ਬਰਨਾਲਾ: ਬਰਨਾਲਾ ਦੇ ਤਪਾ ਮੰਡੀ ਵਿੱਚ ਮੋਟਰਸਾਈਕਲ-ਸਕੂਟਰ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜੇ ਇਹ ਚੋਰ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਸ਼ਹਿਰ ਵਾਸੀਆਂ ਵਿੱਚ ਰੋਸ ਵੀ ਪਾਇਆ ਜਾ ਰਿਹਾ ਹੈ। ਇਸੇ ਵਿਚਾਲੇ ਇਕ ਹੋਰ ਮਾਮਲਾ ਤਪਾ ਤੋਂ ਸਾਹਮਣੇ ਆਇਆ ਹੈ। ਇੱਥੇ ਨਕਾਬਪੋਸ਼ ਚੋਰਾਂ ਨੇ ਇੱਕ ਸ਼ਰਧਾਲੂ ਦਾ ਮੋਟਰਸਾਈਕਲ ਚੋਰੀ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਦੁਕਾਨਦਾਰ ਕੁਲਭੂਸ਼ਨ ਸੂਦ ਉਰਫ ਕਾਲਾ ਦੀਆਂ ਅੱਖਾਂ ਸਾਹਮਣੇ ਉਸ ਦਾ ਇਲੈਕਟ੍ਰਾਨਿਕ ਸਕੂਟਰ ਦੁਕਾਨ ਬਾਹਰ ਖੜ੍ਹਾ ਸੀ। ਜਦੋਂ ਦੁਕਾਨਦਾਰ ਦਾ ਸਕੂਟਰ ਦੁਕਾਨ ਦੇ ਸਾਹਮਣੇ ਖੜ੍ਹਾ ਸੀ ਤਾਂ ਇਹ ਨਕਾਬਪੋਸ਼ ਵਿਅਕਤੀ ਜੋ ਪਹਿਲਾਂ ਹੀ ਦੁਕਾਨ 'ਤੇ ਮੌਜੂਦ ਸੀ, ਸਕੂਟੀ ਨੂੰ ਦੇਖ ਕੇ ਤਿੰਨ ਗੇੜੇ ਲਗਾ ਚੁੱਕਾ ਸੀ। ਇਸੇ ਦੌਰਾਨ ਨਕਾਬਪੋਸ਼ ਨੌਜਵਾਨ ਉਸ ਦੀ ਸਕੂਟੀ ਲੈ ਗਿਆ ਅਤੇ ਉਕਤ ਦੁਕਾਨਦਾਰ ਉੱਥੇ ਹੀ ਖੜ੍ਹਾ ਦੇਖਦਾ ਰਿਹਾ।
ਇਸ ਦੀ ਸੂਚਨਾ ਤੁਰੰਤ ਥਾਣਾ ਸਿਟੀ ਪੁਲਿਸ ਤਪਾ ਨੂੰ ਦਿੱਤੀ ਅਤੇ ਜਿੱਥੇ ਚੋਰੀ ਦੀ ਘਟਨਾ ਉਕਤ ਦੁਕਾਨਦਾਰ ਦੇ ਕੈਮਰਿਆਂ 'ਚ ਕੈਦ ਹੋ ਗਈ ਅਤੇ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕਰ ਦਿੱਤੀ। ਜਦੋਂ ਇਸ ਸਬੰਧੀ ਥਾਣਾ ਇੰਚਾਰਜ ਨਿਰਮਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੁਲਿਸ ਇਨ੍ਹਾਂ ਚੋਰਾਂ ਨੂੰ ਫੜਨ ਲਈ ਤਫਤੀਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵੱਲੋਂ ਚੋਰਾਂ ਨੂੰ ਫੜਨ ਦੀ ਹਿੰਮਤ ਵੀ ਨਹੀਂ ਕੀਤੀ, ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ।
ਮਾਮਲਾ ਬੀਤੇ ਵੀਰਵਾਰ ਵਾਲੇ ਦਿਨ ਦਾ ਵੀ ਹੈ, ਜਿੱਥੇ ਇਕ ਪੀੜਤ ਸ਼ਰਧਾਲੂ ਪੀਰ ਖਾਨਾ ਵਿਖੇ ਮੱਥਾ ਟੇਕਣ ਗਿਆ ਸੀ ਅਤੇ ਅਗਲੇ ਦਿਨ ਲੋਹੜੀ ਦੀ ਰਾਤ ਨੂੰ ਗਲੀ ਨੰਬਰ 5 ਤੋਂ ਇਸ ਨੌਜਵਾਨ ਦਾ ਮੋਟਰਸਾਈਕਲ ਵੀ ਚੋਰੀ ਹੋ ਗਿਆ ਸੀ। ਸੋਮਵਾਰ ਨੂੰ ਤਪਾ ਦੇ ਭੀੜ-ਭੜੱਕੇ ਵਾਲੇ ਸਦਰ ਬਜ਼ਾਰ ਵਿਚ ਇਕ ਮੋਟਰਸਾਈਕਲ ਚੋਰੀ ਹੋ ਗਿਆ। ਦੁਕਾਨਦਾਰ ਦੀਆਂ ਅੱਖਾਂ ਦੇ ਸਾਹਮਣੇ ਇੱਕ ਨਕਾਬਪੋਸ਼ ਵਿਅਕਤੀ ਸਕੂਟਰ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ: ਸੀਐਮ ਮਾਨ ਵੱਲੋਂ ਕਪੂਰਥਲਾ ਜੇਲ੍ਹ ਦਾ ਅਚਨਚੇਤ ਦੌਰਾ, ਕਿਹਾ- ਜੇਲ੍ਹਾਂ 'ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਲਈ ਰੂਪ-ਰੇਖਾ ਦੀ ਚੱਲ ਰਹੀ ਤਿਆਰ