ETV Bharat / state

ਬਰਨਾਲਾ ਜੇਲ੍ਹ ਹਵਾਲਾਤੀ ਨਾਲ ਕੁੱਟਮਾਰ, ਪੁਲਿਸ ਮੁਲਾਜ਼ਮਾਂ ਉੱਤੇ ਲਾਏ ਇਹ ਇਲਜ਼ਾਮ - ਬਰਨਾਲਾ ਦੇ ਸਰਕਾਰੀ ਹਸਪਤਾਲ

ਜੇਲ੍ਹ 'ਚ ਪੁਲਿਸ ਮੁਲਾਜ਼ਮਾਂ ਵੱਲੋਂ ਬੰਦ ਹਵਾਲਾਤੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ, ਦੋਹਾਂ ਵੱਲੋਂ ਇਕ ਦੂਜੇ ਉੱਤੇ ਇਲਜ਼ਾਮ ਲਾਉਂਦੇ ਹੋਏ ਨਜ਼ਰ ਆਏ। ਜਾਣੋ ਆਖਰ ਕੀ ਹੈ ਪੂਰਾ ਮਾਮਲਾ।

Barnala Jail, Priasoners beaten up in Barnala Jail
Barnala Jail
author img

By

Published : Dec 1, 2022, 6:49 AM IST

Updated : Dec 1, 2022, 8:15 AM IST

ਬਰਨਾਲਾ: ਜੇਲ੍ਹ 'ਚ ਪੁਲਿਸ ਮੁਲਾਜ਼ਮਾਂ ਵੱਲੋਂ ਬੰਦ ਹਵਾਲਾਤੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਵਾਲਾਤੀ ਨੇ ਜਿੱਥੇ ਆਪਣੀ ਕੁੱਟਮਾਰ ਲਈ ਨਸ਼ੇ ਦੀ ਸਪਲਾਈ ਤੇ ਸ਼ਿਕਾਰ ਦੱਸਿਆ ਹੈ, ਉਥੇ ਜੇਲ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਵਿੱਚ ਹਵਾਲਾਤੀ ਵਲੋਂ ਜੁਗਾੜੂ ਸਿਸਟਮ ਰਾਹੀਂ ਪਾਣੀ ਗਰਮ ਕੀਤਾ ਜਾ ਰਿਹਾ ਸੀ। ਜਿਸ ਨੂੰ ਰੋਕੇ ਜਾਣ ਤੋਂ ਇਹ ਮਾਮਲਾ ਵਧਿਆ ਹੈ। ਹਵਾਲਾਤੀ ਚਰਨੀ ਕੁਮਾਰ ਨੂੰ ਜ਼ਖ਼ਮੀ ਹਾਲਤ ਵਿੱਚ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਜ਼ੇਰੇ ਇਲਾਜ ਚਰਨੀ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 1 ਸਾਲ ਤੋਂ ਬਰਨਾਲਾ ਜੇਲ 'ਚ ਬੰਦ ਹੈ। ਜੇਲ ਪੁਲਿਸ ਮੁਲਾਜ਼ਮਾਂ 'ਤੇ ਦੋਸ਼ ਲਗਾਉਂਦੇ ਹੋਏ ਉਸ ਨੇ ਕਿਹਾ ਕਿ ਉਸ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ। ਉਸ ਦੇ ਗੁਪਤ ਅੰਗ 'ਤੇ ਲੱਤ ਮਾਰੀ ਗਈ ਹੈ। ਉਸ ਦਾ ਸਿਰਫ ਕਸੂਰ ਇਹ ਹੈ ਕਿ ਜੇਲ ਦੇ ਅੰਦਰ ਤੰਬਾਕੂ ਸਬੰਧੀ ਜੇਲ੍ਹ ਅਧਿਕਾਰੀਆਂ ਨੂੰ ਸਪਲਾਈ ਦੀ ਸ਼ਿਕਾਇਤ ਕੀਤੀ ਸੀ ਜਿਸ ਕਾਰਨ ਜੇਲ੍ਹ ਵਿੱਚ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਨੇ ਉਸ ਦੀ ਕੁੱਟਮਾਰ ਕੀਤੀ।

