ETV Bharat / state

ਵਿਆਹ ਦੇ ਦੋ ਮਹੀਨੇ ਬਾਅਦ ਨਵ-ਵਿਆਹੁਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ - murder case in barnala

ਬਰਨਾਲਾ ਦੇ ਪਿੰਡ ਮਹਿਤਾ ਵਿਖੇ ਇੱਕ ਹੋਰ ਲੜਕੀ ਦਾਜ ਦੀ ਭੇਂਟ ਚੜ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਨਵ-ਵਿਆਹੁਤਾ ਦਾ ਸਹੁਰਾ ਪਰਿਵਾਰ ਵੱਲੋਂ ਬੇਰਹਮੀ ਨਾਲ ਕਤਲ
ਨਵ-ਵਿਆਹੁਤਾ ਦਾ ਸਹੁਰਾ ਪਰਿਵਾਰ ਵੱਲੋਂ ਬੇਰਹਮੀ ਨਾਲ ਕਤਲ
author img

By

Published : Feb 4, 2020, 11:15 PM IST

ਬਰਨਾਲਾ: ਪਿੰਡ ਮਹਿਤਾ ਵਿਖੇ ਇੱਕ ਹੋਰ ਲੜਕੀ ਦਾਜ ਦੀ ਭੇਂਟ ਚੜ ਗਈ। ਸਹੁਰਾ ਪਰਿਵਾਰ ਨੇ ਬੀਤੀ ਰਾਤ ਨਵ-ਵਿਆਹੁਤਾ ਲੜਕੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦਾ ਵਿਆਹ ਦੋ ਮਹੀਨੇ ਪਹਿਲਾਂ ਹੀ ਹੋਇਆ ਸੀ, ਜਿਸ ਦੀ ਗਰਦਨ ’ਤੇ ਤੇਜ਼ ਹਥਿਆਰ ਨਾਲ ਕਈ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਨਵ-ਵਿਆਹੁਤਾ ਦਾ ਸਹੁਰਾ ਪਰਿਵਾਰ ਵੱਲੋਂ ਬੇਰਹਮੀ ਨਾਲ ਕਤਲ

ਮ੍ਰਿਤਕਾ ਦੇ ਮਾਪਿਆਂ ਨੇ ਸਹੁਰਾ ਪਰਿਵਾਰ 'ਤੇ ਦੋਸ਼ ਲਾਏ ਕਿ ਉਹ ਉਨ੍ਹਾਂ ਦੀ ਲੜਕੀ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਦੇ ਸੀ, ਜਿਸ ਕਰਕੇ ਇਹ ਕਤਲ ਕੀਤਾ ਗਿਆ ਹੈ। ਪੁਲਿਸ ਨੇ ਮ੍ਰਿਤਕਾ ਨਵਰੀਤ ਕੌਰ ਦੇ ਭਰਾ ਦੇ ਬਿਆਨ ਦਰਜ ਕਰਕੇ ਸਹੁਰਾ ਪਰਿਵਾਰ ਦੇ 5 ਮੈਂਬਰਾਂ ’ਤੇ ਪਰਚਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ 25 ਸਾਲਾ ਨਵਨੀਤ ਕੌਰ, ਜਿਸ ਦਾ 2 ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਨਵਨੀਤ ਕੌਰ ਦੀ ਲਾਸ਼ ਉਸ ਦੇ ਕਮਰੇ ਵਿੱਚ ਲਹੂ ਨਾਲ ਲੱਥਪੱਥ ਮਿਲੀ।

ਇਹ ਵੀ ਪੜ੍ਹੋ: ਮੁਹੰਮਦ ਮੁਸਤਫ਼ਾ ਨੇ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਦਿੱਤੀ ਚੁਣੌਤੀ

ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸਹੁਰਿਆਂ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਦੀ ਲੜਕੀ ਦਾ ਵਿਆਹ ਸਿਰਫ਼ 2 ਮਹੀਨੇ ਪਹਿਲਾਂ ਹੋਇਆ ਸੀ ਅਤੇ ਸਹੁਰਾ ਪਰਿਵਾਰ ਵੱਲੋਂ ਦਾਜ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ।

