ETV Bharat / state

ਸ਼ੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ਨੂੰ ਮਿਲੀ ਹਾਈਕੋਰਟ ਤੋਂ ਜ਼ਮਾਨਤ, ਸਮਰੱਥਕਾਂ ਨੇ ਕੀਤਾ ਭਰਵਾ ਸਵਾਗਤ - ਭਾਨਾ ਸਿੱਧੂ ਬਰਨਾਲਾ ਜੇਲ੍ਹ ਤੋਂ ਬਾਹਰ ਆਇਆ

ਅੱਜ ਸ਼ਨੀਵਾਰ ਨੂੰ ਸ਼ੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ਨੂੰ ਜ਼ਮਾਨਤ ਮਿਲ ਗਈ ਹੈ, ਜਿਸ ਤੋਂ ਬਾਅਦ ਅੱਜ ਭਾਨਾ ਸਿੱਧੂ ਬਰਨਾਲਾ ਜੇਲ੍ਹ ਤੋਂ ਬਾਹਰ ਆਇਆ ਹੈ।

Bhaana sidhu has got bail from the High Court

author img

By

Published : Jun 17, 2023, 10:46 PM IST

ਭਾਨਾ ਸਿੱਧੂ ਨੇ ਜ਼ਮਾਨਤ ਮਿਲਣ ਤੋਂ ਬਾਅਦ ਗੱਲਬਾਤ ਕੀਤੀ

ਬਰਨਾਲਾ: ਸ਼ੋਸ਼ਲ ਮੀਡੀਆ 'ਤੇ ਮਸ਼ਹੂਰ ਭਾਨਾ ਸਿੱਧੂ ਜੋ ਕਿ ਪਿਛਲੇ ਕੁੱਝ ਤੋਂ ਦਿਨਾਂ ਤੋਂ ਬਰਨਾਲਾ ਦੀ ਜ਼ਿਲ੍ਹੇ ਵਿੱਚ ਬੰਦ ਸੀ। ਸੋਂ ਅੱਜ ਸ਼ਨੀਵਾਰ ਨੂੰ ਸ਼ੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ਨੂੰ ਜ਼ਮਾਨਤ ਮਿਲ ਗਈ ਹੈ, ਜਿਸ ਤੋਂ ਬਾਅਦ ਅੱਜ ਭਾਨਾ ਸਿੱਧੂ ਬਰਨਾਲਾ ਜੇਲ੍ਹ ਤੋਂ ਬਾਹਰ ਆਇਆ ਹੈ। ਉੱਥੇ ਹੀ ਸਮਾਜ ਸੇਵੀ ਲੱਖਾ ਸਿਧਾਣਾ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਜੇਲ੍ਹ ਦੇ ਬਾਹਰ ਪਹੁੰਚੇ ਤੇ ਫ਼ੁੱਲਾਂ ਦੀ ਵਰਖਾ ਕਰਦਿਆਂ ਭਾਨਾ ਸਿੱਧੂ ਦਾ ਸਵਾਗਤ ਕੀਤਾ ਗਿਆ। ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਭਾਨਾ ਸਿੱਧੂ ਵਲੋਂ ਮੁੜ ਪੰਜਾਬ ਸਰਕਾਰ ਨੂੰ ਵੰਗਾਰਿਆ ਗਿਆ।

ਜ਼ਿਕਰਯੋਗ ਹੈ ਕਿ ਭਾਨਾ ਸਿੱਧ ਇੱਕ ਪੁਲਿਸ ਮੁਲਾਜ਼ਮ ਨੂੰ ਜਾਤੀ ਸੂਚਕ ਸ਼ਬਦ ਬੋਲੇ ਜਾਣ ਦੇ ਆਰੋਪਾਂ ਤਹਿਤ ਬਰਨਾਲਾ ਦੇ ਥਾਣਾ ਮਹਿਲ ਕਲਾਂ ਵਿਖੇ ਪਰਚਾ ਦਰਜ਼ ਕੀਤਾ ਗਿਆ ਸੀ ਅਤੇ ਅੱਜ ਕਈ ਦਿਨਾਂ ਬਾਅਦ ਭਾਨਾ ਸਿੱਧੂ ਹਾਈਕੋਰਟ ਵਲੋਂ ਜ਼ਮਾਨਤ ਮਿਲਣ ਤੋਂ ਬਾਅਦ ਬਾਹਰ ਆਇਆ ਹੈ। ਇਸ ਮੌਕੇ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਭਾਨਾ ਸਿੱਧੂ ਨੇ ਪ੍ਰਮਾਤਮਾ ਅਤੇ ਸਾਥ ਦੇਣ ਵਾਲੇ ਸਾਰੇ ਸਮਰੱਥਕਾਂ ਦਾ ਸਾਥ ਦੇਣ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸਰਕਾਰ ਨੂੰ ਭੁਲੇਖਾ ਹੈ ਕਿ ਉਹ ਇਸ ਤਰ੍ਹਾਂ ਦੇ ਝੂਠੇ ਪਰਚੇ ਤੋਂ ਡਰ ਜਾਣਗੇ। ਉਹ ਅਜਿਹੇ ਪਰਚਿਆਂ ਤੋਂ ਡਰਨ ਵਾਲੇ ਨਹੀਂ ਹਨ। ਪੰਜਾਬ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦੇ ਰਹਿਣਗੇ।