ਬਰਨਾਲਾ ਜੇਲ੍ਹ ਹਵਾਲਾਤੀ ਨਾਲ ਕੁੱਟਮਾਰ, ਪੁਲਿਸ ਮੁਲਾਜ਼ਮਾਂ ਉੱਤੇ ਲਾਏ ਇਹ ਇਲਜ਼ਾਮ

ਚਰਨੀ ਕੁਮਾਰ ਦੀ ਪਤਨੀ ਅਨੁਸਾਰ ਉਸ ਦਾ ਪਤੀ ਜੋ ਕਿ ਸ਼ਰਾਬ ਦੇ ਮਾਮਲੇ 'ਚ ਪਿਛਲੇ 1 ਸਾਲ ਤੋਂ ਬਰਨਾਲਾ ਜੇਲ 'ਚ ਬੰਦ ਹੈ, ਦੀ ਜ਼ਮਾਨਤ ਹੋ ਚੁੱਕੀ ਹੈ ਅਤੇ ਉਸ ਨੂੰ ਜ਼ਮਾਨਤ ਨਹੀਂ ਮਿਲ ਰਹੀ। ਉਸ ਦੇ ਪਤੀ ਨੂੰ ਜੇਲ ਪੁਲਿਸ ਅਧਿਕਾਰੀਆਂ ਨੇ ਬੁਰੀ ਤਰ੍ਹਾਂ ਨਾਲ ਕੁੱਟਿਆ ਹੈ। ਜੇਲ੍ਹ ਪੁਲਿਸ ਅਧਿਕਾਰੀ ਆਪਣੇ ਬਚਾਅ ਲਈ ਮੇਰੇ ਪਤੀ 'ਤੇ ਸਰੀਰਕ ਹਮਲਾ ਕਰਨ ਦਾ ਦੋਸ਼ ਲਗਾ ਰਹੇ ਹਨ, ਜੋ ਕਿ ਸਰਾਸਰ ਗਲਤ ਹੈ। ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ ਉਹ ਇਨਸਾਫ ਦੀ ਮੰਗ ਕਰ ਰਹੀ ਹੈ।

ਇਸ ਪੂਰੇ ਮਾਮਲੇ ਸਬੰਧੀ ਜਦੋਂ ਜੇਲ੍ਹ ਸੁਪਰਡੈਂਟ ਬਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਸਲ ਵਿੱਚ ਇਹ ਚਰਨੀ ਜੇਲ੍ਹ ਦੀ ਬੈਰਕ ਵਿੱਚ ਬਿਜਲੀ ਦੀਆਂ ਤਾਰਾਂ ਨਾਲ ਛੇੜਛਾੜ ਕਰਕੇ ਵਾਟਰ ਹੀਟਿੰਗ ਪਲਾਂਟ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਰੋਕਣ ਲਈ ਉਨ੍ਹਾਂ ਪੁਲੀਸ ਅਧਿਕਾਰੀਆਂ ਨਾਲ ਬਹਿਸ ਕੀਤੀ ਅਤੇ ਲੜਾਈ ਹੋ ਗਈ। ਉਸ ਨੇ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਕੇ ਉਨ੍ਹਾਂ ਦੀ ਵਰਦੀ ਪਾੜ ਦਿੱਤੀ। ਜਿਸ ਲਈ ਉਸ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਵਾਲਾਤੀ ਚਰਨੀ ਕੁਮਾਰ ਵਿਰੁੱਧ ਚਾਰ ਸ਼ਰਾਬ ਦੇ ਕੇਸ ਦਰਜ ਹਨ। ਕੁੱਟਮਾਰ ਬਾਰੇ ਸੁਪਰਡੈਂਟ ਨੇ ਸਾਫ਼ ਇਨਕਾਰ ਕੀਤਾ ਕਿ ਉਹ ਝੂਠ ਬੋਲਦਾ ਹੈ।

ਇਹ ਵੀ ਪੜ੍ਹੋ: Gujarat Assembly Elections 2022: ਪਹਿਲੇ ਗੇੜ ਦੇ 788 ਉਮੀਦਵਾਰਾਂ ਦੀ ਕਿਸਮਤ ਹਵੇਗੀ EVM ਵਿੱਚ ਬੰਦ

Last Updated : Dec 1, 2022, 8:15 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.