ਬਰਨਾਲਾ: ਜ਼ਿਲ੍ਹੇ ਦੇ ਕਸਬਾ ਪੱਖੋ ਕੈਂਚੀਆਂ ਤੋਂ ਕਬਾੜ ਦਾ ਕੰਮ ਕਰਨ ਵਾਲੇ ਗਰੀਬ ਨਾਲ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਰਾਮਜੀ ਦਾਸ ਨੇ ਕਿਹਾ ਕਿ ਉਹ ਪੱਖੋ ਕੈਂਚੀਆਂ ਤੋਂ ਮੱਲ੍ਹੀਆਂ ਪਿੰਡ ਕਬਾੜ ਖਰੀਦਣ ਜਾ ਰਿਹਾ ਸੀ ਅਤੇ ਉਸ ਕੋਲ ਤਕਰੀਬਨ 19.5 ਹਜ਼ਾਰ ਰੁਪਏ ਸਨ ਤਾਂ ਜਦੋਂ ਉਹ ਪੱਖੋ ਪਿੰਡ ਤੋਂ ਅੱਗੇ ਖੇਤਾਂ ਕੋਲ ਪਹੁੰਚਿਆ ਤਾਂ ਉਸ ਕੋਲ ਡਿਜ਼ਾਇਰ ਸਵਿਫਟ ਸਵਾਰ ਕੁਝ ਲੜਕਿਆਂ ਨੇ ਉਸ ਦੇ ਕੱਪੜੇ ਪਾੜ ਦਿੱਤੇ ਅਤੇ ਉਸ ਤੋਂ ਨਕਦੀ ਖੋਹ ਕੇ ਫ਼ਰਾਰ (Ran away after tearing clothes and taking cash) ਹੋ ਗਏ।
ਉਨ੍ਹਾਂ ਅੱਗੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਉਨ੍ਹਾਂ ਨਾਲ ਇਸੇ ਤਰ੍ਹਾਂ ਲੁੱਟ ਹੋ ਚੁੱਕੀ ਹੈ ਜਿਸ ਦੌਰਾਨ ਉਸ ਕੋਲੋਂ ਲੁਟੇਰੇ ਮੋਬਾਇਲ ਅਤੇ ਨਕਦੀ ਖੋਹ ਕੇ ਲੈ (robbers took away the mobile phone and cash) ਗਏ ਸਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਗਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਕਬਾੜ ਖ਼ਰੀਦ ਅਤੇ ਅੱਗੇ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ ਇਸ ਲਈ ਜੋ ਪੈਸਿਆਂ ਨਾਲ ਉਹ ਹੁਣ ਆਪਣਾ ਕਾਰੋਬਾਰ ਚਲਾ ਰਿਹਾ ਸੀ ਉਹ ਲੁਟੇਰੇ ਖੋਹ ਕੇ ਲੈ ਗਏ ਹਨ ਅਤੇ ਹੁਣ ਉਸ ਕੋਲ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਕੋਈ ਵੀ ਪੂੰਜੀ ਨਹੀਂ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਪਹਿਲਾਂ ਉਸ ਕੋਲੋਂ ਲੁੱਟ ਹੋਈ ਸੀ ਤਾਂ ਉਸਨੇ ਆਪਣੇ ਘਰ ਵੀ ਨਹੀਂ ਦੱਸਿਆ ਸੀ ਅਤੇ ਪੁਲਸ ਕੋਲ ਵੀ ਸ਼ਿਕਾਇਤ ਨਹੀਂ ਕੀਤੀ ਸੀ ਪ੍ਰੰਤੂ ਅੱਜ ਜਦੋਂ ਉਸ ਕੋਲੋਂ ਲੁਟੇਰੇ ਪੈਸੇ ਖੋਹ ਕੇ ਲੈ ਗਏ ਹਨ ਅਤੇ ਉਸ ਦੇ ਕੱਪੜੇ ਪਾਟ ਗਏ ਹਨ ਤਾਂ ਉਸ ਨੇ ਇਸ ਦੀ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜਲਦੀ ਤੋਂ ਜਲਦੀ ਲੁਟੇਰਿਆਂ ਨੂੰ ਕਾਬੂ ਕਰਕੇ ਉਸ ਦੀ ਖੋਹੀ ਹੋਈ ਪੂੰਜੀ ਵਾਪਸ ਕਰਵਾਈ ਜਾਵੇ ਤਾਂ ਜੋ ਅੱਗੇ ਤੋਂ ਉਹ ਆਪਣਾ ਰੋਜ਼ਾਨਾ ਦਾ ਵਪਾਰ ਕਰ ਸਕੇ ਅਤੇ ਆਪਣੇ ਬੱਚਿਆਂ ਦੀ ਅਤੇ ਪਰਿਵਾਰ ਦੀ ਰੋਟੀ ਦਾ ਪ੍ਰਬੰਧ ਕਰ ਸਕੇ।
ਜਾਂਚ ਅਧਿਕਾਰੀ ਤਰਸੇਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਮਜੀ ਦਾਸ ਨੇ ਉਨ੍ਹਾਂ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜੋ ਕਿ ਪਿੰਡਾਂ ਵਿੱਚ ਕਬਾੜ ਦਾ ਕੰਮ ਕਰਦਾ ਹੈ ਅਤੇ ਅੱਜ ਪੱਖੋ ਕੈਂਚੀਆਂ ਤੋਂ ਟੱਲੇਵਾਲ ਸਾਇਡ ਨੂੰ ਜਾ ਰਿਹਾ ਸੀ ਅਤੇ ਉਸ ਦੇ ਦੱਸਣ ਮੁਤਾਬਿਕ ਉਸ ਨੂੰ ਕੁਝ ਕਾਰ ਸਵਾਰ ਲੜਕਿਆਂ ਨੇ ਰੋਕ ਕੇ ਉਸ ਦੇ ਕੱਪੜੇ ਪਾੜ ਦਿੱਤੇ ਅਤੇ ਨਗਦੀ ਖੋਹ ਲਈ।
ਇਹ ਵੀ ਪੜ੍ਹੋ: ਪੈਟਰੋਲ ਪੰਪ ਦੇ ਹਿੱਸੇ ਨੂੰ ਲੈ ਕੇ 2 ਭਰਾਵਾਂ ਵਿਚਾਲੇ ਝਗੜਾ, 1 ਦੀ ਮੌਤ
ਜਿਸ ਦੇ ਆਧਾਰ ਉੱਤੇ ਉਨ੍ਹਾਂ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਪਿੰਡਾਂ ਵਿੱਚ ਸੀਸੀਟੀਵੀ ਅੱਜ ਖੰਗਾਲੇ ਜਾ ਰਹੇ (CCTVs are being searched today) ਹਨ ਤਾਂ ਜੋ ਲੁਟੇਰਿਆਂ ਨੂੰ ਕਾਬੂ ਕਰ ਉਸ ਗ਼ਰੀਬ ਦੀ ਰਿਕਵਰੀ ਕਰਵਾਈ ਜਾਵੇ ਅਤੇ ਲੁੱਟ ਕਰਨ ਵਾਲੇ ਲੁਟੇਰਿਆਂ ਨੂੰ ਸਲਾਖਾਂ ਪਿੱਛੇ ਸੁੱਟ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ।