ETV Bharat / state

ਛੱਪੜ ਓਵਰਫਲੋ ਹੋਣ ਕਾਰਨ ਲੋਕ ਪਰੇਸ਼ਾਨ

author img

By

Published : Jul 15, 2022, 9:27 AM IST

ਭਦੌੜ ਤਹਿਸੀਲ ਨੇੜਲਾ ਛੱਪੜ ਪਾਣੀ ਨਾਲ ਓਵਰਫਲੋ ਹੋਣ ਕਾਰਨ ਨੇੜਲੇ ਘਰਾਂ ਅਤੇ ਦੁਕਾਨਾਂ ਮੂਹਰੇ ਪਾਣੀ (Water) ਨੇ ਤਲਾਬ ਦਾ ਰੂਪ ਧਾਰਨ ਕਰ ਲਿਆ ਹੈ। ਇਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

'ਪੰਜਾਬ ਸਰਕਾਰ ਦੇ ਵਾਅਦੇ ਹੋਏ ਫੇਲ੍ਹ'
'ਪੰਜਾਬ ਸਰਕਾਰ ਦੇ ਵਾਅਦੇ ਹੋਏ ਫੇਲ੍ਹ'

ਬਰਨਾਲਾ: ਭਦੌੜ ਵਿਖੇ ਤਕਰੀਬਨ ਪਿਛਲੇ ਇੱਕ ਹਫ਼ਤੇ (Last week) ਤੋਂ ਤਹਿਸੀਲ ਨੇੜਲਾ ਛੱਪੜ ਪਾਣੀ ਨਾਲ ਓਵਰਫਲੋ ਹੋਣ ਕਾਰਨ ਨੇੜਲੇ ਘਰਾਂ ਅਤੇ ਦੁਕਾਨਾਂ ਮੂਹਰੇ ਪਾਣੀ (Water) ਨੇ ਤਲਾਬ ਦਾ ਰੂਪ ਧਾਰਨ ਕਰ ਲਿਆ ਹੈ। ਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ‘ਚੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ ਅਤੇ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਆਪਣੇ ਪੈਂਟਾਂ ਅਤੇ ਪਜਾਮੇ ਉੱਪਰ ਚੁੱਕ ਕੇ ਲੰਘਣਾ ਪੈ ਰਿਹਾ ਹੈ। ਇੱਥੇ ਚਿੱਕੜ ਹੋਣ ਕਾਰਨ ਕਈ ਵਹੀਕਲਾਂ ਵਾਲੇ ਤਿਲਕ ਕੇ ਡਿੱਗ ਵੀ ਪਏ ਹਨ। ਜਿਨ੍ਹਾਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆ ਮੁਹੱਲਾ ਸੰਧੂਆਂ ਦੇ ਨਿਵਾਸੀ ਲੱਡੂ ਖਾਨ (Laddu Khan, a resident of Mohalla Sandhu) ਨੇ ਕਿਹਾ ਕਿ ਅਸੀਂ ਕਈ ਵਾਰ ਇਸ ਪਾਣੀ ਦੇ ਨਿਕਾਸ ਦੀ ਨਗਰ ਕੌਂਸਲ ਅਧਿਕਾਰੀਆਂ ਕੋਲੋਂ ਮੰਗ ਕਰ ਚੁੱਕੇ ਹਾਂ, ਪਰ ਉਨ੍ਹਾਂ ਨੇ ਇਸ ਗੱਲ ਨੂੰ ਅਣਗੌਲਿਆਂ ਕੀਤਾ ਹੋਇਆ ਹੈ ਅਤੇ ਸਾਡੇ ਘਰਾਂ ਨੂੰ ਬਾਜ਼ਾਰ ਅਤੇ ਸ਼ਹਿਰ ਦੀ ਫਿਰਨੀ ਨਾਲ ਜੋੜਨ ਵਾਲਾ ਮੁਹੱਲਾ ਗਰੇਵਾਲਾਂ ਦਾ ਚੌਂਕ ਪਾਣੀ ਨਾਲ ਭਰਿਆ ਹੋਇਆ ਹੈ। ਜਿੱਥੋਂ ਦੀ ਉਹਨਾਂ ਦਾ ਲੰਘਣਾ ਮੁਸ਼ਕਲ ਹੋਇਆ ਪਿਆ ਹੈ।

'ਪੰਜਾਬ ਸਰਕਾਰ ਦੇ ਵਾਅਦੇ ਹੋਏ ਫੇਲ੍ਹ'

ਉਨ੍ਹਾਂ ਕਿਹਾ ਕਿ ਇਸ ਚੌਂਕ ਵਿੱਚ ਮਿੱਟੀ ਹੋਣ ਕਾਰਨ ਚਿੱਕੜ ਵੀ ਬਹੁਤ ਜ਼ਿਆਦਾ ਹੈ ਅਤੇ ਕਈ ਮੋਟਰਸਾਈਕਲ ਅਤੇ ਸਾਈਕਲਾਂ ਵਾਲੇ ਇੱਥੇ ਤਿਲਕ ਕੇ ਸੱਟਾਂ ਵੀ ਖਾ ਚੁੱਕੇ ਹਨ ਅਤੇ ਪਾਣੀ ਉਨ੍ਹਾਂ ਦੇ ਦਰਵਾਜ਼ਿਆਂ ਤੱਕ ਪਹੁੰਚ ਚੁੱਕਾ ਹੈ। ਜਿਸ ਨਾਲ ਉਨ੍ਹਾਂ ਨੂੰ ਆਪਣੇ ਘਰ ਢਹਿਣ ਦਾ ਵੀ ਡਰ ਸਤਾ ਰਿਹਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਛੱਪੜ ਦੇ ਪਾਣੀ ਦੇ ਨਿਕਾਸ ਦੇ ਹੱਲ ਲਈ ਜਲਦੀ ਤੋਂ ਜਲਦੀ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ, ਤਾਂ ਜੋ ਉਨ੍ਹਾਂ ਦੇ ਘਰ ਡਿੱਗਣੋਂ ਬਚ ਸਕਣ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਇੱਥੋਂ ਲੰਘਣ ਵਿੱਚ ਦਿੱਕਤ ਪੇਸ਼ ਨਾ ਆਵੇ।

ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਇਸ ਮਾਮਲੇ ‘ਤੇ ਜਲਦੀ ਗੌਰ ਨਾ ਕੀਤੀ ਗਈ, ਤਾਂ ਉਨ੍ਹਾਂ ਵੱਲੋਂ ਇਸ ਚੌਂਕ ਵਿੱਚ ਮੱਛੀਆਂ ਛੱਡ ਕੇ ਪੰਜਾਬ ਸਰਕਾਰ ਨੂੰ ਅਤੇ ਪ੍ਰਸਾਸ਼ਨ (To the Government of Punjab and Administration) ਨੂੰ ਲਾਹਨਤਾਂ ਪਾਈਆਂ ਜਾਣਗੀਆਂ।

ਇਹ ਵੀ ਪੜ੍ਹੋ: ਕੈਨੇਡਾ 'ਚ ਸਿੱਖ ਆਗੂ ਰਿਪੁਦਮਨ ਸਿੰਘ ਦਾ ਗੋਲੀ ਮਾਰਕੇ ਕਤਲ

ETV Bharat Logo

Copyright © 2024 Ushodaya Enterprises Pvt. Ltd., All Rights Reserved.