ਬਰਨਾਲਾ: ਬਰਨਾਲਾ-ਬਠਿੰਡਾ ਮੁੱਖ ਮਾਰਗ ਪਿੰਡ ਮਹਿਤਾ ਨੇੜੇ ਅਜਿਹਾ ਦਰਦਨਾਕ ਹਾਦਸਾ ਵਾਪਰਿਆ, ਜਿਸ ਨੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲਾ ਦਿੱਤਾ। ਜਾਣਕਾਰੀ ਅਨੁਸਾਰ ਬਲਜੀਤ ਸਿੰਘ ਵਾਸੀ ਆਲੀਕੇ ਅਪਣੀ ਨਵਵਿਆਹੁਤਾ ਪਤਨੀ ਗੁਰਵਿੰਦਰ ਕੌਰ ਨਾਲ ਅੜੀਸਰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਕੇ ਅਪਣੇ ਪਿੰਡ ਮਾਸੀ ਦੀ ਲੜਕੀ ਰਮਨ ਕੌਰ ਵਾਸੀ ਮਹਿਤਾ ਨਾਲ ਮੋਟਰਸਾਇਕਲ ਤੇ ਪਿੰਡ ਆਲੀਕੇ ਪਰਤ ਰਹੇ ਸੀ। ਅਚਾਨਕ ਪਿੰਡ ਮਹਿਤਾ ਨਜ਼ਦੀਕ ਮੋਟਰਸਾਇਕਲ ਦਾ ਪੈਂਚਰ ਹੋ ਗਿਆ। ਬਲਜੀਤ ਸਿੰਘ ਅਪਣੀ ਪਤਨੀ ਅਤੇ ਮਾਸੀ ਦੀ ਲੜਕੀ ਨੂੰ ਮੋਟਰਸਾਇਕਲ ਤੋਂ ਲਾਹਕੇ ਆਪ ਪੈਂਚਰ ਲਗਵਾਉਣ ਚਲਾ ਗਿਆ।
ਇਹ ਵੀ ਪੜੋ: ਭਾਜਪਾ ਨਾਲ ਗਠਜੋੜ ਨੂੰ ਲੈ ਕੇ ਮਜੀਠੀਆ ਦਾ ਬਿਆਨ, ਕਿਹਾ...
ਨਨਦ ਭਰਜਾਈ ਸੜਕ ਕਿਨਾਰੇ ਪੈਦਲ ਤੁਰੀਆਂ ਆ ਰਹੀਆਂ ਸੀ। ਇਸੇ ਦਰਮਿਆਨ ਯਮੁਨਾਨਗਰ ਤੋਂ ਬਠਿੰਡਾ ਸਾਈਡ ਵੱਲ ਜਾ ਰਹੀ ਤੇਜ਼ ਰਫਤਾਰ ਕਾਰ ਪੈਦਲ ਤੁਰੀਆਂ ਜਾ ਰਹੀਆਂ ਨਨਦ-ਭਰਜਾਈ ਵਿੱਚ ਜਬਰਦਸਤ ਟੱਕਰ ਮਾਰੀ। ਜਿਸ ਨਾਲ ਗੁਰਵਿੰਦਰ ਕੌਰ ਦਾ ਸਿਰ ਕਾਰ ਦੇ ਮੂਹਰਲੇ ਸ਼ੀਸੇ ਨਾਲ ਵੱਜਣ ਨਾਲ ਦੋਵੇਂ ਗੰਭੀਰ ਰੂਪ ‘ਚ ਜਖਮੀ ਹੋ ਗਏ। ਜਿਨ੍ਹਾਂ ਨੂੰ ਰਾਹਗੀਰਾਂ ਨੇ ਵਹੀਕਲਾਂ ਨੂੰ ਰੋਕ ਕੇ ਸਿਵਲ ਹਸਪਤਾਲ ਤਪਾ ਭਰਤੀ ਕਰਵਾਇਆ, ਪਰ ਨਵ ਵਿਆਹੁਤਾ ਗੁਰਵਿੰਦਰ ਕੌਰ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਈ ਅਤੇ ਨਣਦ ਰਮਨ ਕੌਰ ਗੰਭੀਰ ਰੂਪ ‘ਚ ਜਖਮੀ ਹੋ ਗਈ।
ਇਹ ਵੀ ਪੜੋ: ਰਾਸ਼ਟਰਪਤੀ ਕੋਵਿੰਦ ਨੇ ਭਾਰਤੀ ਜਲ ਸੈਨਾ ਦੇ ਬੇੜੇ ਦੀ ਕੀਤੀ ਸਮੀਖਿਆ
ਘਟਨਾ ਦਾ ਪਤਾ ਲੱਗਦੇ ਹੀ ਦੋਵੇਂ ਪਿੰਡਾਂ ਤੋਂ ਪਰਿਵਾਰਿਕ ਮੈੈਂਬਰ ਪਹੁੰਚ ਗਏ ਅਤੇ ਸਬ-ਇੰਸਪੈਕਟਰ ਕੁਲਦੀਪ ਸਿੰਘ ਦੀ ਅਗਵਾਈ ‘ਚ ਪੁੱਜੀ। ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚਕੇ ਕਾਰ ਨੂੰ ਅਪਣੇ ਕਬਜੇ ‘ਚ ਲੈ ਕੇ ਮ੍ਰਿਤਕ ਗੁਰਵਿੰਦਰ ਕੌਰ ਦੀ ਲਾਸ਼ ਨੂੰ ਮੋਰਚਰੀ ਰੂਮ ਬਰਨਾਲਾ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ‘ਤੇ ਹਾਜ਼ਰ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਗੁਰਵਿੰਦਰ ਕੌਰ ਦਾ 11 ਦਿਨ ਪਹਿਲਾਂ ਹੀ ਪਿੰਡ ਆਲੀਕੇ ਹੋਇਆ ਸੀ ਅਤੇ ਹੱਥਾਂ ‘ਤੇ ਮਹਿੰਦੀ ਅਤੇ ਬਾਹਾਂ ‘ਚ ਚੂੜਾ ਉਸੇ ਤਰ੍ਹਾਂ ਪਾਇਆ ਦਿਖਾਈ ਦੇ ਰਿਹਾ ਸੀ।
ਇਹ ਵੀ ਪੜੋ: 2017 ਵਿਧਾਨਸਭਾ ਦੇ ਮੁਕਾਬਲੇ ਇਸ ਵਾਰ ਦਾ ਵੋਟ ਫੀਸਦ ਕਾਫੀ ਘੱਟ, ਜਾਣੋ ਕਿਹੜੇ ਜ਼ਿਲ੍ਹੇ ’ਚ ਕਿੰਨਾ ਰਿਹਾ ਵੋਟ ਫੀਸਦ