ਇਸ ਦੌਰਾਨ ਹੀ ਭਾਨਾ ਸਿੱਧੂ ਨੇ ਪੰਜਾਬ ਸਰਕਾਰ ਉੱਤੇ ਤੰਜ ਕਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਅਤੇ ਉਸਤੇ ਮੰਤਰੀ ਹਰਜੋਤ ਸਿੰਘ ਬੈਂਸ ਭਗਵੰਤ ਮਾਨ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਬਰਾਬਰ ਦੱਸ ਰਿਹਾ ਹੈ। ਜਦਕਿ ਸ਼ਹੀਦ ਭਗਤ ਸਿੰਘ ਨੇ ਕਦੇ ਕਿਸੇ ਉਪਰ ਝੂਠੇ ਪਰਚੇ ਨਹੀਂ ਦਰਜ਼ ਕਰਵਾਏ ਸਨ। ਮਹਾਰਾਜਾ ਰਣਜੀਤ ਸਿੰਘ ਨੇ ਕਦੇ ਆਪਣੇ ਰਾਜ ਵਿੱਚ ਕਿਸੇ ਵਿਅਕਤੀ ਨਾਲ ਕੋਈ ਧੱਕਾ ਨਹੀਂ ਕੀਤਾ ਸੀ।

ਭਾਨਾ ਸਿੱਧੂ ਨੇ ਕਿਹਾ ਕਿ ਇੱਕ ਪਾਸੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਭਾਂਜਪਾ ਉਪਰ ਧੱਕੇਸ਼ਾਹੀ ਦੇ ਦੋਸ਼ ਲਗਾਏ ਜਾ ਰਹੇ ਹਨ, ਪ੍ਰੰਤੂ ਦੂਜੇ ਪਾਸੇ ਪੰਜਾਬ ਵਿੱਚ ਆਮ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਅਜਿਹੇ ਝੂਠੇ ਪਰਚਿਆਂ ਤੋਂ ਡਰ ਕੇ ਘਰਾਂ ਵਿੱਚ ਬੈਠਣ ਵਾਲੇ ਨਹੀਂ ਹਨ। ਸਰਕਾਰ ਜਿਹੜੇ ਮਰਜ਼ੀ ਪਰਚੇ ਦਰਜ਼ ਕਰਕੇ ਜੇਲ੍ਹਾਂ ਵਿੱਚ ਭੇੇਜ ਦੇਵੇ, ਉਹ ਕਦੇ ਪਰਚਿਆਂ ਤੋਂ ਡਰਨ ਵਾਲੇ ਨਹੀਂ। ਇਸੇ ਤਰ੍ਹਾਂ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ।

ਉੱਥੇ ਇਸ ਮੌਕੇ ਲੱਖਾ ਸਿਧਾਣਾ ਨੇ ਕਿਹਾ ਕਿ ਭਾਨਾ ਸਿੱਧੂ ਉਪਰ ਇੱਕ ਝੂਠਾ ਐਸਸੀ.ਐਸਟੀ ਐਕਟ ਲਗਾ ਕੇ ਜੇਲ੍ਹ ਭੇਜਿਆ ਗਿਆ, ਪ੍ਰੰਤੂ ਅੱਜ ਹਾਈਕੋਰਟ ਵਲੋਂ ਜ਼ਮਾਨਤ ਮਿਲਣ ਨਾਲ ਸੱਚ ਦੀ ਜਿੱਤ ਹੋਈ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਭੁਲੇਖਾ ਹੈ ਕਿ ਅਜਿਹੇ ਪਰਚੇ ਦਰਜ਼ ਕਰਕੇ ਉਹ ਸਾਡੀ ਆਵਾਜ਼ ਚੁੱਪ ਕਰਵਾ ਦੇਣਗੇ। ਅਸੀਂ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਖਿਲਾਫ਼ ਇਸੇ ਤਰ੍ਹਾਂ ਆਵਾਜ਼ ਉਠਾਉਂਦੇ ਰਹਿਣਗੇ।

ਲੱਖਾ ਸਿਧਾਣਾ ਨੇ ਕਿਹਾ ਸਰਕਾਰ ਨੂੰ ਸੱਤਾ ਦਾ ਹੰਕਾਰ ਹੈ, ਪਰ ਇਹ ਹੰਕਾਰ ਚੰਗਾ ਨਹੀਂ ਹੈ। ਇੱਥੇ 25 ਸਾਲ ਰਾਜ ਕਰਨ ਵਾਲੇ ਨਹੀਂ ਰਹੇ। ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਸਰਕਾਰ ਦੀ ਆਲੋਚਨਾ ਵੀ ਸੁਨਣੀ ਚਾਹੀਦੀ ਹੈ। ਅਸੀਂ ਸਰਕਾਰ ਦੀ ਮੁੱਦਿਆਂ ਦੇ ਆਧਾਰ ਤੇ ਆਲੋਚਨਾ ਕਰ ਰਹੇ ਹਾਂ। ਪਰ ਸਰਕਾਰ ਆਲੋਚਨਾ ਕਰਨ ਵਾਲਿਆਂ ਉਪਰ ਪਰਚੇ ਦਰਜ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਹੀ ਪੈਣੇ ਹਨ। ਉਹਨਾਂ ਲੋਕਾਂ ਨੂੰ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਕੇ ਆਪਣੇ ਹੱਕਾਂ ਦੀ ਲੜਾਈ ਲੜਨ ਦੀ ਅਪੀਲ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.