ETV Bharat / state

ਬਰਨਾਲਾ 'ਚ ਸਿਹਤ ਸਬ-ਸੈਂਟਰ ਖ਼ੁਦ ਹੋਇਆ ਬਿਮਾਰ - ਖ਼ਰਾਬ ਹਾਲਤ 'ਚ ਸਿਹਤ ਸਬ-ਸੈਂਟਰ

ਬਰਨਾਲਾ ਦੇ ਪਿੰਡ ਰਾਮਗੜ੍ਹ ਦਾ ਸਿਹਤ ਸਬ ਸੈਂਟਰ ਲੋਕਾਂ ਨੂੰ ਤੰਦਰੁਸਤ ਕਰਨ ਦੀ ਥਾਂ 'ਤੇ ਖ਼ੁਦ ਬਿਮਾਰ ਪੈ ਰਿਹਾ ਹੈ। ਇਸ ਸਬ ਸੈਂਟਰ ਦੀ ਇਮਾਰਤ ਬੇਹਦ ਖ਼ਰਾਬ ਸਥਿਤੀ 'ਚ ਹੈ। ਸਬ ਸੈਂਟਰ ਦੀ ਇਮਾਰਤ ਦੀ ਹਾਲਤ ਮਾੜੀ ਹੋਣ ਕਾਰਨ ਇਥੇ ਕਿਸੇ ਸਮੇਂ ਅਣਸੁਖਾਵੀਂ ਘਟਨਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ।

ਸਿਹਤ ਸਬ-ਸੈਂਟਰ ਖ਼ੁਦ ਹੋਇਆ ਬਿਮਾਰ
ਸਿਹਤ ਸਬ-ਸੈਂਟਰ ਖ਼ੁਦ ਹੋਇਆ ਬਿਮਾਰ
author img

By

Published : Jan 24, 2020, 8:14 PM IST

ਬਰਨਾਲਾ: ਪੰਜਾਬ ਸਰਕਾਰ ਵੱਲੋਂ ਜਿੱਥੇ ਤੰਦਰੁਸਤ ਮੁਹਿੰਮ ਚਲਾ ਕੇ ਲੋਕਾਂ ਨੂੰ ਤੰਦਰੁਸਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਪੱਧਰ 'ਤੇ ਹਲਾਤ ਇਸ ਦੇ ਬਿਲਕੁੱਲ ਉਲਟ ਹਨ। ਬਰਨਾਲਾ ਦੇ ਪਿੰਡ ਰਾਮਗੜ੍ਹ ਵਿਖੇ ਸਥਿਤ ਸਿਹਤ ਸਬ ਸੈਂਟਰ ਦੀ ਇਮਾਰਤ ਖ਼ਸਤਾ ਹੋ ਚੁੱਕੀ ਹੈ।

ਸਿਹਤ ਸਬ-ਸੈਂਟਰ ਖ਼ੁਦ ਹੋਇਆ ਬਿਮਾਰ

ਰਾਮਗੜ੍ਹ ਦੇ ਇਸ ਸਬ ਸੈਂਟਰ 'ਚ ਜੱਚਾ-ਬੱਚਾ ਦਾ ਇਲਾਜ ਕੀਤਾ ਜਾਂਦਾ ਹੈ। ਇਮਾਰਤ ਦੀ ਮਾੜੀ ਹਾਲਤ ਹੋਣ ਦੇ ਬਾਵਜੂਦ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ 'ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਸ ਇਮਾਰਤ ਦੀ ਦੀਵਾਰਾਂ ਕਿਸੇ ਵੀ ਸਮੇਂ ਢਹਿ ਸਕਦੀਆਂ ਹਨ, ਸੈਂਟਰ ਦੇ ਅੰਦਰ ਲੱਗੇ ਦਰਵਾਜੇ ਵੀ ਮਾੜੀ ਹਾਲਤ 'ਚ ਹਨ। ਪਿੰਡ ਵਾਸੀਆਂ ਵੱਲੋਂ ਇਸ ਇਮਾਰਤ ਨੂੰ ਅਪਗ੍ਰੇਡ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਇਸ ਸਬ ਸੈਂਟਰ 'ਚ ਗਰਭਵਤੀ ਔਰਤਾਂ ਤੇ 0-5 ਸਾਲ ਤੱਕ ਦੇ ਬੱਚਿਆਂ ਦਾ ਇਲਾਜ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸੈਂਟਰ ਦੀ ਇਮਾਰਤ ਇੰਨੀ ਕੁ ਖ਼ਰਾਬ ਹੋ ਚੁੱਕੀ ਹੈ ਕਿ ਇਥੇ ਕਿਸੇ ਸਮੇਂ ਵੀ ਅਣਸੁਖਾਵੀਂ ਘਟਨਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਿਨ ਸਿਹਤ ਵਿਭਾਗ ਦੀ ਟੀਮ ਨੇ ਠੰਡ ਹੋਣ ਦੇ ਵਾਬਜੂਦ ਸੈਂਟਰ ਦੇ ਬਾਹਰ ਬੈਠ ਕੇ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਈਆਂ।

