ਚੰਡੀਗੜ੍ਹ: 2022 ਵਿੱਚ ਪੰਜਾਬ ਵਿੱਚ ਵਿੱਚ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ। ਵਿਧਾਨ ਸਭਾ ਚੋਣਾਂ ਲਈ ਹਰ ਪਾਰਟੀ ਨੇ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਕਈ ਪਾਰਟੀਆਂ ਨੇ ਤਾਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਪਰ ਕਈ ਪਾਰਟੀਆਂ ਵੱਲੋਂ ਅਜੇ ਵੀ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ, ਉਥੇ ਹੀ ਜੇਕਰ ਭਦੌੜ ਸੀਟ (Bhadaur Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਨਪੂਰਵਕ ਜਾਣਕਾਰੀ ਲਵਾਂਗੇ।
ਭਦੌੜ ਸੀਟ (Bhadaur Assembly Constituency)
ਵਿਧਾਨ ਸਭਾ ਹਲਕਾ ਭਦੌੜ (Bhadaur Assembly Constituency) ਦੀ ਸੀਟ ਰਾਖਵੀਂ ਹੈ, ਜਿੱਥੇ ਹੁਣ ਇਸ ਸਮੇਂ ਆਮ ਆਦਮੀ ਪਾਰਟੀ ਦੇ ਪਿਰਮਲ ਸਿੰਘ ਧੌਲਾ (PIRMAL SINGH DHAULA) ਮੌਜੂਦਾ ਵਿਧਾਇਕ ਹਨ। ਮੌਜੂਦਾ ਹਾਲਾਤ ਵਿੱਚ ਇੱਥੇ ਆਪ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਤਿੰਨੇ ਪਾਰਟੀਆਂ ਬਰਾਬਰ ਦੀਆਂ ਹਨ ਤੇ ਤਿਕੋਣੀ ਟੱਕਰ ਹੋਣ ਦੀ ਸੰਭਾਵਨਾ ਹੈ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਹਲਕਾ ਭਦੌੜ ਸੀਟ (Bhadaur Assembly Constituency) ‘ਤੇ 83.10 ਫੀਸਦ ਵੋਟਿੰਗ ਹੋਈ ਸੀ ਤੇ ਆਮ ਆਦਮੀ ਪਾਰਟੀ (Aam Aadmi Party) ਦੇ ਪਿਰਮਲ ਸਿੰਘ ਧੌਲਾ (PIRMAL SINGH DHAULA) ਵਿਧਾਇਕ ਚੁਣੇ ਗਏ ਸਨ। ਧੌਲਾ ਨੂੰ 57095 ਵੋਟਾਂ ਪਈਆਂ ਸਨ। ਉਥੇ ਦੂਜੇ ਨੰਬਰ ’ਤੇ ਰਹੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਸੰਤ ਬਲਵੀਰ ਸਿੰਘ ਘੁੰਨਸ (SANT BALVIR SINGH GHUNAS) ਨੂੰ 36311 ਵੋਟਾਂ ਤੇ ਤੀਜੇ ਨਬੰਰ ’ਤੇ ਰਹੇ ਕਾਂਗਰਸ ਦੇ ਉਮੀਦਵਾਰ ਜੋਗਿੰਦਰ ਸਿੰਘ ਨੂੰ 26615 ਵੋਟਾਂ ਪਈਆਂ ਸਨ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਆਮ ਆਦਮੀ ਪਾਰਟੀ (Aam Aadmi Party) ਦਾ ਸਭ ਤੋਂ ਵੱਧ 34.15 ਫੀਸਦ ਵੋਟ ਸ਼ੇਅਰ ਰਿਹਾ, ਜਦਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ 28.71 ਫੀਸਦ ਤੇ ਕਾਂਗਰਸ ਦਾ 21.05 ਫੀਸਦ ਵੋਟ ਸ਼ੇਅਰ ਰਿਹਾ ਸੀ।
