ETV Bharat / state

ਜਿੱਤ ਤੱਕ ਜੰਗ ਜਾਰੀ ਰੱਖਣ ਦੇ ਅਹਿਦ ਨਾਲ ਯੁੱਗ ਕਵੀ ਪਾਸ਼ ਨੂੰ ਜਨਮ ਦਿਨ ਮੌਕੇ ਸਿਜਦਾ ਕੀਤਾ

ਅੱਜ ਦੇ ਦਿਨ ਸੰਨ 1950 ਵਿੱਚ ਸਾਡੇ ਸਮਿਆਂ ਦੇ ਮਹਾਨ ਕਵੀ ਅਵਤਾਰ ਸਿੰਘ ਪਾਸ਼ ਦਾ ਜਨਮ ਹੋਇਆ ਸੀ। ਕਿਸਾਨ ਅੰਦੋਲਨ ਨੂੰ ਜਿੱਤ ਤੱਕ ਜਾਰੀ ਰੱਖਣ ਦੇ ਅਹਿਦ ਨੂੰ ਦ੍ਰਿੜਾ ਕੇ ਅੱਜ ਧਰਨੇ ਵਿੱਚ ਉਸ ਯੁੱਗਕਵੀ ਨੂੰ ਸਿਜਦਾ ਕੀਤਾ ਗਿਆ।

author img

By

Published : Sep 9, 2021, 5:50 PM IST

ਜਿੱਤ ਤੱਕ ਜੰਗ ਜਾਰੀ ਰੱਖਣ ਦੇ ਅਹਿਦ ਨਾਲ ਯੁੱਗ ਕਵੀ ਪਾਸ਼ ਨੂੰ ਜਨਮ ਦਿਨ ਮੌਕੇ ਸਿਜਦਾ ਕੀਤਾ
ਜਿੱਤ ਤੱਕ ਜੰਗ ਜਾਰੀ ਰੱਖਣ ਦੇ ਅਹਿਦ ਨਾਲ ਯੁੱਗ ਕਵੀ ਪਾਸ਼ ਨੂੰ ਜਨਮ ਦਿਨ ਮੌਕੇ ਸਿਜਦਾ ਕੀਤਾ

ਬਰਨਾਲਾ: ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 344ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ।

