ETV Bharat / state

‘ਘਰ-ਘਰ ਚੱਲੀ ਇਹੋ ਗੱਲ, ਚੰਨੀ ਨਹੀਂ ਸੁਣਦਾ ਕਿਸੇ ਦੀ ਗੱਲ’

author img

By

Published : Dec 24, 2021, 10:18 AM IST

ਕੌਮੀ ਸਿਹਤ ਮਿਸ਼ਨ ਤਹਿਤ ਸਿਹਤ ਵਿਭਾਗ ਵੱਲੋ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਹੈ। ਮੀਡੀਆ ਰਾਹੀ ਸਰਕਾਰ ਪ੍ਰਚਾਰ ਰਹੀ ਹੈ ਕਿ ‘ਘਰ-ਘਰ ਚੱਲੀ ਇਹੋ ਗੱਲ,ਚੰਨੀ ਕਰਦਾ ਮਸਲੇ ਹੱਲ’ ਜਦਕਿ ਹਕੀਕਤ ਇਹ ਹੈ ਕਿ ‘ਘਰ-ਘਰ ਚੱਲੀ ਇਹੋ ਗੱਲ, ਚੰਨੀ ਨਹੀਂ ਸੁਣਦਾ ਕਿਸੇ ਦੀ ਗੱਲ’।

ਕੱਚੇ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ
ਕੱਚੇ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ

ਬਰਨਾਲਾ: ਆਪਣੀਆਂ ਮੰਗਾਂ ਨੂੰ ਲੈ ਕੇ ਕੌਮੀ ਸਿਹਤ ਮਿਸ਼ਨ (NHM) ਤਹਿਤ ਸਿਹਤ ਵਿਭਾਗ ਪੰਜਾਬ ‘ਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਲਗਾਤਾਰ ਜਾਰੀ ਹੈ। ਦੱਸ ਦਈਏ ਕਿ ਸਥਾਨਕ ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ‘ਚ ਇਕੱਤਰ ਹੋਏ ਸਿਹਤ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਕੱਚੇ ਕਾਮਿਆਂ ਨੇ ਕਿਹਾ ਕਿ ਮੀਡੀਆ ਰਾਹੀ ਸਰਕਾਰ ਪ੍ਰਚਾਰ ਰਹੀ ਹੈ ਕਿ ‘ਘਰ-ਘਰ ਚੱਲੀ ਇਹੋ ਗੱਲ,ਚੰਨੀ ਕਰਦਾ ਮਸਲੇ ਹੱਲ’ ਜਦਕਿ ਹਕੀਕਤ ਇਹ ਹੈ ਕਿ ‘ਘਰ-ਘਰ ਚੱਲੀ ਇਹੋ ਗੱਲ, ਚੰਨੀ ਨਹੀਂ ਸੁਣਦਾ ਕਿਸੇ ਦੀ ਗੱਲ’।

'ਮੁਲਾਜ਼ਮਾਂ ਨੂੰ ਪੱਕੇ ਕਰਨਾ ਸਰਕਾਰ ਦੀ ਜਿੰਮੇਵਾਰੀ'

ਇਸ ਮੌਕੇ ਐਨਐਚਐਮ ਮੁਲਾਜ਼ਮ ਯੂਨੀਅਨ ਦੇ ਜਿਲ੍ਹਾ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 36,000 ਕੱਚੇ ਮੁਲਾਜ਼ਮ ਪੱਕੇ ਕਰਨ ਦਾ ਦਾਅਵਾ ਖੋਖਲਾ ਹੈ ਕਿਉਂਕਿ ਹਕੀਕਤ ਵਿੱਚ ਸਰਕਾਰ ਨੇ ਅਜੇ ਤੱਕ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉੱਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਓਪੀ ਸੋਨੀ ਕੱਚੇ ਸਿਹਤ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਾਣਬੁੱਝ ਕੇ ਅਣਗੌਲਿਆਂ ਕਰ ਰਹੇ ਹਨ ਜਦਕਿ ਯੋਗਤਾ ਪੂਰੀ ਕਰਦੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ।

'ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ'

