ਬਰਨਾਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਜਨਰਲ ਇਜਲਾਸ 9 ਨਵੰਬਰ ਸੱਦੇ ਜਾਣ ਦਾ ਅਕਾਲੀ ਦਲ ਦੇ ਐਸਜੀਪੀਸੀ ਮੈਂਬਰ ਬਲਦੇਵ ਸਿੰਘ ਚੂੰਘਾਂ (SGPC member Baldev Singh Chunghan) ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਜੱਥੇਦਾਰ ਚੂੰਘਾਂ ਨੇ ਕਿਹਾ ਕਿ ਐਸਜੀਪੀਸੀ ਦਾ ਇਜਲਾਸ ਆਮ ਚੋਣ ਤੋਂ 20 ਦਿਨਾਂ ਪਹਿਲਾਂ ਜਾਣ ਬੁੱਝ ਕੇ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ਉੱਤੇ ਸੱਦਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੋਣ ਕਰਕੇ ਕੁੱਝ ਮੈਂਬਰ ਪਾਕਿਸਤਾਨ ਗਏ ਹੋਣੇਗੇ ਅਤੇ ਬਾਕੀ ਐਸਜੀਪੀਸੀ ਮੈਂਬਰ ਆਪੋ ਆਪਣੇ ਇਲਾਕਿਆਂ ਦੇ ਸਮਾਗਮਾਂ ਵਿੱਚ ਰੁੱਝੇ ਹੋਏ ਹੋਣਗੇ। ਇਸ ਕਰਕੇ ਇਜਲਾਸ 10 ਦਿਨ ਅੱਗੇ ਪਾ ਦੇਣਾ ਚਾਹੀਦਾ (The meeting should be postponed 10 days) ਹੈ।
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਇਸ ਵਾਰ ਐਸਜੀਪੀਸੀ ਦਾ ਪ੍ਰਧਾਨ ਉਨ੍ਹਾਂ ਦੇ ਲਿਫ਼ਾਫ਼ੇ ਵਿੱਚੋਂ ਨਹੀਂ (SGPC president will not come out of the envelope) ਨਿਕਲੇਗਾ। ਇਸ ਲਈ ਸੁਖਬੀਰ ਬਾਦਲ ਇਕੱਲੇ ਇਕੱਲੇ ਮੈਂਬਰ ਦੇ ਘਰ ਜਾ ਕੇ ਉਸ ਨਾਲ ਰਾਬਤਾ ਕਾਇਮ ਕਰ ਰਹੇ ਹਨ।ਜੱਥੇਦਾਰ ਚੂੰਘਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਸਿੱਖੀ ਸਿਧਾਤਾਂ ਦੇ ਹੋਏ ਘਾਣ ਅਤੇ ਪੰਥ ਨਾਲ ਕੀਤੇ ਧੋਖੇ ਤੋਂ ਸਿੱਖ ਕੌਮ ਦੁਖੀ ਹੈ ਅਤੇ ਬਾਦਲ ਪਰਿਵਾਰ ਦੀ ਅਧੀਨਗੀ ਵਾਲੀ ਹਰ ਸੰਸਥਾ ਨੂੰ ਆਜ਼ਾਦ ਕਰਵਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਦੀ ਪ੍ਰਧਾਨਗੀ (Headed by the Badal family) ਵਿੱਚ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਨਾਮੋਸ਼ੀ ਭਰੀ ਹਾਰ ਦਿੱਤੀ ਹੈ, ਉਸੇ ਤਰ੍ਹਾਂ ਆਉਣ ਵਾਲੀਆਂ ਐਸਜੀਪੀਸੀ ਚੋਣਾਂ ਵਿੱਚ ਲੋਕ ਸਬਕ (SGPC elections will teach people a lesson) ਸਿਖਾਉਣਗੇ।
ਉਨ੍ਹਾਂ ਕਿਹਾ ਕਿ ਇਸ ਚੋਣ ਵਿੱਚ ਉਹ ਲਿਫ਼ਾਫ਼ਾ ਕਲਚਰ ਦੇ ਖ਼ਿਲਾਫ਼ ਬਾਗੀ ਧੜੇ ਦਾ ਸਾਥ ਦੇਣਗੇ। ਇਸ ਲਿਫ਼ਾਫ਼ਾ ਕਲਚਰ ਦੇ ਵਿਰੁੱਧ ਭਾਵੇਂ ਬੀਬੀ ਜਗੀਰ ਕੌਰ ਪ੍ਰਧਾਨਗੀ ਦੀ ਦਾਅਵੇਦਾਰ ਹੋਵੇ ਜਾਂ ਕੋਈ ਹੋਰ, ਉਹ ਬਾਦਲਾਂ ਦੇ ਲਿਫ਼ਾਫ਼ਾ ਪ੍ਰਧਾਨ ਦੇ ਵਿਰੋਧ ਵਿੱਚ ਸਾਥ ਦੇ ਕੇ ਜਮਹੂਰੀਅਤ ਦਾ ਸਾਥ ਦੇਣਗੇ।
ਇਹ ਵੀ ਪੜ੍ਹੋ: AAP ਸਾਂਸਦ ਰਾਘਵ ਚੱਢਾ ਨੇ ਆਬੂਧਾਬੀ 'ਚ ਫਸੇ ਪੰਜਾਬੀਆਂ ਨੂੰ ਕੱਢਣ ਲਈ ਕੇਂਦਰ ਤੋਂ ਤੁਰੰਤ ਦਖਲ ਦੀ ਕੀਤੀ ਮੰਗ