ਬਰਨਾਲਾ: ਲੰਘੀ ਰਾਤ ਬਰਨਾਲਾ (Barnala) ਜ਼ਿਲ੍ਹੇ ਦੇ ਕਸਬਾ ਭਦੌੜ ਵਿਖੇ ਨਾਨਕਸਰ ਰੋਡ (Nanaksar Road) 'ਤੇ ਕਾਲੀ ਮਾਤਾ ਮੰਦਰ 'ਚ ਜਾਗਰਣ ਦੌਰਾਨ ਪੁਰਾਣੀ ਰੰਜਿਸ਼ ਦੇ ਚਲਦਿਆਂ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਜਦੋਂ ਕਿ ਇੱਕ ਹੋਰ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀ ਵਿਅਕਤੀ ਨੂੰ ਤੁਰੰਤ ਨੇੜਲੇ ਹਸਪਤਾਲ (Hospital) ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਭੀਮ ਨਾਥ (Bheem nath) ਨੇ ਦਿੱਤੇ ਬਿਆਨ 'ਚ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਉਸ ਦੀ ਭੈਣ ਜੋਕਿ ਧਨੌਲਾ ਵਿਖੇ ਵਿਆਹੀ ਹੋਈ ਹੈ, ਉਸ ਦੇ ਸਹੁਰਾ ਪਰਿਵਾਰ ਨਾਲ ਹੈਪੀ ਅਤੇ ਅਜੇ ਵਾਸੀ ਧਨੌਲਾ ਦਾ ਘਰੇਲੂ ਝਗੜਾ ਚੱਲ ਰਿਹਾ ਸੀ। ਜਿਸ ਕਰਕੇ ਹੈਪੀ ਨਾਥ ਤੇ ਅਜੇ ਨਾਥ ਸਾਡੇ ਪਰਿਵਾਰ ਨਾਲ ਖਾਰ ਖਾਂਦੇ ਸਨ। ਹੈਪੀ ਅਤੇ ਅਜੇ ਵਾਸੀ ਧਨੌਲਾ ਵੀ ਜਾਗਰਣ ਵਿੱਚ ਆਏ ਹੋਏ ਸਨ ਤੇ ਇੰਨਾਂ ਨੂੰ ਜਾਗਰਣ 'ਚ ਅਸ਼ੋਕੀ ਨਾਥ, ਭਗਤੂ ਨਾਥ ਤੇ ਚਰਨੋ ਪਤਨੀ ਜੰਟ ਨਾਥ ਨੇ ਬੁਲਾਇਆ ਸੀ।
ਇਹ ਵੀ ਪੜ੍ਹੋ- ਬੱਚੀ ਦੀ ਮੌਤ ਦਾ ਮਾਮਲਾ: ਪਰਿਵਾਰ ਨੇ ਲਗਾਏ ਡਾਕਟਰ 'ਤੇ ਲਾਪ੍ਰਵਾਹੀ ਦੇ ਇਲਜ਼ਾਮ
ਭੀਮ ਨਾਥ ਨੇ ਅੱਗੇ ਦੱਸਿਆ ਕਿ ਉਸ ਦੇ ਪਿਤਾ ਦੀ ਹੈਪੀ ਨਾਥ ਤੇ ਅਜੇ ਨਾਥ ਵੱਲੋਂ ਕੁੱਟਮਾਰ ਕੀਤੀ ਗਈ ਜਦੋ ਕਿ ਉਹ ਮੌਕੇ 'ਤੇ ਪੁੱਜਾ ਤਾਂ ਉਕਤ ਵਿਅਕਤੀਆਂ ਨੇ ਉਸ ਦੇ ਪਿਤਾ ਪੱਪੂ ਨਾਥ ਨੂੰ ਧੱਕੇ ਨਾਲ ਸਲੀਮ ਨਾਥ ਦੀ ਛੱਤ 'ਤੇ ਲੈ ਗਏ ਤੇ ਛੱਤ ਤੋਂ ਧੱਕਾ ਮਾਰ ਕੇ ਹੇਠਾਂ ਸੁੱਟ ਕੇ ਮਾਰ ਦਿੱਤਾ। ਇਸ ਵਿੱਚ ਅਸ਼ੌਕੀ ਨਾਥ, ਭਗਤੂ ਨਾਥ ਅਤੇ ਚਰਨੋ ਦੀ ਮਿਲੀਭੁਗਤ ਹੈ।
ਭਦੌੜ ਪੁਲਸ (Police) ਨੇ ਤੁਰੰਤ ਕਾਰਵਾਈ ਕਰਦਿਆਂ, ਹੈਪੀ ਨਾਥ, ਅਜੇ ਨਾਥ, ਅਸ਼ੌਕੀ ਨਾਥ, ਭਗਤੂ ਨਾਥ ਅਤੇ ਚਰਨੋ ਖਿਲਾਫ਼ ਧਾਰਾ 302,341 ਅਤੇ 120ਬੀ ਦੇ ਤਹਿਤ ਪਰਚਾ ਦਰਜ ਕਰ ਦਿੱਤਾ ਹੈ। ਥਾਣਾ ਮੁੱਖੀ ਰਮਨਦੀਪ ਸਿੰਘ (Police Station Incharge Ramandeep Singh) ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ (Arrest) ਕਰਵਾਉਣ ਲਈ ਬਰਨਾਲਾ ਬਾਜਾਖਾਨਾ ਮੁੱਖ ਮਾਰਗ 'ਤੇ ਧਰਨਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਸੁਖਬੀਰ ਬਾਦਲ ਨੇ ਕੱਢੀ ਯੂਪੀ ਸਰਕਾਰ 'ਤੇ ਭੜਾਸ, ਖੀਰੀ ਮਾਮਲੇ 'ਚ ਵੱਡਾ ਐਲਾਨ