ਬਰਨਾਲਾ: ਪੰਜਾਬ ਵਿੱਚ ਵਾਰਦਾਤਾਂ ਲਗਾਤਾਰ ਵੱਧ ਦੀਆਂ ਜਾ ਰਹੀਆਂ ਹਨ। ਜਿਸ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਜਾ ਰਿਹਾ ਹੈ। ਜੋ ਕਿ ਚਿੰਤਾ ਦਾ ਵਿਸ਼ਾ ਹੈ। ਅਜਿਹੀ ਹੀ ਇੱਕ ਵਾਰਦਾਤ ਮੰਗਲਵਾਰ ਨੂੰ ਬਰਨਾਲਾ ਦੇ ਪਿੰਡ ਠੀਕਰੀਵਾਲਾ (Thikriwala village) ਦੀ ਅਨਾਜ ਮੰਡੀ ਵਿੱਚ ਸਤੀਸ਼ ਰਾਜ ਆੜ੍ਹਤੀਆ ਅਤੇ ਜਗਦੀਸ਼ ਚੰਦਰ ਆੜ੍ਹਤੀਆ ਵਿੱਚ ਇੱਕ ਕਿਸਾਨ ਦੀ ਫਸਲ ਨੂੰ ਮੰਡੀ ਦੇ ਫੜ ਵਿੱਚ ਉਤਾਰਨ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ।
ਇਹ ਬਹਿਸਬਾਜ਼ੀ ਇੰਨੀ ਜ਼ਿਆਦਾ ਵੱਧ ਗਈ ਕਿ ਸਤੀਸ਼ ਰਾਜ ਆੜ੍ਹਤੀਆ (Satish Raj Arhatiya) ਨੇ ਆਪਣੀ ਰਿਵਾਲਵਰ ਨਾਲ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਜਿਸਦੇ ਨਾਲ ਜਗਦੀਸ਼ ਚੰਦਰ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ। ਗੰਭੀਰ ਹਾਲਾਤਾਂ ਵਿੱਚ ਜਗਦੀਸ਼ ਆੜ੍ਹਤੀਏ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਲੇਕਿਨ ਗੰਭੀਰ ਹਾਲਾਤਾਂ ਨੂੰ ਵੇਖਦੇ ਜਗਦੀਸ਼ ਨੂੰ ਬਰਨਾਲਾ ਹਸਪਤਾਲ ਤੋਂ ਰੈਫਰ ਕਰ ਦਿੱਤਾ।
ਜ਼ਖ਼ਮੀ ਆੜ੍ਹਤੀਏ ਜਗਦੀਸ਼ ਦੇ ਬੇਟੇ ਨੇ ਗੱਲ ਕਰਦੇ ਦੱਸਿਆ ਕਿ ਮੰਡੀ ਦੇ ਫੜ ਵਿੱਚ ਝੋਨਾ ਦੀ ਫਸਲ ਨੂੰ ਉਤਾਰਨ ਨੂੰ ਲੈ ਕੇ ਲੜਾਈ ਹੋਇਆ ਅਤੇ ਝਗੜੇ ਵਿੱਚ ਸਤੀਸ਼ ਰਾਜ ਨੇ ਉਨ੍ਹਾਂ ਦੇ ਪਿਤਾ ਉੱਤੇ ਤਾਬੜਤੋੜ ਗੋਲੀਆਂ ਚਲਾਈ ਹੈ। ਜਿਨ੍ਹਾਂ ਵਿੱਚ ਉਨ੍ਹਾਂ ਦੇ ਪਿਤਾ ਜੀ ਗੰਭੀਰ ਰੂਪ ਨਾਲ ਜਖ਼ਮੀ ਹਨ। ਜਿਨ੍ਹਾਂ ਦਾ ਇਲਾਜ ਸਰਕਾਰੀ ਹਸਪਤਾਲ (Civil Hospital Barnala) ਵਿੱਚ ਕਰਵਾਇਆ ਜਾ ਰਿਹਾ ਹੈ। ਪੀੜਤ ਪਰਵਾਰ ਨੇ ਆਰੋਪੀ ਨੂੰ ਛੇਤੀ ਤੋਂ ਛੇਤੀ ਫੜ੍ਹਨ ਅਤੇ ਇਨਸਾਫ਼ ਦੀ ਮੰਗ ਕਰ ਰਹੇ ਹਨ।
ਡਿਊਟੀ ਪੁਲਿਸ ਅਫਸਰ ਥਾਣਾ ਸਦਰ ਬਰਨਾਲਾ ਦੇ ਐਸਐਚਓ ਜਗਜੀਤ ਸਿੰਘ (SHO Jagjit Singh) ਨੇ ਦੱਸਿਆ ਕਿ ਪਿੰਡ ਠੀਕਰੀਵਾਲਾ ਵਿੱਚ 2 ਆੜ੍ਹਤੀਆਂ ਵਿੱਚ ਝੋਨੇ ਦੀ ਫਸਲ ਉਤਾਰਨ ਨੂੰ ਲੈ ਕੇ ਆਪਸੀ ਲੜਾਈ ਹੋ ਗਈ। ਜਿਸ ਵਿੱਚ ਇੱਕ ਨੇ ਦੂਜੇ ਆੜਤੀਏ ਉੱਤੇ ਗੋਲੀਆਂ ਚਲਾਈਆਂ ਹਨ। ਜਿਸ ਵਿੱਚ ਜਗਦੀਸ਼ ਚੰਦ ਨੂੰ 1 ਗੋਲੀ ਵੱਖੀ ਵਿੱਚ ਅਤੇ 2 ਗੋਲੀਆਂ ਹੱਥ ਵਿੱਚ ਲੱਗੀਆਂ ਹਨ। ਜਖ਼ਮੀ ਆੜ੍ਹਤੀਏ ਨੂੰ ਬਰਨਾਲਾ ਸਿਵਲ ਹਸਪਤਾਲ (Civil Hospital Barnala) ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਆਰੋਪੀ ਨੂੰ ਛੇਤੀ ਫੜ੍ਹ ਕੇ ਪੀੜਤ ਪਰਵਾਰ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ:- ਝੋਨਾ ਲੱਦਣ ਗਏ ਪਿਓ-ਪੁੱਤ ‘ਤੇ ਆੜ੍ਹਤੀ ਵੱਲੋਂ ਹਮਲਾ, ਪਿਓ ਦੀ ਮੌਤ ਪੁੱਤ ਜ਼ਖ਼ਮੀ