ਬਰਨਾਲਾ: ਤਿੰਨ ਦਿਨ ਪਹਿਲਾਂ ਬਰਨਾਲਾ ਜ਼ਿਲ੍ਹੇ ਦੇ ਟੌਲ ਪਲਾਜ਼ਾ ਬਡਬਰ ਤੋਂ ਇਕ ਕਾਂਗਰਸੀ ਸਰਪੰਚ ਦੀ ਹੱਥ ਵਿੱਚ ਫੜੇ ਪਿਸਤੌਲ ਵਾਲੀ ਕਿਸਾਨਾਂ ਨਾਲ ਤਕਰਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ (viral on social media) ਹੋਈ ਸੀ। ਇਹ ਸਰਪੰਚ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਲਾਲਾ ਨਾਲ ਸੰਬੰਧਤ ਰਣਜੀਤ ਸਿੰਘ ਰਾਣਾ ਹਨ, ਜਿਨ੍ਹਾਂ ਵੱਲੋਂ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਕਾਫੀ ਵਧਣ ਤੋਂ ਬਾਅਦ ਸਬੰਧਤ ਸਰਪੰਚ ਵੱਲੋਂ ਮੀਡੀਆ ਸਾਹਮਣੇ ਆ ਆ ਕੇ ਆਪਣੀ ਵਿਥਿਆ ਬਿਆਨ ਕੀਤੀ ਗਈ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਸਰਪੰਚ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਐਮਰਜੈਂਸੀ ਹਲਾਤਾਂ ਵਿਚ ਆਪਣੀ ਪਤਨੀ ਨੂੰ ਦਵਾਈ ਦਿਵਾਉਣ ਜਾ ਰਿਹਾ ਸੀ। ਜਿਸ ਕਰਕੇ ਉਸਨੂੰ ਤੇਜ਼ੀ ਸੀ, ਪਰ ਰਸਤੇ ਵਿੱਚ ਟੌਲ ਪਲਾਜ਼ਾ 'ਤੇ ਕਿਸਾਨ ਜਥੇਬੰਦੀ ਵੱਲੋਂ ਧਰਨਾ ਲਗਾਇਆ ਹੋਇਆ ਸੀ। ਇਹ ਜਾਮ ਵਿੱਚ ਪਹਿਲੇ ਨਾਕੇ ’ਤੇ ਮੌਜੂਦ ਮੁੰਡਿਆਂ ਵੱਲੋਂ ਉਸਦੀ ਗੱਡੀ ਲਗਾ ਦਿੱਤੀ ਗਈ, ਜਦਕਿ ਅਗਲੇ ਨਾਕੇ ਤੱਕ ਜਾਂਦੇ ਹੀ ਕੁਝ ਧਰਨਾਕਾਰੀ ਸ਼ਰਾਰਤੀ ਅਨਸਰਾਂ ਵੱਲੋਂ ਉਸ ਦੀ ਗੱਡੀ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਉਸ ਦੀ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ।
ਸਰਪੰਚ ਰਣਜੀਤ ਰਾਣਾ ਨੇ ਦੱਸਿਆ ਕਿ ਉਸ ਦੀ ਸ਼ਖ਼ਸੀਅਤ ਨੂੰ ਬਹੁਤ ਵਿਗਾੜ ਕੇ ਪੇਸ਼ ਕਰਨ ਕਰਕੇ ਉਸ ਨੂੰ ਬਹੁਤ ਠੇਸ ਪਹੁੰਚੀ ਹੈ, ਜਦਕਿ ਉਹ ਖ਼ੁਦ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਦਾ ਹਮਾਇਤੀ ਹੈ। ਪਿੰਡ ਵਿੱਚ ਦੋ ਫਰਵਰੀ ਨੂੰ ਸਮੁੱਚੀ ਪੰਚਾਇਤ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਮਤਾ ਪਾਸ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਆਪਣੇ ਇਸ ਤਰ੍ਹਾਂ ਦੇ ਧਰਨਿਆਂ ਵਿੱਚ ਖਿਆਲ ਰੱਖਣ ਦੀ ਲੋੜ ਹੈ। ਕਿਉਂਕਿ ਸ਼ਰਾਰਤੀ ਅਨਸਰਾਂ ਵੱਲੋਂ ਸਾਂਤਮਈ ਚੱਲ ਰਹੇ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਫੇਰ ਬੋਲੇ ਬਾਬਾ ਰਾਮਦੇਵ: ਦੇਸ਼ ਦੇ ਨਾਗਰਿਕ ਬਿਮਾਰ, ਤਾਂ ਰਾਜੇ ਨੂੰ ਮਿਲੇ ਸਜ਼ਾ