2012 ਵਿਧਾਨ ਸਭਾ ਦੇ ਚੋਣ ਨਤੀਜੇ
2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਦੌੜ ਸੀਟ (Bhadaur Assembly Constituency) ‘ਤੇ 84.06 ਫੀਸਦ ਵੋਟਿੰਗ ਹੋਈ ਸੀ, ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਵਿਧਾਇਕ ਚੁਣੇ ਗਏ ਸਨ, ਜਿਹਨਾਂ ਨੂੰ 52825 ਵੋਟਾਂ ਪਈਆਂ ਸਨ। ਉਥੇ ਹੀ ਦੂਜੇ ਨੰਬਰ ’ਤੇ ਰਹੇ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ 45856 ਵੋਟਾਂ ਪਈਆਂ ਸਨ ਤੇ ਤੀਜੇ ਨੰਬਰ ’ਤੇ ਰਹੇ ਸੀਪੀਆਈ ਦੇ ਉਮੀਦਵਾਰ ਖੁਸ਼ੀਆ ਸਿੰਘ ਨੂੰ 4740 ਵੋਟਾਂ ਪਈਆਂ ਸਨ।
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਭਦੌੜ ਸੀਟ (Bhadaur Assembly Constituency) ‘ਤੇ ਕਾਂਗਰਸ ਦਾ ਸਭ ਤੋਂ ਵੱਧ 46.67 ਫੀਸਦ ਵੋਟ ਸ਼ੇਅਰ ਰਿਹਾ ਸੀ, ਜਦਕਿ ਅਕਾਲੀ ਦਲ ਦਾ 40.51 ਫੀਸਦ ਤੇ ਸੀਪੀਆਈ ਦਾ 4.19 ਫੀਸਦੀ ਸੀ।
ਇਹ ਵੀ ਪੜੋ: Punjab Assembly Election 2022: ਬਾਦਲਾਂ ਦਾ ਗੜ੍ਹ ਹੈ ਲੰਬੀ ਸੀਟ, ਜਾਣੋ ਇੱਥੇ ਦਾ ਸਿਆਸੀ ਹਾਲ...
ਵਿਧਾਨ ਸਭਾ ਹਲਕਾ ਭਦੌੜ (Bhadaur Assembly Constituency) ਦਾ ਸਿਆਸੀ ਸਮੀਕਰਨ
ਵਿਧਾਨ ਸਭਾ ਹਲਕਾ ਭਦੌੜ (Bhadaur Assembly Constituency) ਵਿੱਚ ਅਕਾਲੀ ਦਲ ਨੇ ਸਤਨਾਮ ਸਿੰਘ ਰਾਹੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜਦਕਿ ਬਾਕੀ ਪਾਰਟੀਆ ਨੇ ਅਜੇ ਤਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤੀ ਹੈ। ਉਥੇ ਹੀ ਜੇਕਰ ਇਸ ਸੀਟ ’ਤੇ ਸਿਆਸੀ ਦਬਾਦਬਾ ਦੀ ਗੱਲ ਕੀਤੀ ਜਾਵੇ ਤਾਂ ਇਸ ਸੀਟ ’ਤੇ ਇਸ ਵਾਰ ਤਿਕੋਣਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਪਿੰਡ ਵੀ ਇਸੇ ਹਲਕੇ ਵਿੱਚ ਹੀ ਆਉਂਦਾ ਹੈ ਤੇ ਪਿਛਲੇ ਦਿਨੀਂ ਮੁੱਖ ਮੰਤਰੀ ਚੰਨੀ ਤੇ ਬਲਬੀਰ ਸਿੱਧੂ ਇਥੇ ਰੈਲੀ ਵੀ ਕਰਕੇ ਗਏ ਹਨ। ਉਥੇ ਹੀ ਕਿਆਸ ਰਾਈਆ ਇਹ ਲਗਾਇਆ ਜਾ ਰਹੀਆਂ ਹਨ ਕਿ ਦਰਬਾਰਾ ਸਿੰਘ ਗੁਰੂ ਭਾਜਪਾ ਦੇ ਨਿਸ਼ਾਨ ’ਤੇ ਚੋਣ ਲੜੇ ਸਕਦੇ ਹਨ, ਜਿਸ ਤੋਂ ਬਾਅਦ ਇਸ ਸੀਟ ਦਾ ਸਿਆਸੀ ਸਮੀਕਰਨ ਕੁਝ ਹੋਰ ਹੀ ਹੋ ਜਾਵੇਗਾ।