ਬਰਨਾਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਰੀਬਾਂ ਨੂੰ ਘਰ-ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਬਰਨਾਲਾ ਵਿੱਚ ਬੁਰੀ ਤਰ੍ਹਾਂ ਨਾਲ ਫੇਲ ਹੁੰਦੀ ਦਿਖਾਈ ਦੇ ਰਹੀ ਹੈ। ਲੋਕਾਂ ਨੂੰ ਰਾਸ਼ਨ ਡੀਪੂ ਤੇ 4 ਦਿਨ੍ਹਾਂ ਤੋਂ ਕਣਕ ਨਹੀਂ ਮਿਲ ਰਹੀ। ਕਣਕ ਨਾ ਮਿਲਣ ਤੋਂ ਦੁਖੀ ਲੋਕਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜੀ ਕੀਤੀ ਗਈ।
ਇਸ ਮਾਮਲੇ ਉੱਤੇ ਜਾਣਕਾਰੀ ਦਿੰਦੇ ਹੋਏ ਰਾਸ਼ਨ ਡੀਪੂ ਦੇ ਬਾਹਰ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਦੱਸਿਆ ਕਿ ਉਹ ਲੋਕ ਪਿਛਲੇ 4 ਦਿਨ੍ਹਾਂ ਤੋਂ ਕਣਕ ਲੈਣ ਲਈ ਰਾਸ਼ਨ ਡੀਪੂ ਦੇ ਚੱਕਰ ਲਗਾ ਰਹੇ ਹਨ। ਪਰ ਰਾਸ਼ਨ ਡੀਪੂ ਦੇ ਮਾਲਿਕ ਵੱਲੋਂ ਉਨ੍ਹਾਂ ਨੂੰ ਕਣਕ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਜਾਣ ਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਉਥੇ ਹੀ ਉਨ੍ਹਾਂ ਦੱਸਿਆ ਕਿ ਰਾਸ਼ਨ ਡਿਪੂ ਮਾਲਿਕ ਵੱਲੋਂ ਆਪਣੇ ਜਾਨ ਪਹਿਚਾਣ ਦੇ ਲੋਕਾਂ ਨੂੰ ਕਣਕ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ 4 ਦਿਨ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਕਣਕ ਨਹੀਂ ਦਿੱਤੀ ਜਾ ਰਹੀ ਹੈ। ਉਥੇ ਹੀ ਉਨ੍ਹਾਂ ਨੇ ਦੱਸਿਆ ਕਿ ਰਾਸ਼ਨ ਡੀਪੂ ਮਾਲਿਕ ਦੇ ਗੁਦਾਮ ਵਿੱਚ ਕਣਕ ਰੱਖੀ ਹੋਈ ਹੈ। ਪਰ ਰਾਸ਼ਨ ਡੀਪੂ ਦਾ ਮਾਲਿਕ ਕਣਕ ਦੇਣ ਤੋਂ ਮਨਾ ਕਰ ਰਿਹਾ ਹੈ।
ਜਿਸ ਦੇ ਬਾਅਦ ਉਨ੍ਹਾਂ ਨੇ ਇਸਦੀ ਸ਼ਿਕਾਇਤ ਖੁਰਾਕ ਸਪਲਾਈ ਵਿਭਾਗ ਵਿੱਚ ਦਿੱਤੀ। ਪਰ ਉੱਥੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਨੇ ਰਾਸ਼ਨ ਡੀਪੂ ਮਾਲਿਕ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਰਾਸ਼ਨ ਡੀਪੂ ਦੇ ਮਾਲਿਕ ਵੱਲੋਂ ਗਰੀਬਾਂ ਲਈ ਆਈ ਹੋਈ ਕਣਕ ਅੱਗੇ ਵੇਚੀ ਜਾ ਰਹੀ ਹੈ ਅਤੇ ਵਿਭਾਗ ਦੁਆਰਾ ਰਾਸ਼ਨ ਡੀਪੂ ਮਾਲਿਕ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਉਥੇ ਹੀ ਉਨ੍ਹਾਂ ਨੇ ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਗਰੀਬਾਂ ਲਈ ਜੋ ਸਸਤੀ ਕਣਕ ਸਰਕਾਰ ਦੁਆਰਾ ਦਿੱਤੀ ਜਾ ਰਹੀ ਹੈ। ਉਹ ਰਾਸ਼ਨ ਡੀਪੂ ਮਾਲਿਕਾਂ ਦੁਆਰਾ ਗਰੀਬਾਂ ਵਿੱਚ ਵੰਡ ਕੇ ਮਹਿੰਗੇ ਭਾਅ ਉੱਤੇ ਅੱਗੇ ਵੇਚੀ ਜਾ ਰਹੀ ਹੈ ਅਤੇ ਅਜਿਹੇ ਰਾਸ਼ਨ ਡੀਪੂ ਮਾਲਿਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਉਹ ਕਣਕ ਚੁੱਕਵਾ ਕੇ ਰਾਸ਼ਨ ਡਿਪੂ ਉੱਤੇ ਭੇਜ ਦੇਣਗੇ ਤਾਂ ਕਿ ਲੋਕਾਂ ਨੂੰ ਛੇਤੀ ਤੋਂ ਛੇਤੀ ਕਣਕ ਮਿਲ ਸਕੇ। ਉਥੇ ਹੀ ਉਨ੍ਹਾਂ ਨੇ ਰਾਸ਼ਨ ਡਿਪੂ ਮਾਲਿਕ ਦੁਆਰਾ ਲੋਕਾਂ ਨੂੰ ਕਣਕ ਨਹੀਂ ਦੇਣ ਦੇ ਮਾਮਲੇ ਵਿੱਚ ਕਿਹਾ ਕਿ ਲੋਕਾਂ ਦੁਆਰਾ ਸ਼ਿਕਾਇਤ ਰਾਸ਼ਨ ਡਿਪੂ ਮਾਲਿਕ ਦੇ ਖਿਲਾਫ਼ ਦਿੱਤੀ ਗਈ ਹੈ। ਉਹ ਉਨ੍ਹਾਂ ਨੇ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ ਅਤੇ ਛੇਤੀ ਹੀ ਰਾਸ਼ਨ ਡਿਪੂ ਮਾਲਿਕ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਆਪਣੇ ਘਰ ਨੂੰ ਲੈਬ 'ਚ ਬਦਲ ਕੇ ਤਿਆਰ ਕੀਤੀ ਇਕ ਗ੍ਰਾਮ 'ਚ 20 ਮੈਂਬਰਾਂ ਨੂੰ ਨਸ਼ਾ ਦੇਣ ਵਾਲੀ ਡੋਜ਼