ETV Bharat / state

Punjab Assembly Election 2022: ਕੀ ਬਰਨਾਲਾ ਸੀਟ ’ਤੇ ਮੁੜ ਆਵੇਗੀ AAP, ਜਾਣੋ ਇੱਥੋਂ ਦਾ ਸਿਆਸੀ ਹਾਲ... - 2022 ਵਿਧਾਨ ਸਭਾ ਚੋਣਾਂ

Assembly Election 2022: 2017 ਵਿੱਚ ਬਰਨਾਲਾ ਸੀਟ (Barnala Assembly Constituency) ’ਤੇ ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ (GURMEET SINGH MEET HAHER) ਨੇ ਜਿੱਤ ਹਾਸਲ ਕੀਤੀ ਸੀ ਤੇ ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਪੰਜਾਬ ਵਿਧਾਨ ਸਭਾ ਚੋਣਾਂ 2022 ਬਰਨਾਲਾ ਸੀਟ
ਪੰਜਾਬ ਵਿਧਾਨ ਸਭਾ ਚੋਣਾਂ 2022 ਬਰਨਾਲਾ ਸੀਟ
author img

By

Published : Nov 28, 2021, 7:58 PM IST

ਚੰਡੀਗੜ੍ਹ: ਪੰਜਾਬ ਵਿੱਚ ਅਗਲੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ। ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਹਰ ਪਾਰਟੀ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ ਤਾਂ ਜੋ ਸੱਤਾ ਹਾਸਲ ਕੀਤੀ ਜਾ ਸਕੇ, ਉਥੇ ਹੀ ਜੇਕਰ ਉਮੀਦਵਾਰਾਂ ਦਾ ਗੱਲ ਕੀਤੀ ਜਾਵੇ ਤਾਂ ਕਈ ਪਾਰਟੀਆਂ ਨੇ ਤਾਂ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਹਨ, ਪਰ ਕਈ ਪਾਰਟੀਆਂ ਵੱਲੋਂ ਅਜੇ ਵੀ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ, ਉਥੇ ਹੀ ਜੇਕਰ ਬਰਨਾਲਾ ਸੀਟ (Barnala Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਥੇ ਕਿੰਨਾ ਵਿਕਾਸ ਹੋਇਆ ਹੈ ਜਾਂ ਫੇਰ ਇਥੋਂ ਦਾ ਸਿਆਸੀ ਸਮੀਕਰਨ ਕੀ ਹੈ, ਅੱਜ ਅਸੀਂ ਇਸ ਸੀਟ ਬਾਰੇ ਵਿਸਥਾਨਪੂਰਵਕ ਜਾਣਕਾਰੀ ਲਵਾਂਗੇ।

ਇਹ ਵੀ ਪੜੋ: Punjab Assembly Election 2022: ਆਖਿਰ ਇਸ ਵਾਰ ਕਿਸ ਦੀ ਝੋਲੀ ’ਚ ਪਵੇਗੀ ਤਲਵੰਡੀ ਸਾਬੋ ਸੀਟ, ਜਾਣੋ ਇੱਥੋਂ ਦਾ ਸਿਆਸੀ ਹਾਲ...

ਬਰਨਾਲਾ ਸੀਟ (Barnala Assembly Constituency)

