ETV Bharat / state

ਡਾਕਟਰਾਂ ਦੀ ਘਾਟ ਕਾਰਨ ‘ਰੈਫਰ ਕੇਂਦਰ’ ਬਣੀ ਸੀਐਚਸੀ ਮਹਿਲ ਕਲਾਂ ਅੱਗੇ ਧਰਨਾ ਦਿੱਤਾ

ਡਾਕਟਰਾਂ ਦੀ ਘਾਟ ਕਾਰਨ ਬਰਨਾਲਾ ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ਦੇ ਕਮਿਊਨਿਟੀ ਹੈਲਥ ਸੈਂਟਰ ਅੱਗੇ ਲੋਕਾਂ ਨੇ ਧਰਨਾ ਲਗਾਇਆ ਤੇ ਜਲਦ ਤੋਂ ਜਲਦ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਭਰਨ ਦੀ ਮੰਗ ਕੀਤੀ ਹੈ।

ਡਾਕਟਰਾਂ ਦੀ ਘਾਟ ਕਾਰਨ ‘ਰੈਫਰ ਕੇਂਦਰ’ ਬਣੀ ਸੀਐਚਸੀ ਮਹਿਲ ਕਲਾਂ ਅੱਗੇ ਧਰਨਾ ਦਿੱਤਾ
ਡਾਕਟਰਾਂ ਦੀ ਘਾਟ ਕਾਰਨ ‘ਰੈਫਰ ਕੇਂਦਰ’ ਬਣੀ ਸੀਐਚਸੀ ਮਹਿਲ ਕਲਾਂ ਅੱਗੇ ਧਰਨਾ ਦਿੱਤਾ
author img

By

Published : May 1, 2023, 6:35 AM IST

ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਡਾਕਟਰਾਂ ਦੀਆਂ ਖਾਲ੍ਹੀ ਅਸਾਮੀਆਂ ਤੋਂ ਅੱਕੇ ਇਲਾਕਾ ਵਾਸੀਆਂ ਵੱਲੋਂ ਅੱਜ ਖਾਲ੍ਹੀ ਅਸਾਮੀਆਂ ਭਰਨ ਤੇ ਇਲਾਜ਼ ਲਈ ਲੋੜੀਂਦੇ ਸਿਹਤ ਸਾਧਨ ਮੁਹੱਈਆ ਕਰਨ ਦੀ ਮੰਗ ਲਈ ਧਰਨਾ ਦਿੱਤਾ ਗਿਆ। ਸੀਐਚਸੀ ਮਹਿਲ ਕਲਾਂ ਦਰਜ਼ਨ ਦੇ ਕਰੀਬ ਪਿੰਡਾਂ ਦਾ ਇਹ ਇੱਕਮਾਤਰ ਸਿਹਤ ਕੇਂਦਰ ਹੈ ਤੇ ਇਲਾਕੇ ਦੇ ਲੋਕਾਂ ਨੂੰ 15 ਦਿਨਾਂ ਦੇ ਵਕਫੇ ਵਿੱਚ ਅੱਜ ਦੂਜੀ ਵਾਰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ।

ਇਹ ਵੀ ਪੜੋ: Changes From 1 May 2023: ਅੱਜ ਤੋਂ ਹੋਣ ਜਾ ਰਹੇ ਨੇ ਵੱਡੇ ਬਦਲਾਅ, ਜਾਣੋ ਕਿੰਨੇ ਦਿਨ ਬੈਂਕ ਰਹਿਣਗੇ ਬੰਦ

ਡਾਕਟਰਾਂ ਦੀ ਘਾਟ ਕਾਰਨ ਮਰੀਜ਼ਾਂ ਕੀਤਾ ਜਾਂਦਾ ਹੈ ਰੈਫ਼ਰ: ਇਸ ਮੌਕੇ ਸੰਬੋਧਨ ਕਰਦਿਆਂ ਹਰਜੀਤ ਸਿੰਘ ਖਿਆਲੀ, ਮੰਗਤ ਸਿੰਘ ਸਿੱਧੂ, ਗਗਨ ਸਰਾਂ, ਬੀਕੇਯੂ (ਡਕੌਂਦਾ) ਦੇ ਜਗਰਾਜ ਹਰਦਾਸਪੁਰਾ, ਬੀਕੇਯੂ (ਉਗਰਾਹਾਂ) ਦੇ ਅਜਮੇਰ ਸਿੰਘ ਭੱਠਲ, ਬੀਕੇਯੂ (ਕਾਦੀਆ) ਦੇ ਜਗਸੀਰ ਸਿੰਘ ਛੀਨੀਵਾਲ, ਬੀਕੇਯੂ (ਸਿੱਧੂਪੁਰ) ਦੇ ਜਸਪਾਲ ਸਿੰਘ ਕਲਾਲਮਾਜਰਾ,ਕਰਨੈਲ ਗਾਂਧੀ,ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰੈਣ ਦੱਤ ਅਤੇ ਕਰਮਜੀਤ ਉੱਪਲ ਨੇ ਕਿਹਾ ਕਿ ਇਸ ਨਿਰੋਲ ਪੇਂਡੂ ਖੇਤਰ ਵਿੱਚ ਸਹੂਲਤਾਂ ਨਾਲ ਲੈਸ ਇੱਕ ਵੀ ਸਰਕਾਰੀ ਹਸਪਤਾਲ ਨਹੀਂ ਹੈ।ਉਨ੍ਹਾਂ ਕਿਹਾ ਕਿ ਸੀਐਚਸੀ ਮਹਿਲ ਕਲਾਂ ‘ਰੈਫਰ ਕੇਂਦਰ’ ਬਣੀ ਹੈ ਜਿੱਥੇ ਡਾਕਟਰਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਇਲਾਜ਼ ਲਈ ਬਰਨਾਲਾ, ਫਰੀਦਕੋਟ, ਪਟਿਆਲਾ ਰੈਫਰ ਕੀਤਾ ਜਾਂਦਾ ਹੈ।

