ETV Bharat / state

ਵਿਧਾਨ ਸਭਾਂ ਚੋਣਾਂ ਤੋਂ ਪਹਿਲਾਂ ਭਖੀ ਸਿਆਸਤ, ਛਿੜੀ ਨਵੀਂ ਚਰਚਾ - ਮਨਜੀਤ ਸਿੰਘ ਮੋਹਾਲੀ

ਤ੍ਰਿਮੂਲ ਕਾਂਗਰਸ ਦੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਮੋਹਾਲੀ ਨੇ ਕਿਹਾ ਕਿ ਪੰਜਾਬ ਦੀਆਂ 2022 ਚੋਣਾਂ ਪਾਰਟੀ ਵਲੋਂ ਲੜੀਆਂ ਜਾਣਗੀਆਂ। ਜਿਸ ਲਈ ਪਾਰਟੀ ਦਾ ਮੁੱਖ ਏਜੰਡਾ ਪੰਜਾਬ ਨੂੰ ਨਸ਼ਾ ਅਤੇ ਭ੍ਰਿਸ਼ਟਾਚਾਰ ਮੁਕਤ ਕਰਨਾ ਹੈ। ਇਸ ਲਈ ਪੰਜਾਬ ਭਰ ਵਿੱਚ ਇਮਾਨਦਾਰ ਵਿਰਤੀ ਵਾਲੇ ਲੋਕਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ।

ਵਿਧਾਨ ਸਭਾਂ ਚੋਣਾਂ ਤੋਂ ਪਹਿਲਾਂ ਭਖੀ ਸਿਆਸਤ, ਛਿੜੀ ਨਵੀਂ ਚਰਚਾ

author img

By

Published : Sep 10, 2021, 2:54 PM IST

Updated : Sep 12, 2021, 1:40 PM IST

ਬਰਨਾਲਾ: ਤ੍ਰਿਮੂਲ ਕਾਂਗਰਸ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀ ਵਧਾ ਦਿੱਤੀ ਗਈ ਹੈ। ਪਾਰਟੀ ਦੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਮੋਹਾਲੀ ਬਰਨਾਲਾ ਪਹੁੰਚੇ। ਉਹਨਾਂ ਵਲੋਂ ਬਰਨਾਲਾ ਦੀ ਸਿਆਸਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਬਕਾ ਚੇਅਰਮੈਨ ਅਤੇ ਸਟੇਟ ਐਵਾਰਡੀ ਭੌਲਾ ਸਿੰਘ ਵਿਰਕ ਨਾਲ ਮੁਲਾਕਾਤ ਕੀਤੀ ਗਈ। ਜਿਸਨੇ ਬਰਨਾਲਾ ਦੀ ਸਿਆਸਤ ਵਿੱਚ ਮੁੜ ਨਵੀਂ ਚਰਚਾ ਛੇੜ ਦਿੱਤੀ ਹੈ।

ਸੂਬਾ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਪਾਰਟੀ ਵਲੋਂ ਇਮਾਨਦਾਰ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ। ਇਸੇ ਤਹਿਤ ਹੀ ਭੋਲਾ ਸਿੰਘ ਵਿਰਕ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਉਹਨਾਂ ਨੂੰ ਪਾਰਟੀ ਦਾ ਹਿੱਸਾ ਬਨਣ ਦਾ ਸੱਦਾ ਦਿੱਤਾ ਹੈ। ਉਥੇ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਆਪਣੇ ਸਿਆਸੀ ਭਵਿੱਖ ਦਾ ਫ਼ੈਸਲਾ ਆਪਣੇ ਵਰਕਰਾਂ ਨਾਲ ਰਾਇ ਤੋਂ ਬਾਅਦ ਲੈਣਗੇ।