ਜੇਕਰ ਬਰਨਾਲਾ ਸੀਟ (Barnala Assembly Constituency) ਦੀ ਗੱਲ ਕੀਤੀ ਜਾਵੇ ਤਾਂ ਹੁਣ ਇਸ ਸਮੇਂ ਆਮ ਆਦਮੀ ਪਾਰਟੀ (Aam Aadmi Party) ਦੇ ਗੁਰਮੀਤ ਸਿੰਘ ਮੀਤ ਹੇਅਰ (GURMEET SINGH MEET HAHER) ਮੌਜੂਦਾ ਵਿਧਾਇਕਾ ਹਨ। ਇਸ ਵਾਰ ਇਹ ਸੀਟ ਚੁਣੌਤੀਆਂ ਨਾਲ ਭਰੀ ਹੋਈ ਹੈ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਬਰਨਾਲਾ ਸੀਟ (Barnala Assembly Constituency) ’ਤੇ 78.01 ਫੀਸਦ ਵੋਟਿੰਗ ਹੋਈ ਸੀ ਤੇ ਆਮ ਆਦਮੀ ਪਾਰਟੀ (Aam Aadmi Party) ਦੇ ਗੁਰਮੀਤ ਸਿੰਘ ਮੀਤ ਹੇਅਰ (GURMEET SINGH MEET HAHER) ਵਿਧਾਇਕ ਚੁਣੇ ਗਏ ਸਨ। ਮੀਤ ਹੇਅਰ ਨੇ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ (KEWAL SINGH DHILLON) ਨੂੰ ਹਰਾਇਆ ਸੀ। ਇਸ ਦੌਰਾਨ ਆਮ ਆਦਮੀ ਪਾਰਟੀ (Aam Aadmi Party) ਦੇ ਉਮੀਦਵਾਰ ਨੂੰ 47,606 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਰਹੇ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ (KEWAL SINGH DHILLON) ਨੂੰ 45,174 ਵੋਟਾਂ ਤੇ ਤੀਜੇ ਨੰਬਰ ’ਤੇ ਰਹੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਸੁਰਿੰਦਰ ਪਾਲ ਸਿੰਘ ਸਿਬੀਆ (SURINDER PAL SINGH SIBIA) ਨੂੰ 31,111 ਵੋਟਾਂ ਪਈਆਂ ਸਨ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਆਮ ਆਦਮੀ ਪਾਰਟੀ (Aam Aadmi Party) ਨੂੰ ਸਭ ਤੋਂ ਵੱਧ 35.72 ਫੀਸਦ ਵੋਟ ਸ਼ੇਅਰ ਰਿਹਾ, ਜਦਕਿ ਕਾਂਗਰਸ ਦਾ 33.90 ਫੀਸਦ ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ 23.35 ਫੀਸਦ ਵੋਟ ਸ਼ੇਅਰ ਰਿਹਾ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਬਰਨਾਲਾ ਸੀਟ (Barnala Assembly Constituency) ’ਤੇ 79.84 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ (KEWAL SINGH DHILLON) ਨੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਮਲਕੀਤ ਸਿੰਘ ਕਿੱਟੂ (MALKIT SINGH KITTU) ਨੂੰ ਹਰਾਇਆ ਸੀ। ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਨੂੰ 54570 ਵੋਟਾਂ ਪਈਆਂ ਸਨ, ਜਦਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਮਲਕੀਤ ਸਿੰਘ ਕਿੱਟੂ (MALKIT SINGH KITTU) ਨੂੰ 49048 ਵੋਟਾਂ ਤੇ ਤੀਜੇ ਨੰਬਰ ’ਤੇ ਰਹੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਕੁਲਵੰਤ ਸਿੰਘ (KULWANT SINGH) ਨੂੰ 5075 ਵੋਟਾਂ ਪਈਆਂ ਸਨ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਬਰਨਾਲਾ ਸੀਟ (Barnala Assembly Constituency) ’ਤੇ ਕਾਂਗਰਸ ਦਾ ਵੋਟ ਸ਼ੇਅਰ 46.39 ਫੀਸਦ, ਜਦਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ 41.70 ਫੀਸਦ ਤੇ ਪੀਪਲਜ਼ ਪਾਰਟੀ ਆਫ ਪੰਜਾਬ ਦਾ 4.31 ਫੀਸਦੀ ਸੀ।

ਇਹ ਵੀ ਪੜੋ: Punjab Assembly Election 2022: AAP ਦੇ ਕਬਜੇ ’ਚ ਹੈ ਗੜ੍ਹਸ਼ੰਕਰ ਸੀਟ, ਜਾਣੋ ਇੱਥੋਂ ਦਾ ਸਿਆਸੀ ਹਾਲ...

