ETV Bharat / state

SKM ਦੇ ਉਮੀਦਵਾਰਾਂ 'ਤੇ ਲੋਕਾਂ ਨੇ ਲਏ ਮਜ਼ੇ ! - ਕਿਸਾਨ ਜੱਥੇਬੰਦੀਆਂ

ਕਿਸਾਨ ਜੱਥੇਬੰਦੀਆਂ ਵਲੋਂ ਬਣਾਏ ਸੰਯੁਕਤ ਸਮਾਜ ਮੋਰਚੇ ਵਲੋਂ ਬਰਨਾਲਾ ਅਤੇ ਭਦੌੜ ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਪਰ ਇਹਨਾਂ ਉਮੀਦਵਾਰਾਂ ਦੇ ਐਲਾਨ ਨੇ ਸਭ ਨੂੰ ਹੈਰਾਨ ਕੀਤਾ ਹੈ। ਦੋਵਾਂ ਉਮੀਦਵਾਰਾਂ ਬਾਰੇ ਹਲਕਿਆਂ ਦੇ ਲੋਕ ਸ਼ੋਸਲ ਮੀਡੀਆ ਤੇ ਜਾਣਕਾਰੀ ਲੈਂਦੇ ਪੁੱਛਦੇ ਦੇਖੇ ਗਏ। ਬਰਨਾਲਾ ਤੋਂ ਅਭਿਕਰਣ ਸਿੰਘ ਅਤੇ ਭਦੌੜ ਤੋਂ ਭਗਵੰਤ ਸਿੰਘ ਸਮਾਓ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

SKM ਦੇ ਉਮੀਦਵਾਰਾਂ 'ਤੇ ਲੋਕਾਂ ਨੇ ਲਏ ਮਜ਼ੇ
SKM ਦੇ ਉਮੀਦਵਾਰਾਂ 'ਤੇ ਲੋਕਾਂ ਨੇ ਲਏ ਮਜ਼ੇ
author img

By

Published : Jan 18, 2022, 8:31 PM IST

ਬਰਨਾਲਾ: ਕਿਸਾਨ ਜੱਥੇਬੰਦੀਆਂ ਵਲੋਂ ਬਣਾਏ ਸੰਯੁਕਤ ਸਮਾਜ ਮੋਰਚੇ ਵਲੋਂ ਬਰਨਾਲਾ ਅਤੇ ਭਦੌੜ ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਪਰ ਇਹਨਾਂ ਉਮੀਦਵਾਰਾਂ ਦੇ ਐਲਾਨ ਨੇ ਸਭ ਨੂੰ ਹੈਰਾਨ ਕੀਤਾ ਹੈ। ਦੋਵਾਂ ਉਮੀਦਵਾਰਾਂ ਬਾਰੇ ਹਲਕਿਆਂ ਦੇ ਲੋਕ ਸ਼ੋਸਲ ਮੀਡੀਆ ਤੇ ਜਾਣਕਾਰੀ ਲੈਂਦੇ ਪੁੱਛਦੇ ਦੇਖੇ ਗਏ। ਬਰਨਾਲਾ ਤੋਂ ਅਭਿਕਰਣ ਸਿੰਘ ਅਤੇ ਭਦੌੜ ਤੋਂ ਭਗਵੰਤ ਸਿੰਘ ਸਮਾਓ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਲੋਕਾਂ ਵੱਲੋਂ ਕੀਤੀਆਂ ਪੋਸਟਾਂ
ਲੋਕਾਂ ਵੱਲੋਂ ਕੀਤੀਆਂ ਪੋਸਟਾਂ
ਸ਼ੋਸ਼ਲ ਮੀਡੀਆ ਤੇ ਦੇਖਣ ਨੂੰ ਮਿਲੀਆਂ ਬਰਨਾਲਾ ਦੇ ਉਮੀਦਵਾਰ 'ਤੇ ਅਣਪਛਾਤਾ ਉਮੀਦਵਾਰ ਦੀਆਂ ਪੋਸਟਾਂ