ਵਿਧਾਨ ਸਭਾਂ ਚੋਣਾਂ ਤੋਂ ਪਹਿਲਾਂ ਭਖੀ ਸਿਆਸਤ, ਛਿੜੀ ਨਵੀਂ ਚਰਚਾ

ਇਸ ਮੌਕੇ ਤ੍ਰਿਮੂਲ ਕਾਂਗਰਸ ਦੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਮੋਹਾਲੀ ਨੇ ਕਿਹਾ ਕਿ ਪੰਜਾਬ ਦੀਆਂ 2022 ਚੋਣਾਂ ਪਾਰਟੀ ਵਲੋਂ ਲੜੀਆਂ ਜਾਣਗੀਆਂ। ਜਿਸ ਲਈ ਪਾਰਟੀ ਦਾ ਮੁੱਖ ਏਜੰਡਾ ਪੰਜਾਬ ਨੂੰ ਨਸ਼ਾ ਅਤੇ ਭ੍ਰਿਸ਼ਟਾਚਾਰ ਮੁਕਤ ਕਰਨਾ ਹੈ। ਇਸ ਲਈ ਪੰਜਾਬ ਭਰ ਵਿੱਚ ਇਮਾਨਦਾਰ ਵਿਰਤੀ ਵਾਲੇ ਲੋਕਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਉਹ ਬਰਨਾਲਾ ਵਿਖੇ ਭੋਲਾ ਸਿੰਘ ਵਿਰਕ ਨੂੰ ਮਿਲਣ ਪਹੁੰਚੇ ਹਨ। ਉਹਨਾਂ ਕਿਹਾ ਕਿ ਪਾਰਟੀ ਸੁਪਰੀਮ ਮਮਤਾ ਬੈਨਰਜੀ ਖ਼ੁਦ ਇਮਾਨਦਾਰ ਹਸਤੀ ਹਨ। ੳਹਨਾਂ ਦੀ ਅਗਵਾਈ ਵਿੱਚ ਚੋਣਾਂ ਲੜੀਆਂ ਜਾਣਗੀਆਂ। ਉਹਨਾਂ ਕਿਹਾ ਕਿ ਸਾਡੀ ਪਾਰਟੀ ਦਾ ਮੁੱਖ ਏਜੰਡਾ ਬੀਜੇਪੀ ਅਤੇ ਭ੍ਰਿਸ਼ਟ ਪਾਰਟੀਆਂ ਨੂੰ ਹਾਰ ਦੇਣਾ ਹੈ।

ਉਥੇ ਇਸ ਮੌਕੇ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਮਨਜੀਤ ਸਿੰਘ ਮੋਹਾਲੀ ਅੱਜ ਉਹਨਾਂ ਨੂੰ ਮਿਲਣ ਪਹੁੰਚੇ ਹਨ। ਜਿਹਨਾਂ ਦਾ ਸਵਾਗਤ ਕੀਤਾ ਗਿਆ ਹੈ। ਇਸ ਪਾਰਟੀ ਨਾਲ ਅਜੇ ਜੁੜਨ ਲਈ ਕੋਈ ਫ਼ੈਸਲਾ ਨਹੀਂ ਕੀਤਾ ਹੈ। ਜਦਕਿ ਫ਼ੈਸਲਾ ਆਪਣੇ ਵਰਕਰਾਂ ਨਾਲ ਰਾਇ ਤੋਂ ਬਾਅਦ ਹੀ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਭੋਲਾ ਸਿੰਘ ਵਿਰਕ ਬਰਨਾਲਾ ਦੀ ਰਾਜਨੀਤੀ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਰਹੇ ਹਨ। ਸ.ਵਿਰਕ ਬਰਨਾਲਾ ਤੇ ਭਦੌੜ ਵਿਖੇ ਲੰਬਾ ਸਮਾਂ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਸਮਾਜ ਸੇਵੀ ਕਾਰਜਾਂ ਕਰਕੇ ਉਹਨਾਂ ਨੂੰ ਸਟੇਟ ਐਵਾਰਡ ਵੀ ਮਿਲ ਚੁੱਕਿਆ ਹੈ। ਜ਼ਿਲ੍ਹੇ ਦੇ ਨਾਮਵਾਰ ਟਰਾਂਸਪੋਰਟਰਾਂ ਵਿੱਚ ਵੀ ਭੋਲਾ ਸਿੰਘ ਵਿਰਕ ਦਾ ਵੱਡਾ ਨਾਮ ਹੈ। ਪਿਛਲੇ ਲੰਬੇ ਸਮੇਂ ਤੋਂ ਵਿਰਕ ਚਲੰਤ ਰਾਜਨੀਤੀ ਤੋਂ ਭਾਵੇਂ ਦੂਰ ਹਨ, ਪਰ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਉਹਨਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

ਇਹ ਵੀ ਪੜੋ: ਕਿਸਾਨ ਜਥੇਬੰਦੀਆਂ ਨਾਲ ਸਿਆਸੀ ਲੀਡਰਾਂ ਦੀ ਮੀਟਿੰਗ ਸ਼ੁਰੂ

Last Updated : Sep 12, 2021, 1:40 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.