ETV Bharat / state

ਬਰਨਾਲਾ ਪਹੁੰਚੇ ਨਵਜੋਤ ਸਿੱਧੂ ਨੇ ਕੇਜਰੀਵਾਲ 'ਤੇ ਸਾਧੇ ਨਿਸ਼ਾਨੇ - Punjab Congress

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ (Punjab Congress) ਨਵਜੋਤ ਸਿੰਘ ਸਿੱਧੂ (Navjot Sidhu takes on Kejriwal)ਅੱਜ ਬਰਨਾਲਾ ਵਿਖੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ ਤੇ ਪਹੁੰਚੇ(Sidhu meets Kewal Dhillon)। ਜਿੱਥੇ ਉਨ੍ਹਾਂ ਨੇ ਪੰਜਾਬ ਦੀਆਂ ਮਹਿਲਾਵਾਂ ਨੂੰ ਲੈ ਕੇ ਵਿਸ਼ੇ਼ਸ ਵੱਡੇ ਐਲਾਨ ਕੀਤੇ।

ਨਵਜੋਤ ਸਿੱਧੂ ਨੇ ਕੇਜਰੀਵਾਲ ਨੂੰ ਲਿਆ ਨਿਸ਼ਾਤੇ ਤੇ

author img

By

Published : Jan 3, 2022, 9:01 PM IST

ਬਰਨਾਲਾ: ਪੰਜਾਬ ਪ੍ਰਦੇਸ਼ ਕਾਂਗਰਸ (Punjab Congress) ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਬਰਨਾਲਾ ਜਿਲ੍ਹੇ ਦੇ ਹਲਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਬਰਨਾਲਾ ਜਿਲ੍ਹੇ ਦੇ ਹਲਕਾ ਭਦੌੜ ਦੇ ਪਿੰਡ ਸ਼ਹਿਣਾ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਬਰਨਾਲਾ (Sidhu meets Kewal Dhillon) ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵਾਰ ਵਾਰ ਨਿਸ਼ਾਨੇ ’ਤੇ ਲਿਆ (Navjot Sidhu takes on Kejriwal) ਗਿਆ।

ਮਹਿਲਾਵਾਂ ਨੂੰ ਹਜਾਰ ਰੁਪਏ ਦੇਣਾ ਕੇਜਰੀਵਾਲ ਦਾ ਜੁਮਲਾ
ਨਵਜੋਤ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਵਿੱਚ ਆ ਕੇ ਔਰਤਾਂ ਨੂੰ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ ਦੇਣ ਦੀ ਗੱਲ ਕਰ ਰਿਹਾ ਹੈ, ਜੋ ਉਸ ਦਾ ਸਿਰਫ਼ ਚੋਣ ਜੁਮਲਾ ਹੈ। ਸਾਢੇ ਚਾਰ ਸਾਲ ਕੇਜਰੀਵਾਲ ਕਦੇ ਦਿਖਾਈ ਨਹੀਂ ਦਿੱਤਾ ਅਤੇ ਹੁਣ ਚੋਣਾਂ ਮੌਕੇ ਆ ਕੇ ਝੂਠੀਆਂ ਅਨਾਊਂਸਮੈਂਟਾਂ ਕਰ ਰਿਹਾ ਹੈ। ਇੱਕ ਹਜਾ਼ਰ ਰੁਪਏ ਪੰਜਾਬ ਵਿੱਚ ਦੇਣ ਦੀ ਗੱਲ ਕਰਨ ਵਾਲਾ ਕੇਜਰੀਵਾਲ ਦਿੱਲੀ ਵਿੱਚ ਆਪਣੀ ਸਰਕਾਰ ਦੌਰਾਨ ਕਿਸੇ ਔਰਤ ਨੂੰ ਇਹ ਸਹੂਲਤ ਨਹੀਂ ਦੇ ਰਿਹਾ। ਦਿੱਲੀ ਦੀ ਇੱਕ ਵੀ ਔਰਤ ਨੂੰ ਇੱਕ ਹਜ਼ਾਰ ਤਾਂ ਕੀ 1 ਰੁਪਈਆ ਵੀ ਨਹੀਂ ਦਿੱਤਾ ਜਾ ਰਿਹਾ।