ਇਸ ਸਬ ਸੈਂਟਰ 'ਚ ਕੰਮ ਕਰਨ ਵਾਲੀ ਆਸ਼ਾ ਵਰਕਰ ਨੇ ਦੱਸਿਆ ਕਿ ਇਸ ਇਮਾਰਤ ਨੂੰ ਬਣੇ 20 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ। ਇਮਾਰਤ ਦੀ ਛੱਤ ਦਾ ਲੈਂਟਰ ਹੇਠਾਂ ਡਿੱਗ ਰਿਹਾ ਹੈ ਤੇ ਦਰਵਾਜ਼ਿਆਂ ਨੂੰ ਸਿਊਂਕ ਲੱਗ ਚੁੱਕੀ ਹੈ। ਇਸ 'ਤੇ ਸਿਹਤ ਵਿਭਾਗ ਵੱਲੋਂ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ, ਇਸ ਲਾਪਰਵਾਹੀ ਦੇ ਚਲਦੇ ਇਥੇ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਪਿੰਡ ਵਾਸੀਆਂ ਵਲੋਂ ਇਸ ਸਬ ਸੈਂਟਰ ਨੂੰ ਅਪਗ੍ਰੇਡ ਕਰਕੇ ਨਵੀਂ ਇਮਾਰਤ ਬਨਾਉਣ ਦੀ ਮੰਗ ਕੀਤੀ ਜਾ ਰਹੀ ਹੈ।

Intro:
ਬਰਨਾਲਾ।
ਬਰਨਾਲਾ ਦੇ ਪਿੰਡ ਰਾਮਗੜ• ਦਾ ਸਬ ਸੈਂਟਰ ਲੋਕਾਂ ਨੂੰ ਤੰਦਰੁਸਤ ਕਰਨ ਦੀ ਥਾਂ 'ਤੇ ਖ਼ੁਦ ਬੀਮਾਰ ਪਿਆ ਹੈ ਅਤੇ ਆਪਣੀ ਖਸਤਾਹਾਲ ਇਮਾਰਤ 'ਤੇ ਹੰਝੂ ਵਹਾ ਰਿਹਾ ਹੈ। ਇਸ ਸਬ ਸੈਂਟਰ ਵਿੱਚ ਪਿੰਡ ਦੀਆਂ ਗਰਭਵਤੀ ਔਰਤਾਂ ਅਤੇ 5 ਸਾਲ ਤੱਕ ਦੇ ਬੱਚਿਆਂ ਦਾ ਇਲਾਜ਼ ਹੁੰਦਾ ਹੈ, ਪਰ ਇਸ ਸੈਂਟਰ ਦੀ ਇਮਾਰਤ ਖ਼ੁਦ ਖਸਤਾਹਾਲ ਹੈ। ਛੱਤਾਂ ਦਾ ਲੈਂਟਰ ਹੇਠਾਂ ਡਿੱਗ ਰਿਹਾ ਹੈ ਅਤੇ ਦਰਵਾਜ਼ਿਆਂ ਨੂੰ ਵੀ ਸਿਉਂਕ ਲੱਗ ਚੁੱਕੀ ਹੈ। ਜਿਸ ਵੱਲ ਸਿਹਤ ਵਲੋਂ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਕਰਕੇ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਪਿੰਡ ਵਾਸੀਆਂ ਵਲੋਂ ਇਸ ਸਬ ਸੈਂਟਰ ਨੂੰ ਅਪਗ੍ਰੇਡ ਕਰਕੇ ਨਵੀਂ ਇਮਾਰਤ ਬਨਾਉਣ ਦੀ ਮੰਗ ਕੀਤੀ ਜਾ ਰਹੀ ਹੈ।
Body:ਪੰਜਾਬ ਸਰਕਾਰ ਵਲੋਂ ਜਿੱਥੇ ਤੰਦਰੁਸਤ ਮੁਹਿੰਮ ਚਲਾ ਕੇ ਲੋਕਾਂ ਨੂੰ ਤੰਦਰੁਸਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਜ਼ਮੀਨੀ ਪੱਧਰ 'ਤੇ ਹਾਲਾਤ ਇਸਦੇ ਉਲਟ ਹਨ। ਜ਼ਮੀਨੀ ਪੱਧਰ 'ਤੇ ਤਾਂ ਸਰਕਾਰੀ ਸਿਹਤ ਕੇਂਦਰ ਖ਼ੁਦ ਬੀਮਾਰ ਪਏ ਹਨ। ਤਾਜ਼ਾ ਮਾਮਲਾ ਬਰਨਾਲਾ ਜ਼ਿਲ•ੇ ਦੇ ਪਿੰਡ ਰਾਮਗੜ• ਦਾ ਹੈ। ਜਿੱਥੇ ਲੋਕਾਂ ਨੂੰ ਤੰਦਰੁਸਤ ਕਰਨ ਵਾਲਾ ਸਬ ਸੈਂਟਰ ਦੀ ਇਮਾਰਤ ਏਨੀ ਖ਼ਸਤਾਹਾਲ ਹੋ ਚੁੱਕੀ ਹੈ, ਜੋ ਕਿਸੇ ਸਮੇਂ ਵੀ ਡਿੱਗ ਸਕਦੀ ਹੈ। ਜਿਸ ਵੱਲ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਰਾਮਗੜ• ਦੇ ਸਬ ਸੈਂਟਰ ਵਿੱਚ ਜੱਚਾ ਬੱਚਾ ਦਾ ਇਲਾਜ਼ ਕੀਤਾ ਜਾਂਦਾ ਹੈ। ਪਰ ਇਹ ਇਲਾਜ਼ ਖਸਤਾਹਾਲ ਇਮਾਰਤ 'ਚ ਹੀ ਕੀਤਾ ਜਾਂਦਾ ਹੈ। ਜਿਸਨੂੰ ਅੱਪਗ੍ਰੇਡ ਕਰਨ ਅਤੇ ਨਵੀਂ ਇਮਾਰਤ ਬਨਾਉਣ ਦੀ ਪਿੰਡ ਵਾਸੀ ਮੰਗ ਕਰ ਰਹੇ ਹਨ।

