ETV Bharat / state

ਲੋਕਾਂ ਨੂੰ ਘਰੇਲੂ ਬਾਇਓਗੈਸ ਪਲਾਂਟ ਪ੍ਰਤੀ ਉਤਸ਼ਾਹਤ ਕਰਨ ਦਿੱਤੀ ਜਾ ਰਹੀ ਸਬਸਿਡੀ - ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ)

ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ, ਘਰੇਲੂ ਕੁਦਰਤੀ ਗੈਸ ਦੀ ਵਰਤੋਂ ਲਈ ਉਤਸ਼ਾਹਤ ਕਰਨ ਲਈ ਜ਼ਿਲ੍ਹੇ ਵਿੱਚ ਘਰੇਲੂ ਬਾਇਓਗੈਸ (ਗੋਬਰ ਗੈਸ) ਪਲਾਂਟ ਸਬਸਿਡੀ ਤੇ ਲਗਵਾ ਕੇ ਦਿੱਤੇ ਜਾ ਰਹੇ ਹਨ।

ਤਸਵੀਰ
ਤਸਵੀਰ
author img

By

Published : Feb 23, 2021, 10:25 PM IST

ਬਰਨਾਲਾ: ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ, ਘਰੇਲੂ ਕੁਦਰਤੀ ਗੈਸ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਵਿੱਚ ਘਰੇਲੂ ਬਾਇਓਗੈਸ (ਗੋਬਰ ਗੈਸ) ਪਲਾਂਟ ਸਬਸਿਡੀ ਤੇ ਲਗਵਾ ਕੇ ਦਿੱਤੇ ਜਾ ਰਹੇ ਹਨ।

4 ਘਣਮੀਟਰ ਸਮਰੱਥਾ ਦੇ ਬਾਇਓਗੈਸ ਪਲਾਂਟ ਨਾਲ 14-16 ਵਿਅਕਤੀਆਂ ਦਾ ਪ੍ਰਤੀ ਦਿਨ ਬਣਾਇਆ ਜਾ ਸਕਦਾ ਹੈ ਖਾਣਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਪੇਡਾ ਵੱਲੋਂ 4 ਅਤੇ 6 ਘਣਮੀਟਰ ਸਮਰੱਥਾ ਦੇ ਬਾਇਓਗੈਸ ਪਲਾਂਟ ਲਗਾਏ ਜਾਂਦੇ ਹਨ। 4 ਘਣਮੀਟਰ ਸਮਰੱਥਾ ਦੇ ਬਾਇਓਗੈਸ ਪਲਾਂਟ ਨਾਲ 10-11 ਵਿਅਕਤੀਆਂ ਅਤੇ 6 ਘਣਮੀਟਰ ਸਮਰੱਥਾ ਦੇ ਬਾਇਓਗੈਸ ਪਲਾਂਟ ਨਾਲ 14-16 ਵਿਅਕਤੀਆਂ ਦਾ ਪ੍ਰਤੀ ਦਿਨ ਖਾਣਾ ਬਣਾਇਆ ਜਾ ਸਕਦਾ ਹੈ।

ਘਰੇਲੂ ਬਾਇਓਗੈਸ (ਗੋਬਰ ਗੈਸ) ’ਤੇ ਸਬਸਿਡੀ
ਘਰੇਲੂ ਬਾਇਓਗੈਸ (ਗੋਬਰ ਗੈਸ) ’ਤੇ ਸਬਸਿਡੀ

ਬਾਇਓਗੈਸ ਪਲਾਂਟ ਨਾਲ ਰਸੋਈ ਗੈਸ ਤੋਂ ਇਲਾਵਾ ਸਸਤੀ, ਸਾਫ਼-ਸੁਥਰੀ ਅਤੇ ਵਧੀਆ ਖਾਦ ਵੀ ਹੁੰਦੀ ਹੈ ਪ੍ਰਾਪਤ

ਰਸੋਈ ਘਰ ’ਚ ਕੁਦਰਤੀ ਗੈਸ ਦੀ ਵਰਤੋਂ
ਰਸੋਈ ਘਰ ’ਚ ਕੁਦਰਤੀ ਗੈਸ ਦੀ ਵਰਤੋਂ

ਉਨ੍ਹਾਂ ਕਿਹਾ ਕਿ ਬਾਇਓਗੈਸ ਪਲਾਂਟ ਲਗਵਾਉਣ ਲਈ ਆਮ ਸ਼੍ਰੇਣੀ ਦੇ ਲਾਭਪਾਤਰੀ ਨੂੰ 12000 ਰੁਪਏ ਪ੍ਰਤੀ ਪਲਾਂਟ ਸਬਸਿਡੀ ਵੱਜੋਂ ਦਿੱਤੇ ਜਾਂਦੇ ਹਨ ਅਤੇ ਜੇਕਰ ਕੋਈ ਲਾਭਪਾਤਰੀ ਆਪਣੇ ਪਖਾਨੇ ਨੂੰ ਬਾਇਓਗੈਸ ਪਲਾਂਟ ਨਾਲ ਜੋੜਦਾ ਹੈ ਤਾਂ ਉਸ ਨੂੰ 1600 ਰੁਪਏ ਵਾਧੂ ਸਬਸਿਡੀ ਵਜੋਂ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਬਾਇਓਗੈਸ ਪਲਾਂਟ ਨਾਲ ਸਾਨੂੰ ਸਸਤੀ, ਸਾਫ਼-ਸੁਥਰੀ ਅਤੇ ਵਧੀਆ ਖਾਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਅਸੀਂ ਆਪਣੇ ਰਵਾਇਤੀ ਊਰਜਾ ਦੇ ਭੰਡਾਰ ਜਿਵੇਂ ਤੇਲ, ਕੋਇਲਾ, ਲੱਕੜ ਆਦਿ ਦੀ ਬੱਚਤ ਆਉਣ ਵਾਲੀ ਪੀੜ੍ਹੀ ਲਈ ਕਰ ਸਕਦੇ ਹਾਂ। ਜਿਸ ਨਾਲ ਜਿੱਥੇ ਵਾਤਾਵਰਨ ਦੀ ਸੰਭਾਲ ਹੁੰਦੀ ਹੈ, ਉਥੇ ਹੀ ਘਰੇਲੂ ਤੇ ਕੁਦਰਤੀ ਗੈਸ ਦੀ ਵਰਤੋਂ ਨਾਲ ਵੱਡੀ ਪੱਧਰ ਤੇ ਲਾਭਪਾਤਰੀ ਨੂੰ ਸਸਤੀ ਬਾਇਓਗੈਸ ਨਾਲ ਭਾਰੀ ਆਰਥਿਕ ਬੱਚਤ ਵੀ ਹੁੰਦੀ ਹੈ ਤੇ ਵਧੀਆ ਖਾਦ ਵੀ ਮਿਲਦੀ ਹੈ।

ਇਕਲੇ ਬਰਨਾਲਾ ’ਚ ਹੀ ਹੁਣ ਤੱਕ ਲੱਗ ਚੁੱਕੇ ਹਨ 4000 ਬਾਇਓਗੈਸ ਪਲਾਂਟ

ਇਸ ਮੌਕੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਮੈਨੇਜਰ ਪੇਡਾ ਬਰਨਾਲਾ ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਹੁਣ ਤੱਕ ਕਰੀਬ 4000 ਬਾਇਓਗੈਸ ਪਲਾਂਟ (ਗੋਬਰ ਗੈਸ) ਲੱਗੇ ਚੁੱਕੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.