ਕੇਜਰੀਵਾਲ ਦੀ ਕੈਬਨਿਟ ਵਿੱਚ ਇੱਕ ਵੀ ਮਹਿਲਾ ਨਹੀਂ

ਨਵਜੋਤ ਸਿੱਧੂ ਨੇ ਕੇਜਰੀਵਾਲ ਨੂੰ ਲਿਆ ਨਿਸ਼ਾਤੇ ਤੇ

ਕੇਜਰੀਵਾਲ ਦੀ ਕੈਬਨਿਟ ਵਿੱਚ ਇੱਕ ਵੀ ਔਰਤ ਸ਼ਾਮਲ ਨਹੀਂ ਹੈ ਅਤੇ ਨਾ ਹੀ ਆਪ ਪਾਰਟੀ ਨੇ ਆਪਣੀ ਕੈਬਨਿਟ ਵਿੱਚ ਕਿਸੇ ਪੰਜਾਬੀ ਨੂੰ ਥਾਂ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਪ੍ਰਾਈਵੇਟਸ਼ ਕਰ ਦਿੱਤੀ। ਦਿੱਲੀ ਦੀ ਗਲੀ-ਗਲੀ ਵਿੱਚ ਸ਼ਰਾਬ ਵੇਚੀ ਜਾ ਰਹੀ ਹੈ। ਬਾਦਲਾਂ ਦੇ ਖਾਸਮ ਖਾਸਾਂ ਨਾਲ ਮਿਲ ਕੇ ਸ਼ਰਾਬ ਵੇਚੀ ਜਾ ਰਹੀ ਹੈ। ਕੇਜਰੀਵਾਲ ਕੋਲ ਪੰਜਾਬ ਲਈ ਕੋਈ ਮਾਡਲ ਨਹੀਂ ਹੈ। ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦੀ ਬਾਦਲਾਂ ਨਾਲ ਗੂੜੀ ਸਾਂਝ ਹੈ, ਕਿਉਂਕਿ ਬਾਦਲਾਂ ਦੀਆਂ ਬੱਸਾਂ ਨੂੰ ਦਿੱਲੀ ਜਾਣ ਦੇ ਪਰਮਿਟ ਦਿਤੇ ਜਾ ਰਹੇ ਹਨ, ਜਦਕਿ ਪੰਜਾਬ ਰੋਡਵੇਜ਼ ਦੀ ਐਂਟਰੀ ਬੰਦ ਹੈ।

ਦਿੱਲੀ ਵਿੱਚ ਕਿਸੇ ਨੂੰ ਨੌਕਰੀ ਨਹੀਂ ਦਿੱਤੀ

ਦਿੱਲੀ ਦੇ ਲੋਕਾਂ ਨੂੰ 8 ਲੱਖ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਜਦਕਿ ਕਿਸੇ ਨੂੰ ਕੋਈ ਨੌਕਰੀ ਨਹੀ ਦਿੱਤੀ। ਅਧਿਆਪਕਾਂ ਨੂੰ ਪੱਕੇ ਕਰਨ ਦੀ ਗੱਲ ਕਰਨ ਵਾਲਾ ਕੇਜਰੀਵਾਲ ਦਿੱਲੀ ਵਿੱਚ 15 ਦਿਨਾਂ ਦੀ ਠੇਕੇਦਾਰੀ ਤੇ ਅਧਿਆਪਕ ਰੱਖ ਰਿਹਾ ਹੈ। ਨਸ਼ੇ ਦੇ ਮਾਮਲੇ ਵਿੱਚ ਵੀ ਕੇਜਰੀਵਾਲ ਵਲੋਂ ਥੁੱਕ ਕੇ ਚੱਟਿਆ ਗਿਆ ਅਤੇ ਨਸ਼ੇ ਦਾ ਮਾਮਲੇ ਵਿੱਚ ਮਜੀਠੀਏ ਤੋਂ ਮੁਆਫੀ ਮੰਗੀ ਗਈ।

ਇਹ ਵੀ ਪੜ੍ਹੋ:Chess Champion ਗੂੰਗੀ ਬੱਚੀ ਦੀ ਨਸੀਹਤ, ਮੰਤਰੀ ਬਦਲੇ ਹਨ ਪਾਲਸੀਆਂ ਨਹੀਂ

ETV Bharat Logo

Copyright © 2024 Ushodaya Enterprises Pvt. Ltd., All Rights Reserved.