ਇਸ ਸਬੰਧੀ ਪਿੰਡ ਵਾਸੀ ਸੁਖਜਿੰਦਰ ਸਿੰਘ ਫ਼ੌਜੀ ਨੇ ਕਿਹਾ ਕਿ ਇਸ ਸਬ ਸੈਂਟਰ ਵਿੱਚ ਜੱਚਾ ਬੱਚਾ ਦਾ ਇਲਾਜ਼ ਹੁੰਦਾ ਹੈ, ਪਰ ਇਸਦੀ ਇਮਾਰਤ ਖ਼ਸਤਾਹਾਲ ਹੈ। ਬੱਚਿਆਂ ਨੂੰ ਪੋਲੀਓ ਬੂੰਦਾਂ ਵੀ ਠੰਢ ਵਿੱਚ ਇਮਾਰਤ ਦੇ ਬਾਹਰ ਹੀ ਪਿਲਾਈ ਗਈ ਸੀ। ਇਸਦੀਆਂ ਛੱਤਾਂ ਤੋਂ ਪਲਸਤਰ ਡਿੱਗ ਰਿਹਾ ਹੈ ਅਤੇ ਦਰਵਾਜ਼ਿਆਂ ਨੂੰ ਸਿਉਂਕ ਲੱਗ ਚੁੱਕੀ ਹੈ। ਸੈਂਟਰ ਵਿੱਚ ਮੀਂਹ ਦਾ ਪਾਣੀ ਕਈ ਦਿਨ ਖੜਾ ਰਹਿੰਦਾ ਹੈ, ਜੋ ਬੀਮਾਰੀ ਦਾ ਘਰ ਬਣਦਾ ਹੈ। ਬਾਥਰੂਮ ਵਗੈਰਾ ਦਾ ਵੀ ਕੋਈ ਸੁਵਿਧਾ ਨਹੀਂ ਹੈ। ਉਹਨਾਂ ਸਰਕਾਰ ਅਤੇ ਜ਼ਿਲ•ਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਪਿੰਡ ਦੇ ਸਬ ਸੈਂਟਰ ਨੂੰ ਅੱਪਗ੍ਰੇਡ ਕਰਕੇ ਇੱਥੇ ਡਾਕਟਰ ਮੁਹੱਈਆ ਕਰਵਾਇਆ ਜਾਵੇ ਅਤੇ ਇਮਾਰਤ ਨਵੀਂ ਬਣਾਈ ਜਾਵੇ।
ਬਾਈਟ - ਸੁਖਜਿੰਦਰ ਸਿੰਘ ਫ਼ੌਜੀ (ਪਿੰਡ ਵਾਸੀ)

ਇਸ ਸਬੰਧੀ ਆਸ਼ਾ ਵਰਕਰ ਨੇ ਕਿਹਾ ਕਿ ਇਸ ਸਬ ਸੈਂਟਰ ਦੀ ਇਮਾਰਤ ਬਣੇ ਨੂੰ 20 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਜਿਸਦੀ ਇਮਾਰਤ ਨੂੰ ਮੁੜ ਬਣਾਏ ਜਾਣ ਦੀ ਲੋੜ ਹੈ।
ਬਾਈਟ -ਸਿਮਰਜੀਤ ਕੌਰ (ਆਸ਼ਾ ਵਰਕਰ)
Conclusion:ਬਰਨਾਲਾ ਤੋਂ ਲਖਵੀਰ ਚੀਮਾ ਈਟੀਵੀ ਭਾਰਤ
ETV Bharat Logo

Copyright © 2025 Ushodaya Enterprises Pvt. Ltd., All Rights Reserved.