ਬਰਨਾਲਾ: ਬਰਨਾਲਾ ਦੇ ਪਿੰਡ ਮੱਲ੍ਹੀਆਂ ਵਿਖੇ ਟੌਲ ਪਲਾਜ਼ਾ ਲਗਾਏ ਜਾਣ ਦਾ ਪਿੰਡ ਵਾਸੀਆਂ ਅਤੇ ਕਿਸਾਨ ਜੱਥੇਬੱਦੀ ਵਲੋਂ ਵਿਰੋਧ ਕੀਤਾ ਗਿਆ ਹੈ। ਬਰਨਾਲਾ ਮੋਗਾ ਨੈਸ਼ਨਲ ਹਾਈਵੇਅ ਉਪਰ ਟੌਲ ਪਲਾਜ਼ਾ ਲਈ ਟੋਏ ਪੁੱਟਣ ਸੜਕ ਨਿਰਮਾਣ ਕੰਪਨੀ ਦੀ ਜੇਸੀਬੀ ਪਹੁੰਚੀ ਸੀ। ਕਿਸਾਨਾਂ ਨੇ ਜੇਸੀਬੀ ਦਾ ਘਿਰਾਉ ਕਰਕੇ ਸਰਕਾਰ ਅਤੇ ਨੈਸ਼ਨਲ ਹਾਈਵੇ ਅਥਾਰਟੀ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸੇ ਰੋਡ 'ਤੇ ਪੱਖੋ ਕੈਂਚੀਆਂ ਨੇੜੇ ਲਗਾਏ ਹੋਏ ਟੌਲ ਪਲਾਜ਼ਾ ਦਾ ਇੱਕ ਹੋਰ ਕਿਸਾਨ ਜੱਥੇਬੰਦੀ ਨੇ ਧਰਨਾ ਲਗਾਇਆ ਹੋਇਆ ਹੈ ਅਤੇ ਕਿਸਾਨ ਜੱਥੇਬੰਦੀ ਦੇ ਸੰਘਰਸ਼ ਸਦਕਾ ਉਸ ਟੌਲ ਪਲਾਜ਼ਾ ਨੂੰ ਹੁਣ ਬੰਦ ਕਰਕੇ ਹੋਰ ਜਗ੍ਹਾ ਸ਼ਿਫਟ ਕੀਤਾ ਜਾ ਰਿਹਾ ਹੈ। ਟੌਲ ਕੰਪਨੀ ਅਤੇ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਇਸ ਟੌਲ ਨੂੰ ਪਿੰਡ ਮੱਲ੍ਹੀਆਂ ਨੇੜੇ ਲਗਾਏ ਜਾਣ ਦੀ ਤਿਆਰੀ ਹੈ, ਜਿਸ ਕਰਕੇ ਪਿੰਡ ਦੇ ਲੋਕ ਅਤੇ ਕਿਸਾਨ ਜੱਥੇਬੰਦੀ ਇਸਦਾ ਵਿਰੋਧ ਕਰ ਰਹੀ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਵਾਹਨ ਖਰੀਦਣ ਸਮੇਂ ਪਹਿਲਾਂ ਹੀ ਉਹ ਰੋਡ ਟੈਕਸ ਦੇ ਦਿੰਦੇ ਹਨ ਅਤੇ ਬਾਅਦ ਵਿੱਚ ਟੌਲ ਪਲਾਜ਼ਾ; ਲਗਾ ਕੇ ਲੋਕਾਂ ਦੀ ਲੁੱਟ ਕੀਤੀ ਜਾਂਦੀ ਹੈ, ਜਿਸ ਕਰਕੇ ਉਹ ਇਸ ਟੌਲ ਨੂੰ ਨਹੀਂ ਲੱਗਣ ਦੇਣਗੇ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਦਾ ਪਿਆਰ ਮੁੰਡੇ 'ਤੇ ਪਿਆ ਭਾਰੀ, ਹਮਲਾਵਰਾਂ ਨੇ ਕੁੜੀ ਬਣ ਕੇ ਬੁਲਾਇਆ ਤੇ ਫਿਰ ਕੀਤੀ ਕੁੱਟਮਾਰ
ਇਸ ਦੌਰਾਨ ਪ੍ਰਦਰਸ਼ਨਕਾਰੀ ਕਿਸਾਨ ਆਗੂ ਦਰਸ਼ਨ ਸਿੰਘ, ਸੰਦੀਪ ਸਿੰਘ ਚੀਮਾ ਅਤੇ ਰਾਜਵਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਬਰਨਾਲਾ ਮੋਗਾ ਕੌਮੀ ਮਾਰਗ ਉੱਪਰ ਟੌਲ ਪਲਾਜ਼ਾ ਪਹਿਲਾਂ ਪੱਖੋ ਕੈਂਚੀਆਂ ਨੇੜੇ ਗਲਤ ਥਾਂ ’ਤੇ ਲਾਇਆ ਹੋਇਆ ਹੈ। ਉਸ ਨੂੰ ਇੱਕ ਹੋਰ ਕਿਸਾਨ ਜਥੇਬੰਦੀ ਅਤੇ ਪਿੰਡ ਵਾਸੀਆਂ ਦੇ ਸੰਘਰਸ਼ ਸਦਕਾ ਬੰਦ ਕੀਤੇ ਜਾਣ ਦੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਹੁਣ ਪਿੰਡ ਮੱਲ੍ਹੀਆਂ ਨੇੜੇ ਟੌਲ ਪਲਾਜ਼ਾ ਲਗਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਕਿਸਾਨ ਆਗੂਆਂ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਪਹਿਲਾਂ ਸਵੇਰ ਵੇਲੇ ਸੜਕ ਉਸਾਰੀ ਕੰਪਨੀ ਦੀ ਜੇਸੀਬੀ ਟੋਏ ਪੁੱਟਣ ਆਈ ਸੀ ਪਰ ਉਨ੍ਹਾਂ ਨੇ ਜੇਸੀਬੀ ਵਾਪਸ ਭੇਜ ਦਿੱਤੀ। ਸ਼ਾਮ ਵੇਲੇ ਮੁੜ ਜਦੋਂ ਜੇਸੀਬੀ ਟੋਏ ਪੁੱਟਣ ਆਈ ਤਾਂ ਪਿੰਡ ਦੇ ਲੋਕਾਂ ਨੇ ਉਸ ਨੂੰ ਕੰਮ ਕਰਨ ਤੋਂ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਪਹਿਲਾਂ ਵਾਹਨ ਖਰੀਦਣ ਵੇਲੇ ਰੋਡ ਟੈਕਸ ਦਿੰਦੇ ਹਨ ਅਤੇ ਬਾਅਦ ਵਿੱਚ ਟੌਲ ਪਲਾਜ਼ੇ ਲਾ ਕੇ ਲੋਕਾਂ ਦੀ ਲੁੱਟ ਕੀਤੀ ਜਾਂਦੀ ਹੈ ਜਿਸ ਕਰਕੇ ਕਿਸਾਨ ਜਥੇਬੰਦੀ ਤੇ ਪਿੰਡ ਵਾਸੀ ਇਸ ਟੌਲ ਨੂੰ ਕਿਸੇ ਵੀ ਕੀਮਤ ’ਤੇ ਨਹੀਂ ਲੱਗਣ ਦੇਣਗੇ ਅਤੇ ਇਸ ਦਾ ਵਿਰੋਧ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ: ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਿਸਾਨਾਂ ਵੱਲੋਂ ਸਨੱਅਤੀ ਕਸਬਾ ਪੱਖੋ-ਕੈਂਚੀਆਂ ਵਿਚ ਰੋਜ਼ ਮੁਜਾਹਰੇ ਕੀਤੇ ਸੀ ਕਿਸਾਨਾਂ ਦਾ ਕਹਿਣਾ ਸੀ ਕਿ ਦੇ ਦੁਕਾਨਦਾਰਾਂ ਤੇ ਵਪਾਰੀਆਂ ਦਾ ਰੋਜ਼ਾਨਾ ਬਰਨਾਲਾ ਜਾਣ ਲਈ ਇਸ ਸੜਕ ਨੂੰ ਸਿਰਫ਼ ਸੱਤ ਕਿਲੋਮੀਟਰ ਵਰਤਣਾ ਹੈ, ਜਦਕਿ ਟੌਲ ਫ਼ੀਸ ਪੂਰੀ ਦੇਣੀ ਪਵੇਗੀ, ਜੋ ਗਲਤ ਹੈ। ਕਿਸਾਨ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜਿੰਨਾਂ ਸਮਾਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਨਾਂ ਸਮਾਂ ਟੌਲ ਨਹੀਂ ਚੱਲਣ ਦੇਵਾਂਗੇ ਅਤੇ ਇੱਥੇ ਮੋਰਚਾ ਜਾਰੀ ਰਹੇਗਾ।