ETV Bharat / state

ਸੇਵਾ ਕੇਂਦਰ 'ਚ ਹੋ ਰਹੀ ਖੱਜਲ ਖ਼ੁਆਰੀ ਕਰਕੇ ਲੋਕਾਂ ਨੇ ਲਾਇਆ ਧਰਨਾ

ਬਰਨਾਲਾ ਜ਼ਿਲ੍ਹੇ ਦੇ ਕਸਬਾ ਭਦੌੜ ਦੇ ਸੇਵਾ ਕੇਂਦਰ (Sewa Kendra) 'ਚ ਕੰਮ ਕਰਵਾਉਣ ਆਏ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਖੱਜਲ ਖ਼ੁਆਰੀ ਹੋ ਰਹੀ ਸੀ। ਸੇਵਾ ਕੇਂਦਰ (Sewa Kendra) ਦੇ ਸਿਸਟਮ ਅਤੇ ਮੁਲਾਜ਼ਮਾਂ ਦੇ ਰਵੱਈਏ ਤੋਂ ਤੰਗ ਆਏ ਲੋਕਾਂ ਵਲੋਂ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

author img

By

Published : Sep 8, 2021, 9:53 PM IST

ਸੇਵਾ ਕੇਂਦਰ ਚ ਹੋ ਰਹੀ ਖੱਜਲ ਖ਼ੁਆਰੀ ਕਰਕੇ ਲੋਕਾਂ ਨੇ ਲਾਇਆ ਧਰਨਾ

ਬਰਨਾਲਾ: ਜ਼ਿਲ੍ਹੇ ਦੇ ਕਸਬਾ ਭਦੌੜ ਦੇ ਸੇਵਾ ਕੇਂਦਰ 'ਚ ਕੰਮ ਕਰਵਾਉਣ ਆਏ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਖੱਜਲ ਖ਼ੁਆਰੀ ਹੋ ਰਹੀ ਸੀ। ਸੇਵਾ ਕੇਂਦਰ (Sewa Kendra) ਦੇ ਸਿਸਟਮ ਅਤੇ ਮੁਲਾਜ਼ਮਾਂ ਦੇ ਰਵੱਈਏ ਤੋਂ ਤੰਗ ਆਏ ਲੋਕਾਂ ਵਲੋਂ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਪੰਜਾਬ ਕਰਜ਼ਾ ਮੁਕਤੀ ਯੂਨੀਅਨ ਦੇ ਸੂਬਾ ਪ੍ਰਧਾਨ ਉਂਕਾਰ ਸਿੰਘ ਬਰਾੜ ਅਤੇ ਕੰਮ ਕਰਵਾਉਣ ਆਏ ਲੋਕਾਂ ਨੇ ਦੱਸਿਆ ਕਿ ਸੇਵਾ ਕੇਂਦਰ ਭਦੌੜ ‘ਚ ਰੱਖੇ ਗਏ ਪ੍ਰਾਈਵੇਟ ਮੁਲਾਜ਼ਮ ਲੋਕਾਂ ਨਾਲ ਬਹੁਤ ਘਟੀਆ ਵਿਹਾਰ ਕਰਦੇ ਹਨ। ਉਹ ਲੋਕਾਂ ਨੂੰ ਜਾਣਬੁੱਝ ਕੇ ਪ੍ਰਸ਼ਾਨ ਕਰਦੇ ਹਨ। ਰੋਜ਼ਾਨਾ ਵੱਡੀ ਗਿਣਤੀ ‘ਚ ਆਪਣੇ ਕੰਮਾਂ ਲਈ ਪਹੁੰਚੇ ਲੋਕ ਨੂੰ ਟੋਰਨ ਲੈਣ ਲਈ ਸਵੇਰ ਤੋਂ ਲਾਈਨ ਵਿੱਚ ਖੜ੍ਹਨਾ ਪੈਂਦਾ ਹੈ। ਪਰ ਮੁਲਾਜਮਾਂ ਉਨ੍ਹਾਂ ਨੂੰ ਟੋਕਨ ਨਹੀਂ ਦਿੰਦੇ।

