ਬਰਨਾਲਾ: ਜ਼ਿਲ੍ਹੇ ਦੇ ਪਿੰਡ ਬਡਬਰ ਵਿਖੇ ਬਾਜ਼ੀਗਰ ਬਸਤੀ ਵਿੱਚ ਪਾਣੀ ਦੀ ਸਾਂਝੀ ਸਮਰਸੀਬਲ ਮੋਟਰ ਚਲਾਉਣ ਨੂੰ ਲੈ ਕੇ ਗੁਆਢੀਆਂ ਨੇ ਪੰਚਾਇਤ ਮੈਂਬਰ ਦੇ ਪਰਿਵਾਰਕ ਮੈਬਰਾਂ ਦੀ ਕੁੱਟਮਾਰ ਕੀਤੀ। ਇਸ ਘਟਨਾ ਵਿੱਚ ਜਿੱਥੇ ਇਕ ਬਜ਼ੁਰਗ ਮਾਤਾ ਦਾ ਦੰਦ ਟੁੱਟ ਗਿਆ, ਉਥੇ ਇਕ ਲੜਕੀ ਨੂੰ ਕਰੰਟ ਲਗਾਉਣ ਦੇ ਦੋਸ਼ ਵੀ ਲਗਾਏ ਗਏ ਹਨ।
ਕਰੰਟ ਕਾਰਨ ਹੱਥ 'ਤੇ ਨਿਸ਼ਾਨ ਵੀ ਛਪ ਗਏ। ਉਥੇ ਇਸ ਮਾਮਲੇ ਨੂੰ ਲੈ ਕੇ ਪੀੜਤ ਪਰਿਵਾਰ ਨੇ ਪੁਲਿਸ ਉਪਰ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ। ਇਸ ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ। ਪੀੜਤਾਂ ਨੂੰ ਸਿਵਲ ਹਸਪਤਾਲ ਧਨੌਲਾ ਵਿਚ ਦਾਖਲ ਕਰਵਾਇਆ ਗਿਆ ਹੈ। ਜਦਕਿ ਥਾਣਾ ਧਨੌਲਾ ਦੀ ਪੁਲਿਸ ਨੇ ਮਾਮਲੇ ਸਬੰਧੀ ਕੈਮਰੇ ਅੱਗੇ ਆਉਣ ਤੋਂ ਮਨ੍ਹਾਂ ਕਰਦਿਆਂ ਕਿਹਾ ਕਿ ਮਾਮਲੇ ਸਬੰਧੀ ਜਾਂਚ ਕਰ ਰਹੇ ਹਨ।
ਇਸ ਸਬੰਧੀ ਪੀੜਤ ਔਰਤ ਨੇ ਦੱਸਿਆ ਕਿਹਾ ਕਿ ਉਹਨਾਂ ਦਾ ਗਲੀ ਵਿਚਲੇ ਗੁਆਂਢੀਆਂ ਨਾਲ ਮੋਟਰ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਬੀਤੇ ਕੱਲ ਗਲੀ ਵਿੱਚ ਲੱਗੀ ਸਾਂਝੀ ਪੰਚਾਇਤੀ ਪਾਣੀ ਦੀ ਮੋਟਰ ਚਲਾਉਣ ਗਈ ਤਾਂ ਉਸਦੀ ਗੁਆਂਢੀਆਂ ਵੱਲੋਂ ਕੁੱਟਮਾਰ ਕੀਤੀ ਗਈ। ਉਸ ਨੇ ਕਿਹਾ ਕਿ ਮੈਨੂੰ ਕਰੰਟ ਵੀ ਲਗਾ ਦਿੱਤਾ ਪਰ ਬਚਾਅ ਰਹਿ ਗਿਆ। ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। ਪੁਲਿਸ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ।
ਇਸ ਸਬੰਧੀ ਪੀੜਤ ਵਿਅਕਤੀ ਪੱਪੂ ਰਾਮ ਨੇ ਕਿਹਾ ਕਿ ਉਹ ਬਡਬਰ ਦੀ ਬਾਜ਼ੀਗਰ ਬਸਤੀ ਤੋਂ ਪੰਚਾਇਤ ਮੈਂਬਰ ਹਨ। ਪਾਣੀ ਦੀ ਮੋਟਰ ਦਾ ਵਿਵਾਦ ਚੱਲਦੇ ਨੂੰ ਦੋ ਤੋਂ ਢਾਈ ਮਹੀਨੇ ਹੋ ਗਏ ਹਨ, ਪਰ ਉਸਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਬੀਤੇ ਕੱਲ੍ਹ ਉਸਦੀ ਲੜਕੀ ਪਾਣੀ ਦੀ ਸਾਂਝੀ ਮੋਟਰ ਲਗਾਉਣ ਗਈ ਤਾਂ ਮੋਟਰ ਦੀ ਤਾਰ ਲਗਾਉਣ ਸਮੇਂ ਉਸਦੀ ਲੜਕੀ ਨੂੰ ਕਰੰਟ ਲਗਾ ਦਿੱਤਾ। ਉਹਨਾਂ ਕਿਹਾ ਕਿ ਇਸ ਘਟਨਾ ਵਿੱਚ ਚਾਰ ਮੈਂਬਰਾਂ ਦੀ ਕੁੱਟਮਾਰ ਹੋਈ ਹੈ। ਕੁੱਟਮਾਰ ਕਰਕੇ ਮਾਤਾ ਦਾ ਦੰਦ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਸਲੇ ਵਿੱਚ ਕੋਈ ਸੁਣਵਾਈ ਨਹੀਂ ਕਰ ਰਹੀ। ਉਹਨਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ:- ਜਾਇਦਾਦਾਂ ਰੈਗੂਲਰ ਕਰਵਾਉਣ ਲਈ ਲੋਕਾਂ ਨੂੰ ਹੁਣ ਆਨਲਾਈਨ ਮਿਲੇਗੀ NOC