ਵਿਧਾਨ ਸਭਾ ਹਲਕਾ ਬਰਨਾਲਾ (Barnala Assembly Constituency) ਦਾ ਸਿਆਸੀ ਸਮੀਕਰਨ

ਇਸ ਵਾਰ ਬਰਨਾਲਾ ਸੀਟ (Barnala Assembly Constituency) ’ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਮਲਕੀਤ ਸਿੰਘ ਕਿੱਟੂ (MALKIT SINGH KITTU) ਤੇ ਆਮ ਆਦਮੀ ਪਾਰਟੀ ਵੱਲੋਂ ਮੀਤ ਹੇਅਰ (Meet Hair) ਚੋਣ ਮੈਦਾਨ ਵਿੱਚ ਹੋਣਗੇ। ਇਸ ਸੀਟ ਤੋਂ ਮੌਜੂਦਾ ਵਿਧਾਇਕ ਆਮ ਆਦਮੀ ਪਾਰਟੀ ਦੇ ਹਨ, ਪਰ ਇਸ ਵਾਰ ਉਸ ਲਈ ਵੀ ਇਹ ਵਿਧਾਨ ਸਭਾ ਸੀਟ ਚੁਣੌਤੀਆਂ ਨਾਲ ਭਰੀ ਹੋਵੇਗੀ, ਕਿਉਂਕਿ ਕਾਂਗਰਸ ਦੀ ਤਰਫੋਂ ਇਸ ਸੀਟ 'ਤੇ ਦਾਅਵਾ ਕਰਨ ਵਾਲੇ ਵੀ ਕਾਫੀ ਮਜ਼ਬੂਤ ​​ਮੰਨੇ ਜਾ ਰਹੇ ਹਨ।

ਕੇਵਲ ਸਿੰਘ ਢਿੱਲੋਂ ਕਾਂਗਰਸ ਵੱਲੋਂ ਦਾਅਵੇਦਾਰੀ ਠੋਕ ਰਹੇ ਹਨ, ਹਾਲਾਂਕਿ ਇਹ ਦੇਖਣਾ ਹੋਵੇਗਾ ਕਿ ਇਸ ਸੀਟ 'ਤੇ ਕਾਂਗਰਸ ਆਪਣਾ ਚਿਹਰਾ ਕਿਸ ਨੂੰ ਬਣਾਉਂਦੀ ਹੈ, ਪਰ ਜੇਕਰ ਕੇਵਲ ਸਿੰਘ ਢਿੱਲੋਂ ਹੀ ਚੋਣ ਮੈਦਾਨ 'ਚ ਉਤਰਦੇ ਹਨ ਤਾਂ ਇਹ ਅਕਾਲੀ ਅਤੇ 'ਆਪ' ਲਈ ਵੱਡੀ ਚੁਣੌਤੀ ਬਣ ਸਕਦੇ ਹਨ।

ਜੇਕਰ ਭਾਜਪਾ ਨੇ ਸੰਗਰੂਰ ਵਿੱਚ ਕਿਸੇ ਨੂੰ ਉਮੀਦਵਾਰ ਬਣਾਇਆ ਹੈ ਤਾਂ ਉਹ ਹਰਜੀਤ ਸਿੰਘ ਗਰੇਵਾਲ (Harjit Singh Grewal) ਹੀ ਹੋ ਸਕਦੇ ਹਨ, ਕਿਉਂਕਿ ਇਸ ਇਲਾਕੇ 'ਚ ਉਹ ਸਭ ਤੋਂ ਸਰਗਰਮ ਅਤੇ ਮਜ਼ਬੂਤ ਮੰਨੇ ਜਾਂਦੇ ਹਨ। ਇਸ ਦੇ ਨਾਲ ਹੀ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਦੇ ਵੀ ਕਰੀਬੀ ਹਨ। ਉਥੇ ਹੀ ਇਸ ਸੀਟ 'ਤੇ ਜੱਟ ਸਿੱਖ ਦਾ ਪ੍ਰਭਾਵ ਜਿਆਦਾ ਦੇਖਣ ਨੂੰ ਮਿਲਦਾ ਹੈ।

ਇਹ ਵੀ ਪੜ੍ਹੋ : Punjab Assembly Election 2022: ਕੀ ਮੁੜ ਚੱਲੇਗਾ 'ਆਪ' ਦਾ ਯਾਦੂ, ਜਾਣੋਂ ਕਿਸ-ਕਿਸ 'ਚ ਹੋਵੇਗਾ ਮੁਕਾਬਲਾ

ETV Bharat Logo

Copyright © 2025 Ushodaya Enterprises Pvt. Ltd., All Rights Reserved.