ਬਹੁਤ ਸਾਰੇ ਸਕੂਲੀ ਬੱਚਿਆਂ ਦੇ ਮਾਪੇ ਜਾਤੀ ਸਰਟੀਫਿਕੇਟ ਬਣਾਉਣ ਲਈ ਪਿਛਲੇ ਇੱਕ ਹਫ਼ਤੇ ਤੋਂ ਭੁੱਖੇ ਤਿਹਾਏ ਸਵੇਰੇ ਜਲਦੀ ਆ ਕੇ ਲਾਇਨ ‘ਚ ਲੱਗ ਜਾਂਦੇ ਹਨ। ਪਰ ਉਨ੍ਹਾਂ ਨੂੰ ਨਾ ਟੋਕਨ ਦਿੱਤਾ ਜਾ ਰਿਹਾ ਤੇ ਨਾ ਹੀ ਕੰਮ ਕੀਤਾ ਜਾ ਰਿਹਾ। ਕੰਮ ਕਰਨ ਲਈ ਉਨ੍ਹਾਂ ਤੋਂ ਰਿਸ਼ਵਤ ਦੀ ਵੀ ਮੰਗ ਕੀਤੀ ਜਾਂਦੀ ਹੈ।

ਉਧਰ ਸੇਵਾ ਕੇਂਦਰ ਦੇ ਮੁਲਾਜ਼ਮ ਨੇ ਕਿਹਾ ਕਿ ਸੇਵਾ ਕੇਂਦਰ (Sewa Kendra) ਵਿੱਚ ਇੱਕ ਦਿਨ ਵਿੱਚ ਸਿਰਫ ਸੌ ਦੇ ਕਰੀਬ ਲੋਕਾਂ ਦੇ ਹੀ ਕੰਮ ਹੁੰਦੇ ਹਨ। ਸੇਵਾ ਕੇਂਦਰ ਵਿੱਚ ਚਾਰ ਕਾਊਂਟਰ ਹਨ। ਜਿਹਨਾਂ ਵਿੱਚੋਂ ਦੋ ਕਾਊਂਟਰਾਂ ਤੇ ਆਨਲਾਈਨ, ਜਦਕਿ ਦੋ ਉਪਰ ਸਰਟੀਫਿਕੇਟ ਵਗੈਰਾ ਦੇ ਕੰਮ ਹੁੰਦੇ ਹਨ। ਪਰ ਸੇਵਾ ਕੇਂਦਰ ਵਿੱਚ ਕੰਮ ਕਰਵਾਉਣ ਲਈ 500 ਤੋਂ ਵੱਧ ਲੋਕ ਆਉਂਦੇ ਹਨ ਤਾਂ ਕਰਕੇ ਸਮੱਸਿਆ ਨੂੰ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਪਿੰਡ ਸ਼ਹਿਣਾ ਜਾਂ ਭਦੌੜ ਦਾ ਬੰਦ ਪਿਆ ਦੂਜਾ ਸੇਵਾ ਕੇਂਦਰ ਚਾਲੂ ਹੋ ਜਾਵੇ ਤਾਂ ਇਹ ਸਮੱਸਿਆ ਬੰਦ ਹੋ ਜਾਵੇਗੀ।

ਲੋਕਾਂ ਦੀ ਮੰਗ ਹੈ ਕਿ ਸੇਵਾ ਕੇਂਦਰ ‘ਚ ਟੋਕਨ ਸਿਸਟਮ ਚਾਲੂ ਕੀਤਾ ਜਾਵੇ। ਇੱਕ ਦਿਨ ‘ਚ ਜਿਨ੍ਹਾਂ ਕੰਮ ਹੋ ਸਕਦਾ, ਉਨ੍ਹੇ ਹੀ ਟੋਕਨ ਵੰਡੇ ਜਾਣ। ਇਸ ਸੇਵਾ ਕੇਂਦਰ ਨੂੰ 30 ਪਿੰਡਾਂ ਤੋਂ ਜਿਆਦਾ ਲੱਗਦੇ ਹੋਣ ਕਰਕੇ ਕੰਮ ਬਹੁਤ ਘੱਟ ਹੋ ਰਿਹਾ ਹੈ। ਇਸ ਲਈ ਬੰਦ ਪਏ ਦੂਜੇ ਸੇਵਾ ਕੇਂਦਰ ਚਾਲੂ ਕੀਤੇ ਜਾਣ। ਤਹਿਸੀਲਦਾਰ ਵੱਲੋਂ ਮੰਗਾਂ ਮੰਗਣ ਦਾ ਭਰੋਸਾ ਦੇਣ ਬਾਅਦ ਧਰਨਾ ਚੁੱਕਿਆ ਗਿਆ ਤੇ ਟੋਕਨ ਸਿਸਟਮ ਨੂੰ ਤਰੁੰਤ ਲਗੂ ਕਰਵਾ ਦਿੱਤਾ ਗਿਆ।

ਇਹ ਵੀ ਪੜ੍ਹੋ:- ਪੀਆਰਟੀਸੀ ਤੇ ਪਨਬੱਸ ਠੇਕਾ ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.