ਸੰਯੁਕਤ ਮੋਰਚੇ ਵਲੋਂ ਬਰਨਾਲਾ ਤੋਂ ਐਲਾਨੇ ਉਮੀਦਵਾਰ ਅਭਿਕਰਣ ਸਿੰਘ ਦੇ ਨਾਮ ਦਾ ਐਲਾਨ ਹੋਣ ਤੋਂ ਬਾਅਦ ਹਲਕੇ ਦੇ ਲੋਕਾਂ ਵਿੱਚ ਹੈਰਾਨੀ ਦੇਖਣ ਨੂੰ ਮਿਲੀ। ਕਿਉਂਕਿ ਇਸ ਉਮੀਦਵਾਰ ਨੂੰ ਲੋਕ ਨਹੀਂ ਜਾਣਦੇ ਸਨ। ਜਿਸ ਕਰਕੇ ਅਭਿਕਰਣ ਸਿੰਘ ਬਾਰੇ ਸ਼ੋਸ਼ਲ ਮੀਡੀਆ ਤੇ ਲੋਕਾਂ ਵਲੋਂ ਅਣਪਛਾਤਾ ਉਮੀਦਵਾਰ ਲਿਖ ਕੇ ਪੋਸਟਾਂ ਪਾਈਆਂ ਗਈਆਂ। ਇਸ ਉਮੀਦਵਾਰ ਨਾਲ ਸੰਪਰਕ ਕਰਨ ਤੇ ਉਹਨਾਂ ਦੱਸਿਆ ਕਿ ਉਹ ਬਰਨਾਲਾ ਦੇ ਬਾਬਾ ਦੀਪ ਸਿੰਘ ਨਗਰ ਵਿੱਚ ਰਹਿੰਦਾ ਹੈ। ਉਸ ਅਨੁਸਾਰ ਉਹ ਕਿਸਾਨ ਅੰਦੋਲਨ ਵਿੱਚ ਰਿਹਾ ਹੈ, ਪ੍ਰੰਤੂ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਇਸ ਬਾਰੇ ਜਾਣਕਾਰੀ ਨਾ ਹੋਣ ਦਾ ਦਾਅਵਾ ਕੀਤਾ।

ਭਦੌੜ ਦਾ ਉਮੀਦਵਾਰ ਹਲਕੇ ਤੋਂ ਬਾਹਰੀ

ਲੋਕਾਂ ਵੱਲੋਂ ਕੀਤੀਆਂ ਪੋਸਟਾਂ
ਲੋਕਾਂ ਵੱਲੋਂ ਕੀਤੀਆਂ ਪੋਸਟਾਂ

ਭਦੌੜ ਵਿਧਾਨ ਸਭਾ ਹਲਕੇ ਤੋਂ ਐਲਾਨਿਆ ਉਮੀਦਵਾਰ ਭਗਵੰਤ ਸਿੰਘ ਸਮਾਓ ਹਲਕੇ ਤੋਂ ਬਾਹਰੀ ਹੈ। ਭਗਵੰਤ ਸਿੰਘ ਸਮਾਓ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਹਨ। ਜੋ ਲੰਬੇ ਸਮੇਂ ਤੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ। ਭਗਵੰਤ ਸਮਾਓ ਮਾਨਸਾ ਜਿਲ੍ਹੇ ਦੇ ਪਿੰਡ ਸਮਾਓ ਦਾ ਰਹਿਣ ਵਾਲਾ ਹੈ। ਜਿਸ ਕਰਕੇ ਉਸਦਾ ਕਿਸਾਨ ਤੇ ਮਜ਼ਦੂਰ ਆਗੂ ਵਿਰੋਧ ਵੀ ਕਰਨ ਲੱਗੇ ਹਨ। ਸੰਯੁਕਤ ਮੋਰਚੇ ਤੋਂ ਟਿਕਟ ਦੇ ਦਾਅਵੇਦਾਰ ਕਿਸਾਨ ਆਗੂ ਗੋਰਾ ਸਿੰਘ ਢਿੱਲਵਾਂ ਨੇ ਇਸਦਾ ਵਿਰੋਧ ਕਰਦਿਆਂ ਅਜ਼ਾਦ ਚੋਣ ਲੜਨ ਦਾ ਐਲਾਨ ਵੀ ਕੀਤਾ ਹੈ।

ਇਹ ਵੀ ਪੜ੍ਹੋ: ਕੇਜਰੀਵਾਲ ਕਰ ਗਏ 'ਖੇਲਾ' ! ਸਿੱਧੂ ਨੂੰ ਵੀ ਦੱਸਿਆ 'ਆਪ' ਤੋਂ ਸੀਐਮ ਦੀ ਪਸੰਦ

ETV Bharat Logo

Copyright © 2024 Ushodaya Enterprises Pvt. Ltd., All Rights Reserved.