ਉਨ੍ਹਾਂ ਕਿਹਾ ਕਿ ਜਦੋ ਹਰਿਆਣਾ ਵਰਗੇ ਕੁਝ ਸੂਬੇ ਐਨਐਚਐਮ ਮੁਲਾਜ਼ਮਾਂ ਨੂੰ ਰੈਗੂਲਰ ਮੁਲਾਜ਼ਮਾਂ ਦੇ ਬਰਾਬਰ ਤਨਖਾਹਾਂ ਅਤੇ ਭੱਤੇ ਦੇ ਰਹੇ ਹਨ ਤਾਂ ਪੰਜਾਬ ਸਰਕਾਰ ਅਜਿਹਾ ਕਿਉਂ ਨਹੀਂ ਕਰ ਸਕਦੀ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਤੱਥਾਂ ਸਹਿਤ ਦੱਸਿਆ ਕਿ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤਾ ਐਕਟ ਮੁਲਾਜ਼ਮ ਵਿਰੋਧੀ ਐਕਟ ਹੈ।

'ਸਰਕਾਰ ਨੇ ਕੀਤਾ ਮੁਲਾਜ਼ਮਾਂ ਨਾਲ ਧੋਖਾ'

ਮੁਲਾਜ਼ਮਾਂ ਨੇ ਇਹ ਵੀ ਕਿਹਾ ਇੱਕ ਪਾਸੇ ਤਾਂ ਸਰਕਾਰੀ ਖਜ਼ਾਨੇ ‘ਚੋਂ ਐਮਪੀ/ਐਮਐਲਏ/ਮੰਤਰੀ ਪੰਜ-ਪੰਜ,ਛੇ-ਛੇ ਪੈਨਸ਼ਨਾਂ ਲੈ ਰਹੇ ਹਨ ਤੇ ਕਰੋੜਾਪਤੀ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆ ਹਨ,ਵਿਧਾਇਕਾਂ ਨੂੰ ਨਵੀਆਂ ਇਨੋਵਾ ਗੱਡੀਆਂ ਵੀ ਦਿੱਤੀਆ ਗਈਆਂ ਹਨ ਜਦਕਿ ਦੂਜੇ ਪਾਸੇ ਕੱਚੇ ਮੁਲਾਜ਼ਮਾਂ ਨੂੰ ਦਹਾਕਿਆਂ ਤੋਂ ਨਿਗੂਣੀਆਂ ਤਣਖਾਹਾਂ ‘ਤੇ ਰੱਖਿਆ ਹੋਇਆ ਹੈ, ਹੁਣ ਜਦੋ ਪੱਕੇ ਕਰਨਾਂ ਸੀ ਤਾਂ ਵੀ 10 ਸਾਲ ਦੀ ਸਰਵਿਸ ਅਤੇ ਤਿੰਨ ਸਾਲ ਦੇ ਪ੍ਰੋਵੇਸ਼ਨ ਪੀਰੀਅਡ ਦੀ ਸ਼ਰਤ ਮੜ੍ਹ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇਹ ਦਾਅਵਾ ਕਿ ਇਹ ਆਮ ਆਦਮੀ ਦੀ ਸਰਕਾਰ ਹੈ ਫੋਕਾ ਹੈ ਕਿਉਂਕਿ ਇਸੇ ‘ਆਮ ਆਦਮੀ’ ਦੇ ਕਾਰਜਕਾਲ ਦੌਰਾਨ ਕੱਚੇ ਮੁਲਾਜ਼ਮ ਅਰਧ ਬੇਰੁਜ਼ਗਾਰੀ ਦੀ ਹਾਲਤ ਦਾ ਸਾਹਮਣਾ ਕਰ ਰਹੇ ਹਨ। ਇਸ ਮੌਕੇ ਐਨਐਚਐਮ ਮੁਲਾਜ਼ਮਾਂ ਨੇ ਸਿਹਤ ਵਿਭਾਗ ਵੱਲੋਂ ਬਰਨਾਲਾ ਦੇ ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਔਲਖ ਦੀ ਬਦਲੀ ਕਰਨ ਦੀ ਸਖਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਡਾਕਟਰ ਜਸਵੀਰ ਸਿੰਘ ਔਲਖ ਦੀ ਬਦਲੀ ਰੱਦ ਕਰਕੇ ਮੁੜ ਬਰਨਾਲਾ ਵਿਖੇ ਤਾਇਨਾਤੀ ਕੀਤੀ ਜਾਵੇ।

ਇਹ ਵੀ ਪੜੋ: Bikram Majithia Drug case: ਮਜੀਠੀਆ ਦੀ ਅਗਾਊਂ ਜ਼ਮਾਨਤ ’ਤੇ ਫੈਸਲਾ ਅੱਜ !

ETV Bharat Logo

Copyright © 2024 Ushodaya Enterprises Pvt. Ltd., All Rights Reserved.