ਭਦੌੜ: ਜ਼ਿਲ੍ਹਾ ਬਰਨਾਲਾ ਦੇ ਭਦੌੜ ਦੇ ਮੁਹੱਲਾ ਘੜੂਆ ਵਿੱਚ ਰਹਿਣ ਵਾਲੀ ਇੱਕ ਦਲਿਤ ਪਰਿਵਾਰ ਦੀ ਔਰਤ ਸੁਖਪਾਲ ਕੌਰ ਓਮਾਨ ਵਿੱਚ ਫਸੀ ਹੋਈ ਹੈ। ਬੁੱਧਵਾਰ ਦੇਰ ਸ਼ਾਮ ਨੂੰ 37 ਸਕਿੰਟ ਅਤੇ 43 ਸਕਿੰਟ ਦੇ ਦੋ ਵੀਡੀਓ ਮਹਿਲਾ ਵਲੋਂ ਵਿਦੇਸ਼ ਤੋਂ ਹੀ ਪਰਿਵਾਰ ਨੂੰ ਭੇਜੇ ਗਏ। ਉਸ ਵਲੋਂ ਭੇਜੀਆਂ ਦੋਵੇਂ ਵੀਡੀਓਜ਼ 'ਚ ਉਹ ਕਾਫੀ ਉਦਾਸ ਨਜ਼ਰ ਆ ਰਹੀ ਹੈ। ਜਿਸ 'ਚ ਉਹ ਦੁਖੀ ਮਨ ਨਾਲ ਕਹਿ ਰਹੀ ਹੈ ਕਿ ਇੱਥੇ ਉਸ ਨਾਲ ਧੋਖਾ ਹੋਇਆ ਹੈ।
ਮਹਿਲਾ ਨੇ ਵਿਦੇਸ਼ ਤੋਂ ਵੀਡੀਓ ਭੇਜ ਦੱਸਿਆ ਦੁੱਖ: ਵੀਡੀਓ 'ਚ ਮਹਿਲਾ ਨੇ ਦੱਸਿਆ ਕਿ ਉਸ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਅਤੇ ਜਿੱਥੇ ਉਸ ਨੂੰ ਕੰਮ ਦਿੱਤਾ ਗਿਆ ਹੈ, ਉੱਥੇ ਉਸ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ। ਉਸ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਮਹਿਲਾ ਸੁਖਪਾਲ ਕੌਰ ਨਾਂ ਦੀ ਔਰਤ ਨੇ ਦੋਸ਼ ਲਾਇਆ ਕਿ ਹੁਣ ਏਜੰਟ ਉਸ ਦੀ ਕਾਲ ਨਹੀਂ ਚੁੱਕ ਰਿਹਾ। ਜਦ ਕਿ ਏਜੰਟ ਨੇ ਡੇਢ ਲੱਖ ਲੈ ਕੇ ਉਸ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਓਮਾਨ ਭੇਜ ਦਿੱਤਾ ਪਰ ਇੱਥੇ ਕੋਈ ਕੰਮ ਨਹੀਂ ਹੈ ਅਤੇ ਜਿਸ ਘਰ ਵਿੱਚ ਉਹ ਰਹਿੰਦੀ ਹੈ, ਉਨ੍ਹਾਂ ਵਲੋਂ ਮਹਿਲਾ ਨੂੰ ਖਾਣਾ ਵੀ ਨਹੀਂ ਦਿੱਤਾ ਜਾ ਰਿਹਾ ਹੈ।
ਵੀਡੀਓ ਦੇਖ ਸਦਮੇ 'ਚ ਸਾਰਾ ਪਰਿਵਾਰ: ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਦਾ ਪਰਿਵਾਰ ਸਦਮੇ 'ਚ ਹੈ। ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਲੋਕ ਉਸ ਦੇ ਘਰ ਪਹੁੰਚ ਰਹੇ ਹਨ ਅਤੇ ਸਾਰੇ ਮਿਲ ਕੇ ਸਰਕਾਰ ਨੂੰ ਮਦਦ ਦੀ ਅਪੀਲ ਕਰ ਰਹੇ ਹਨ। ਪਰਿਵਾਰ ਨੂੰ ਡਰ ਹੈ ਕਿ ਵਿਦੇਸ਼ ਵਿੱਚ ਮਹਿਲਾ ਨਾਲ ਕੁਝ ਗਲਤ ਹੋ ਸਕਦਾ ਹੈ। ਇਸ ਲਈ ਉਹ ਦੁਖੀ ਹੋ ਕੇ ਸਰਕਾਰ ਨੂੰ ਅਪੀਲ ਕਰ ਰਹੇ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਵਿਦੇਸ਼ਾਂ ਤੋਂ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ।
