ETV Bharat / state

ਬਰਨਾਲਾ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਮਨਾਈ ਲੜਕੀਆਂ ਦੀ ਲੋਹੜੀ, ਬੱਚੀਆਂ ਨੂੰ ਸਮਰਪਿਤ ਲਗਾਇਆ ਗਿਆ ਖੂਨਦਾਨ ਕੈਂਪ - Social organizations of Barnala celebrated Lohri

ਬਰਨਾਲਾ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਵੱਲੋਂ ਲੋਹੜੀ ਦੇ ਸ਼ੁਭ ਤਿਉਹਾਰ ਦੇ ਮੱਦੇਨਜ਼ਰ ਨਵ-ਜੰਮੀਆਂ ਲੜਕੀਆਂ ਦੀ ਲੋਹੜੀ ਦਾ ਪ੍ਰੋਗਰਾਮ (Social organizations celebrated Lohri in Barnala) ਕਰਵਾਇਆ ਗਿਆ। ਜਿਸ ਵਿੱਚ ਨਵਜੰਮੀਆਂ ਲੜਕੀਆਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਨਵਜੰਮੀਆਂ ਲੜਕੀਆਂ ਦੇ ਬੱਚਤ ਖਾਤੇ ਵੀ ਖੋਲ੍ਹੇ ਤੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਕੀਤਾ ਗਿਆ।

Social organizations celebrated Lohri in Barnala

author img

By

Published : Jan 10, 2023, 7:41 PM IST

ਬਰਨਾਲਾ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਮਨਾਈ ਲੜਕੀਆਂ ਦੀ ਲੋਹੜੀ

ਬਰਨਾਲਾ: ਸਮਾਜ ਵਿੱਚੋਂ ਲੜਕਾ-ਲੜਕੀ ਦੇ ਫਰਕ ਨੂੰ ਦੂਰ ਕਰਨ ਲਈ ਅੱਜ ਮੰਗਲਵਾਰ ਨੂੰ ਬਰਨਾਲਾ ਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਦਾਨੀ ਸੱਜਣਾਂ ਵੱਲੋਂ ਲੋਹੜੀ ਦੇ ਸ਼ੁਭ ਤਿਉਹਾਰ ਦੇ ਮੱਦੇਨਜ਼ਰ ਨਵ-ਜੰਮੀਆਂ ਲੜਕੀਆਂ ਦੀ ਲੋਹੜੀ ਦਾ ਪ੍ਰੋਗਰਾਮ (Social organizations celebrated Lohri in Barnala) ਕਰਵਾਇਆ ਗਿਆ। ਜਿਸ ਵਿੱਚ ਨਵਜੰਮੀਆਂ ਲੜਕੀਆਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਨਵਜੰਮੀਆਂ ਲੜਕੀਆਂ ਦੇ ਬੱਚਤ ਖਾਤੇ ਵੀ ਖੋਲ੍ਹੇ ਤੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਕੀਤਾ ਗਿਆ। ਉੱਥੇ ਬੱਚੀਆਂ ਨੂੰ ਸਮਰਪਿਤ ਸਰਕਾਰੀ ਹਸਪਤਾਲ ਵਿੱਚ ਖੂਨਦਾਨ ਵੀ ਕੀਤਾ ਗਿਆ। ਇਸ ਮੌਕੇ ਸ਼ਗਨ ਵਜੋਂ ਰਿਉੜੀਆਂ, ਗੱਜਕ, ਮੂੰਗਫਲੀ ਵੀ ਵੰਡੀ ਗਈ।

ਕੁੜੀਆਂ ਦੀ ਲੋਹੜੀ ਮੁੰਡਿਆਂ ਦੀ ਲੋਹੜੀ ਦੀ ਤਰ੍ਹਾਂ ਮਨਾਉਣੀ ਚਾਹੀਦੀ:- ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੀ ਐਸ.ਸੀ ਕਮਿਸ਼ਨ ਪੰਜਾਬ ਦੀ ਮੈਂਬਰ ਪੂਨਮ ਕਾਂਗੜਾ ਨੇ ਕਿਹਾ ਕਿ ਅੱਜ ਮੰਗਲਵਾਰ ਨੂੰ ਲੜਕੇ ਅਤੇ ਲੜਕੀ ਵਿੱਚ ਕੋਈ ਫਰਕ ਨਹੀਂ ਰਿਹਾ। ਅੱਜ ਲੜਕੀਆਂ ਹਰ ਮੰਚ 'ਤੇ ਲੜਕਿਆਂ ਤੋਂ ਅੱਗੇ ਜਾ ਰਹੀਆਂ ਹਨ। ਅੱਜ ਸਾਨੂੰ ਕੁੜੀਆਂ ਦੀ ਲੋਹੜੀ ਸਿਰਫ ਮੁੰਡਿਆਂ ਦੀ ਲੋਹੜੀ ਦੀ ਤਰ੍ਹਾਂ ਮਨਾਉਣੀ ਚਾਹੀਦੀ ਹੈ।

ਲੜਕਾ ਅਤੇ ਲੜਕੀ ਵਿੱਚ ਕੋਈ ਫਰਕ ਨਹੀਂ:- ਉੱਥੇ ਸਮਾਗਮ ਪ੍ਰਬੰਧਕ ਐਡਵੋਕੇਟ ਦੀਪਕ ਜਿੰਦਲ ਅਤੇ ਸੁਖਵਿੰਦਰ ਭੰਡਾਰੀ ਨੇ ਇਸ ਮੌਕੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਨਵ-ਜੰਮੀਆਂ ਬੱਚੀਆਂ ਦੀ ਲੋਹੜੀ ਬੜੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ। ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਅੱਜ ਦੇ ਦਿਨ ਇੱਕ ਲੜਕਾ ਅਤੇ ਇੱਕ ਲੜਕੀ ਵਿੱਚ ਕੋਈ ਫਰਕ ਨਹੀਂ ਹੈ। ਜਿੱਥੇ ਇੱਕ ਪਾਸੇ ਨਵ-ਜੰਮੀਆਂ ਲੜਕੀਆਂ ਦੇ ਬੱਚਤ ਖਾਤੇ ਖੋਲ੍ਹੇ ਗਏ ਹਨ, ਉੱਥੇ ਹੀ ਸ਼ਹਿਰ ਵਾਸੀਆਂ ਵੱਲੋਂ ਲੜਕੀਆਂ ਨੂੰ ਸਮਰਪਿਤ ਖੂਨਦਾਨ ਕੈਂਪ ਵੀ ਲਗਾਇਆ ਗਿਆ ਹੈ।

ਇਹ ਵੀ ਪੜੋ:- '1984 ਵਿੱਚ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦਾ ਜਵਾਬ ਦੇਣ ਰਾਹੁਲ ਗਾਂਧੀ'

ETV Bharat Logo

Copyright © 2025 Ushodaya Enterprises Pvt. Ltd., All Rights Reserved.