ਅੱਜ ਦੇ ਦਿਨ ਸੰਨ 1950 ਵਿੱਚ ਸਾਡੇ ਸਮਿਆਂ ਦੇ ਮਹਾਨ ਕਵੀ ਅਵਤਾਰ ਸਿੰਘ ਪਾਸ਼ ਦਾ ਜਨਮ ਹੋਇਆ ਸੀ। ਉਨਾਂ ਦੀ ਇਨਕਲਾਬੀ ਕਵਿਤਾ ਨੇ ਸਿਰਫ ਪੰਜਾਬ ਦੇ ਹੀ ਨਹੀਂ ਸਗੋਂ ਪੂਰੀ ਦੁਨੀਆਂ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਗ਼ੁਲਾਮੀ ਦੀਆਂ ਜੰਜੀਰਾਂ ਤੋੜਨ ਲਈ ਪ੍ਰੇਰਿਆ। ਕਿਸਾਨ ਅੰਦੋਲਨ ਨੂੰ ਜਿੱਤ ਤੱਕ ਜਾਰੀ ਰੱਖਣ ਦੇ ਅਹਿਦ ਨੂੰ ਦ੍ਰਿੜਾ ਕੇ ਅੱਜ ਧਰਨੇ ਵਿੱਚ ਉਸ ਯੁੱਗਕਵੀ ਨੂੰ ਸਿਜਦਾ ਕੀਤਾ ਗਿਆ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਰਣਧੀਰ ਸਿੰਘ ਰਾਜਗੜ੍ਹ, ਗੋਰਾ ਸਿੰਘ ਢਿੱਲਵਾਂ, ਪਰਮਜੀਤ ਕੌਰ, ਜਸਵੀਰ ਸਿੰਘ ਖੇੜੀ, ਹਰਚਰਨ ਚੰਨਾ, ਬਾਬੂ ਸਿੰਘ ਖੁੱਡੀ ਕਲਾਂ, ਮਨਜੀਤ ਰਾਜ, ਗੁਰਜੰਟ ਸਿੰਘ ਟੀਐਸਯੂ ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ ਕਿਹਾ ਕਿ ਕੱਲ੍ਹ ਕੇਂਦਰ ਸਰਕਾਰ ਨੇ ਅਗਲੇ ਸ਼ੀਜਨ ਦੀਆਂ ਹਾੜ੍ਹੀ ਫ਼ਸਲਾਂ ਦੀ ਐਮਐਸਪੀ ਦਾ ਐਲਾਨ 'ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ' ਕਹਿ ਕੇ ਕੀਤਾ। ਦਰਅਸਲ ਜੇਕਰ 6% ਦੀ ਔਸਤ ਪ੍ਰਚੂਨ ਮਹਿੰਗਾਈ ਦਰ ਨਾਲ ਇਨ੍ਹਾਂ ਰੇਟਾਂ ਨੂੰ ਘਟਾ ਦਿੱਤਾ ਜਾਵੇ ਤਾਂ ਹਕੀਕੀ ਅਰਥਾਂ ਵਿੱਚ ਐਮਐਸਪੀ ਪਿਛਲੇ ਸਾਲ ਨਾਲੋਂ ਘੱਟ ਹੈ। ਕਣਕ ਦੇ ਰੇਟ ਵਿੱਚ ਮਹਿਜ਼ 2% ਤੇ ਛੋਲਿਆਂ ਲਈ ਸਿਰਫ 2.5% ਵਾਧਾ ਕੀਤਾ ਹੈ। ਡੀਜਲ, ਪੈਟਰੌਲ, ਬੀਜਾਂ ਤੇ ਹੋਰ ਖੇਤੀ ਲਾਗਤਾਂ ਵਿੱਚ ਹੋਇਆ ਬੇਤਹਾਸ਼ਾ ਵਾਧਾ ਔਸਤ ਪ੍ਰਚੂਨ ਮਹਿੰਗਾਈ ਦਰ ਤੋਂ ਕਿਤੇ ਵਧੇਰੇ ਹੋਇਆ ਹੈ।

ਵੱਡਾ ਧੋਖਾ ਇਹ ਹੈ ਕਿ ਐਲਾਨ 23 ਫਸਲਾਂ ਲਈ ਕੀਤਾ ਜਾਂਦਾ ਹੈ ਪਰ ਖ਼੍ਰੀਦ ਸਿਰਫ ਦੋ ਫਸਲਾਂ ਦੀ ਹੀ ਹੁੰਦੀ ਹੈ। ਉਹ ਵੀ ਦੋ- ਢਾਈ ਸੂਬਿਆਂ 'ਚ ਹੀ। ਕਿਸਾਨ ਮੋਰਚਾ ਇਸ ਐਮਐਸਪੀ ਨੂੰ ਰੱਦ ਕਰਦਾ ਹੈ ਅਤੇ 'ਸੀ-ਟੂ ਪਲੱਸ' ਫਾਰਮੂਲੇ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਦੀ ਮੰਗ ਕਰਦਾ ਹੈ।
ਅੱਜ ਗੁਰਮੇਲ ਸਿੰਘ ਕਾਲੇਕੇ ਦੇ ਕਵੀਸ਼ਰੀ ਜਥੇ ਨੇ ਬੀਰਰਸੀ ਕਵੀਸ਼ਰੀ ਦੇ ਗਾਇਣ ਰਾਹੀਂ ਪੰਡਾਲ 'ਚ ਜੋਸ਼ ਭਰਿਆ।
ਇਹ ਵੀ ਪੜ੍ਹੋ:- ਪਨਬੱਸ ਤੇ PRTC ਦੇ ਠੇਕਾ ਮੁਲਾਜ਼ਮਾਂ ਨੇ ਸਰਕਾਰ ਦੇ ਨੋਟਿਸ ਦਾ ਦਿੱਤਾ ਇਹ ਜਵਾਬ

ETV Bharat Logo

Copyright © 2024 Ushodaya Enterprises Pvt. Ltd., All Rights Reserved.