- World Physical Therapy Day 2023: ਜਾਣੋ ਵਿਸ਼ਵ ਭੌਤਿਕ ਥੈਰੇਪੀ ਦਿਵਸ ਦਾ ਇਤਿਹਾਸ ਅਤੇ ਮਹੱਤਵ
- International Literacy Day: ਪੰਜਾਬ ਵਿੱਚ ਸਾਖਰਤਾ ਦੀ ਦਰ ਚੰਗੀ ਪਰ ਰੁਜ਼ਗਾਰ ਦਾ ਵਸੀਲਾ ਸਭ ਤੋਂ ਵੱਡੀ ਸਮੱਸਿਆ, ਦੇਖੋ ਖਾਸ ਰਿਪੋਰਟ
- Jill Biden Tests Negative : ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਈਡਨ ਹੋਈ ਕੋਰੋਨਾ ਨੈਗੇਟਿਵ
ਪੁਲਿਸ ਅਤੇ ਸਰਕਾਰ ਤੋਂ ਮਦਦ ਦੀ ਗੁਹਾਰ: ਉਸ ਦੇ ਪਤੀ ਬੀਰਬਲ ਸਿੰਘ ਵਾਸੀ ਭਦੌੜ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ। ਉਸ ਦੇ ਘਰ ਕਮਾਈ ਦਾ ਕੋਈ ਸਾਧਨ ਨਹੀਂ ਹੈ। ਉਹ ਆਪਣੇ ਪਰਿਵਾਰ ਨੂੰ ਬੜੀ ਮੁਸ਼ਕਿਲ ਨਾਲ ਪਾਲਦਾ ਹੈ। ਉਸ ਨੇ ਵਿਆਜ 'ਤੇ ਪੈਸੇ ਲੈ ਕੇ ਆਪਣੀ ਪਤਨੀ ਨੂੰ ਵਿਦੇਸ਼ ਭੇਜ ਦਿੱਤਾ ਸੀ ਤਾਂ ਜੋ ਉਹ ਆਪਣੇ ਪਰਿਵਾਰ ਲਈ ਕੁਝ ਪੈਸੇ ਜੋੜ ਸਕੇ। ਉਸਦੀ ਪਤਨੀ ਇੱਕ ਮਹੀਨਾ ਪਹਿਲਾਂ ਉੱਥੇ ਗਈ ਸੀ ਅਤੇ ਉਸਦੇ ਪਰਿਵਾਰ ਨੂੰ ਲੱਗਦਾ ਸੀ ਕਿ ਹੁਣ ਉਹ ਉਥੋਂ ਪੈਸੇ ਕਮਾਏਗੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਗਰੀਬੀ ਦੂਰ ਹੋ ਜਾਵੇਗੀ। ਪਰ ਹੁਣ ਉਸਦੀ ਹਾਲਤ ਬਹੁਤ ਖਰਾਬ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇੱਕ ਮਹਿਲਾ ਏਜੰਟ ਜੋ ਕਿ ਫ਼ਿਰੋਜ਼ਪੁਰ ਦੀ ਰਹਿਣ ਵਾਲੀ ਹੈ। ਉਕਤ ਮਹਿਲਾ ਏਜੰਟ ਨੇ ਉਨ੍ਹਾਂ ਨਾਲ ਠੱਗੀ ਕਰ ਲਈ ਹੈ ਅਤੇ ਹੁਣ ਉਹ ਫੋਨ ਨਹੀਂ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਪੁਲਿਸ ਕੋਲ ਸ਼ਿਕਾਇਤ ਕੀਤੀ ਜਾ ਚੁੱਕੀ ਤੇ ਮਾਮਲੇ 'ਚ ਇਨਸਾਫ਼ ਦੀ ਮੰਗ ਕਰ ਰਹੇ ਹਨ।