀ ਤਲਾਕਸ਼ੁਦਾ ਪਤਨੀ ਦੇ ਦੁਬਾਰਾ ਵਿਆਹ ਕੀਤੇ ਜਾਣ ਤੋਂ ਔਖਾ ਸੀ। ਜਿਸ ਕਰਕੇ ਉਸਨੇ ਆਪਣੀ ਸੱਸ ਦਾ ਕਤਲ ਕਰ ਦਿੱਤਾ। ਦੂਜੇ ਪੁਲਿਸ ਵੱਲੋਂ ਪੂਰੀ ਬਾਰੀਕੀ ਨਾਲ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈੇ।
ਇਹ ਵੀ ਪੜੋ:- 22 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