ਬਰਨਾਲਾ: ਭਾਰਤ ਵਿੱਚ ਪੈਟਰੋਲ, ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਲਗਾਤਾਰ ਵਧ (high prices of petrol, diesel and gas) ਰਹੀਆਂ ਹਨ। ਜਿੰਨਾਂ ਦਾ ਸਿੱਧਾ ਅਸਰ ਆਮ ਮੱਧਵਰਗੀ ਲੋਕਾਂ ਦੇ ਜੀਵਨ ਤੇ ਪੈ ਰਿਹਾ ਹੈ। ਲੋਕ ਆਏ ਦਿਨ ਵਧ ਰਹੀਆਂ ਪੈਟਰੋਲ, ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਤੋਂ ਬਹੁਤ ਦੁਖੀ ਹਨ।
ਅੱਜ ਦੀ ਮਹਿਗਾਈਂ ਵਿੱਚ ਆਮ ਮੱਧਵਰਗੀ ਬੰਦੇ ਨੂੰ ਘਰ ਚਲਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ। ਇਸ ਮਹੀਨੇ ਪੈਟਰੋਲ, ਡੀਜਲ ਦੀ ਕੀਮਤਾਂ ਹਰ ਰੋਜ਼ ਵਧ ਰਹੀਆਂ ਹਨ। ਇਸਦੇ ਨਾਲ ਹੀ ਰਸੋਈ ਗੈਸ ਦੀ ਕੀਮਤ ਵਿੱਚ ਵੀ ਵਾਧਾ ਹੋ ਰਿਹਾ ਹੈ। ਜਿਸ ਕਰਕੇ ਲੋਕਾਂ ਵਿੱਚ ਕੇਂਦਰ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ (Modi government) ਕੀਮਤਾਂ ਚ ਲਗਾਤਾਰ ਵਾਧਾ ਕਰਕੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਕਤ ਰਹੀ ਹੈ ਅਤੇ ਆਮ ਲੋਕਾਂ ਦੇ ਮੂੰਹ ਚੋਂ ਰੋਟੀ ਖੋਹ ਰਹੀ ਹੈ, ਕਿਉਂਕਿ ਤੇਲ ਅਤੇ ਗੈਸ ਦੀਆਂ ਕੀਮਤਾਂ ਚ ਕੀਤੇ ਵਾਧੇ ਕਰਕੇ ਸਭ ਕੁਝ ਹੀ ਮਹਿਗਾਂ ਹੁੰਦਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਅੰਤਰਰਾਸ਼ਟਰੀ ਬਾਜਾਰ (International markets) ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੇ ਭਾਅ ਘਟੇ ਹੋਏ ਹਨ। ਪਰ ਭਾਰਤ ਸਰਕਾਰ ਲਗਾਤਾਰ ਪੈਟਰੋਲ ਅਤੇ ਡੀਜਲ ਦੀਆ ਕੀਮਤਾਂ ਵਧਾਈਆਂ ਜਾ ਰਹੀਆਂ ਹਨ। ਇਸ ਨਾਲ ਆਮ ਲੋਕਾਂ 'ਤੇ ਵੱਡਾ ਭਾਰ ਪਾਇਆ ਜਾ ਰਿਹਾ ਹੈ।
ਪੈਟਰੋਲੀਅਮ ਕੀਮਤਾਂ ਵਧਣ ਨਾਲ ਦੇਸ਼ ਵਿੱਚ ਮਹਿੰਗਾਈ ਦੀ ਦਰ ਵਧ ਰਹੀ ਹੈ। ਉਥੇ ਰਸੋਈ ਗੈਸ ਦੀਆਂ ਕੀਮਤਾਂ ਵਧਣ ਕਾਰਨ ਸਿਲੰਡਰ ਖਰੀਦਣਾ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਸ ਪਾਸੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਡੀਜਲ, ਪੈਟਰੋਲ ਅਯੇ ਰਸੋਈ ਗੈਸ ਦੀਆਂ ਕੀਮਤਾਂ ਘਟਾਈਆਂ ਜਾਣ।
ਇਹ ਵੀ ਪੜ੍ਹੋ:- ਲਗਾਤਾਰ ਤੀਜੇ ਦਿਨ ਵਧੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋਂ ਕੀ ਹਨ ਭਾਅ