ਡਾਕਟਰਾਂ ਦੀ ਘਾਟ ਕਾਰਨ ‘ਰੈਫਰ ਕੇਂਦਰ’ ਬਣੀ ਸੀਐਚਸੀ ਮਹਿਲ ਕਲਾਂ ਅੱਗੇ ਧਰਨਾ ਦਿੱਤਾ
ਡਾਕਟਰਾਂ ਦੀ ਘਾਟ ਕਾਰਨ ‘ਰੈਫਰ ਕੇਂਦਰ’ ਬਣੀ ਸੀਐਚਸੀ ਮਹਿਲ ਕਲਾਂ ਅੱਗੇ ਧਰਨਾ ਦਿੱਤਾ

ਵਾਅਦੇ ਪੂਰੇ ਨਹੀਂ ਕਰ ਰਹੀ ਆਪ ਸਰਕਾਰ: ਉਨ੍ਹਾਂ ਕਿਹਾ ਕਿ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦਾ ਦਾਅਵਾ ਕਰਕੇ ਸੱਤਾ ਹਾਸਲ ਕਰਨ ਵਾਲੀ ‘ਆਪ’ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਤੋਂ ਭੱਜ ਰਹੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਨੇ ਚੱਲ ਰਹੇ ਸਿਹਤ ਕੇਂਦਰਾਂ ਨੂੰ ਹੋਰ ਸਹੂਲਤਾਂ ਦੇਣ ਦੀ ਬਜਾਏ ਡਾਕਟਰ ਵੀ ‘ਆਮ ਆਦਮੀ ਕਲੀਨਿਕਾਂ’ ਵਿੱਚ ਸ਼ਿਫਟ ਕਰ ਲਏ ਹਨ ਜਿਸ ਕਾਰਨ ਲੋਕਾਂ ਨੂੰ ਸਮੱੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀਆਂ ਆਰਜ਼ੀ ਨਿਯੁਕਤੀਆਂ ਲੋਕਾਂ ਦਾ ਗੁੱਸਾ ਸ਼ਾਂਤ ਕਰਨ ਲਈ ਹਨ ਤੇ ਪ੍ਰਸ਼ਾਸ਼ਨ ਵੱਲੋਂ ਸੰਘਰਸ਼ ਖਤਮ ਹੋਣ ਬਾਅਦ ਡਾਕਟਰ ਵਾਪਸ ਵੀ ਬੁਲਾਏ ਜਾ ਸਕਦੇ ਹਨ।

ਐਸਐਮਓ ਨੇ ਲੋਕਾਂ ਨੂੰ ਦਿੱਤਾ ਭਰੋਸਾ: ਇਸ ਮੌਕੇ ਐਸਐਮਓ ਡਾ. ਗੁਰਤੇਜਇੰਦਰ ਕੌਰ ਨੇ ਸਿਵਲ ਸਰਜਨ ਬਰਨਾਲਾ ਦੀ ਤਰਫੋਂ ਲਿਖਤੀ ਤੌਰ ‘ਤੇ ਵਿਸਵਾਸ਼ ਦਵਾਇਆ ਕਿ ਜਦ ਤੱਕ ਸੀਐਚਸੀ ‘ਚ ਪੱਕੇ ਤੌਰ ‘ਤੇ ਡਾਕਟਰ ਨਹੀਂ ਆ ਜਾਂਦੇ ਤਦ ਤੱਕ ਡਾਕਟਰਾਂ ਦੀ ਆਰਜ਼ੀ ਨਿਯੁਕਤੀ ਰੱਦ ਨਹੀਂ ਕੀਤੀ ਜਾਵੇਗੀ। ਜਿਸ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।

ਇਹ ਵੀ ਪੜੋ: Labour Day 2023: ਜਾਣੋ, 1 ਮਈ ਨੂੰ ਕਿਉਂ ਮਨਾਇਆ ਜਾਂਦਾ ਹੈ ਮਜ਼ਦੂਰ ਦਿਵਸ ਤੇ ਕਿਵੇਂ ਹੋਈ ਸੀ ਇਸ ਦਿਨ ਦੀ ਸ਼ੁਰੂਆਤ

ETV Bharat Logo

Copyright © 2024 Ushodaya Enterprises Pvt. Ltd., All Rights Reserved.