ਬਰਨਾਲਾ: ਜ਼ਿਲ੍ਹੇ ਦੇ ਪਿੰਡ ਸੱਦੋਵਾਲ ਤੋਂ 17 ਸਤੰਬਰ ਨੂੰ ਅਗਵਾ ਕੀਤੀ ਮਾਂ ਅਤੇ ਧੀ ਨੂੰ ਕਾਰ ਸਵਾਰਾਂ ਵੱਲੋਂ ਅਗਵਾ ਕਰ ਲਿਆ ਗਿਆ ਸੀ ਅਤੇ ਪੁਲਿਸ (POLICE) ਦੇ ਹੱਥ ਚੌਥੇ ਦਿਨ ਵੀ ਇਸ ਮਾਮਲੇ ਵਿੱਚ ਖਾਲੀ ਸਨ। ਜਿਸ ਦੇ ਰੋਸ ਵਜੋਂ ਅੱਜ ਪੀੜਤ ਪਰਿਵਾਰ, ਪੰਚਾਇਤ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ (Farmers' labor organizations) ਵੱਲੋਂ ਥਾਣਾ ਟੱਲੇਵਾਲ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜੱਥੇਬੰਦੀਆਂ ਨੇ ਥਾਣੇ ਅੱਗੇ ਮਾਂ-ਧੀ ਦੀ ਭਾਲ ਅਤੇ ਮੁਲਜ਼ਮ ਦੀ ਗ੍ਰਿਫਤਾਰੀ ਤੱਕ ਅਣਮਿੱਥੇ ਸਮੇਂ ਲਈ ਧਰਨਾ ਲਗਾਉਣ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ ਥਾਣਾ ਟੱਲੇਵਾਲ ਅੱਗੇ ਜਾਣਕਾਰੀ ਦਿੰਦਿਆਂ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ (Wife) ਤੇ ਉਨ੍ਹਾਂ ਦੀ 6 ਸਾਲਾਂ ਦੀ ਧੀ ਨੂੰ ਅਗਵਾਹ ਕੀਤਾ ਗਿਆ ਹੈ। ਪ੍ਰਦੀਪ ਸਿੰਘ ਨੇ ਵਰੁਣ ਜੋਸ਼ੀ ਦੇ ਨਾਮ ਦੇ ਵਿਅਕਤੀ ‘ਤੇ ਆਪਣੀ ਪਤਨੀ (Wife) ਤੇ ਧੀ (Daughter) ਨੂੰ ਅਗਵਾਹ ਕਰਨ ਦੇ ਇਲਜ਼ਾਮ ਲਗਾਏ ਹਨ। ਜਿਸ ਦੀ ਉਨ੍ਹਾਂ ਨੇ ਟੱਲੇਵਾਲ ਦੇ ਪੁਲਿਸ (POLICE) ਥਾਣੇ ‘ਚ ਸ਼ਿਕਾਇਤ ਵੀ ਦਰਜ ਕਰਵਾਈ ਸੀ।
ਪੀੜਤ ਪ੍ਰਦੀਪ ਮੁਤਾਬਕ ਵਰੁਣ ਜੋਸ਼ੀ ਨਾਮ ਦੇ ਵਿਅਕਤੀ ਨੇ ਪੁਰਾਣੀ ਰੰਜਿਸ਼ ਨੂੰ ਲੈਕੇ ਉਸ ਦੀ ਧੀ ਤੇ ਪਤਨੀ ਨੂੰ ਅਗਵਾਹ ਕੀਤਾ ਹੈ। ਪ੍ਰਦੀਪ ਮੁਤਾਬਕ ਵਰੁਣ ਜੋਸ਼ੀ ਦੇ ਪ੍ਰਦੀਪ ਦੀ ਪਤਨੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ਵਿੱਚ ਇੱਕ ਕੇਸ ਵੀ ਚੱਲ ਰਿਹਾ ਸੀ। ਜਿਸ ਦੀ 21 ਸਤੰਬਰ ਨੂੰ ਪੇਸ਼ੀ ਸੀ, ਅਤੇ ਪੇਸ਼ੀ ਤੋਂ ਪਹਿਲਾਂ ਵੀ ਵਰੁਣ ਜੋਸ਼ੀ ਨੇ ਪ੍ਰਦੀਪ ਦੀ ਪਤਨੀ ਤੇ ਧੀ ਨੂੰ ਅਗਵਾਹ ਕਰ ਲਿਆ ਹੈ।
ਪਤਨੀ ਤੇ ਧੀ ਦੇ ਅਗਵਾਹ ਦੇ ਤੁਰੰਤ ਬਾਅਦ ਪੁਲਿਸ (POLICE) ਨੂੰ ਸ਼ਿਕਾਇਤ ਦਰਜ ਕਰਵਾਉਣ ਦੇ ਬਾਅਦ ਵੀ ਪੁਲਿਸ ਅੱਜ 4 ਦਿਨਾਂ ਬਾਅਦ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ (Arrested) ਅਤੇ ਮਾਂ-ਧੀ ਨੂੰ ਮੁਲਜ਼ਮ ਦੀ ਗਿਰਫ ਤੋਂ ਬਾਹਰ ਕੱਢਣ ਵਿੱਚ ਫੇਲ੍ਹ ਸਾਬਿਤ ਹੋਈ ਹੈ।
ਇਸ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ ਭੋਤਨਾ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਧੀਆਂ-ਭੈਣਾਂ ਘਰਾਂ ਵਿੱਚ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਲਾਪਤਾ ਮਾਂ-ਧੀ ਨੂੰ ਲੱਭਣ ਵਿੱਚ ਪੁਲਿਸ ਨਾਕਾਮ ਰਹੀ ਹੈ।
ਉਧਰ ਇਸ ਸਬੰਧੀ ਥਾਣਾ ਟੱਲੇਵਾਲ ਦੇ ਐੱਸ.ਐੱਚ.ਓ. ਮੁਨੀਸ਼ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਪ੍ਰਦੀਪ ਸਿੰਘ ਦੇ ਬਿਆਨ ਦਰਜ ਕਰਕੇ ਵਰੁਣ ਅਤੇ ਉਸ ਦੇ ਅਣਪਛਾਤੇ ਸਾਥੀਆਂ ਵਿਰੁੱਧ ਧਾਰਾ 365, 34 ਆਈਪੀਸੀ ਐਕਟ ਅਧੀਨ ਪਰਚਾ ਦਰਜ਼ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮਾਂ-ਧੀ ਦੀ ਭਾਲ ਲਈ ਲਗਾਤਾਰ ਪੁਲਿਸ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ:ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨਾ ਇਨ੍ਹਾਂ ਅਕਾਲੀ ਵਰਕਰਾਂ ਨੂੰ ਪਿਆ ਭਾਰੀ