ਇਸ ਸਬੰਧੀ ਐਸਐਸਪੀ ਬਰਨਾਲਾ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ਮਹਿਤਾ ਦੀ 25 ਸਾਲਾ ਨਵਰੀਤ ਕੌਰ ਦੇ ਕਤਲ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਲੜਕੀ ਦੇ ਮਾਪਿਆਂ ਦੇ ਬਿਆਨ ਦਰਜ ਕਰਕੇ ਮ੍ਰਿਤਕਾ ਦੇ ਪਤੀ, ਸੱਸ, ਸਹੁਰਾ, ਦਿਓਰ ਅਤੇ ਦਿਓਰਾਣੀ ’ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Intro:
ਬਰਨਾਲਾ।
ਬਰਨਾਲਾ ਦੇ ਪਿੰਡ ਮਹਿਤਾ ਵਿਖੇ ਇਕ ਹੋਰ ਲੜਕੀ ਦਾਜ਼ ਦੀ ਭੇਂਟ ਚੜ ਗਈ। ਸਹੁਰਾ ਪਰਿਵਾਰ ਨੇ ਬੀਤੀ ਰਾਤ ਨਵ ਵਿਆਹੁਤਾ ਲੜਕੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮਿ੍ਰਤਕ ਦਾ ਵਿਆਹ ਸਿਰਫ਼ ਦੋ ਮਹੀਨੇ ਪਹਿਲਾਂ ਹੀ ਹੋਇਆ ਸੀ। ਜਿਸਦੀ ਗਰਦਨ ’ਤੇ ਤੇਜ਼ ਹਥਿਆਰ ਨਾਲ ਕਈ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮਿ੍ਰਤਕਾ ਦੇ ਮਾਪਿਆਂ ਨੇ ਦੱਸਿਆ ਕਿ ਸਹੁਰਾ ਪਰਿਵਾਰ ਉਹਨਾਂ ਦੀ ਲੜਕੀ ਨੂੰ ਦਾਜ਼ ਲਈ ਤੰਗ ਪ੍ਰੇਸ਼ਾਨ ਕਰਦਾ ਸੀ। ਜਿਸ ਕਰਕੇ ਇਹ ਕਤਲ ਕੀਤਾ ਗਿਆ ਹੈ। ਪੁਲਿਸ ਨੇ ਮਿ੍ਰਤਕਾ ਨਵਰੀਤ ਕੌਰ ਦੇ ਭਰਾ ਦੇ ਬਿਆਨ ਦਰਜ਼ ਕਰਕੇ ਸਹੁਰਾ ਪਰਿਵਾਰ ਦੇ ਪੰਜ ਮੈਂਬਰਾਂ ’ਤੇ ਪਰਚਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Body:ਅੱਜ ਸਵੇਰੇ ਬਰਨਾਲਾ ਦੇ ਪਿੰਡ ਮਹਿਤਾ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਪਿੰਡ ਵਾਸੀਆਂ ਨੇ ਇੱਕ ਪਿੰਡ ਦੇ ਘਰ ਵਿੱਚ ਇੱਕ ਨਵਵਿਆਹੁਤਾ ਦੀ ਹੱਤਿਆ ਬਾਰੇ ਸੁਣਿਆ। ਇਹ ਘਟਨਾ ਪਿੰਡ ਵਿੱਚ ਅੱਗ ਵਾਂਗ ਫੈਲ ਗਈ। ਜਾਣਕਾਰੀ ਅਨੁਸਾਰ 25 ਸਾਲਾ ਨਵਨੀਤ ਕੌਰ, ਜਿਸ ਦਾ 2 ਮਹੀਨੇ ਪਹਿਲਾਂ ਵਿਆਹ ਹੋਇਆ ਸੀ, ਨੂੰ ਕੁਝ ਤੇਜਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਨਵਨੀਤ ਕੌਰ ਦੀ ਲਾਸ ਉਸ ਦੇ ਕਮਰੇ ਵਿੱਚ ਲਹੂ ਨਾਲ ਲੱਥਪੱਥ ਮਿਲੀ।

ਨਵਦੀਪ ਕੌਰ ਦੇ ਭਰਾ ਅਤੇ ਤਾਇਆ ਆਪਣੀ ਲੜਕੀ ਦੀ ਹਾਲਤ ਨਹੀਂ ਦੇਖ ਸਕੇ, ਕਿਉਂਕਿ ਉਹਨਾਂ ਦੀ ਲੜਕੀ ਭੈਣ ਦੀ ਮਹਿੰਦੀ ਵੀ ਨਹੀਂ ਲੱਥੀ ਸੀ ਅਤੇ ਅੱਜ ਉਹ ਆਪਣੀ ਭੈਣ ਦੀ ਲਹੂ ਨਾਲ ਲੱਥ ਪੱਥ ਨੂੰ ਵੇਖ ਰਹੇ ਸਨ। ਪਿੰਡ ਦੇ ਲੋਕਾਂ ਨੇ ਮਿ੍ਰਤਕ ਨਵਨੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਬੜੀ ਮੁਸਕਿਲ ਨਾਲ ਸੰਭਾਲਿਆ। ਉਹਨਾਂ ਲੜਕੀ ਦੇ ਸਹੁਰਿਆਂ ‘ਤੇ ਗੰਭੀਰ ਦੋਸ ਲਗਾਉਂਦਿਆਂ ਕਿਹਾ ਕਿ ਉਸ ਦੀ ਲੜਕੀ ਦਾ ਵਿਆਹ ਸਿਰਫ 2 ਮਹੀਨੇ ਪਹਿਲਾਂ ਹੋਇਆ ਸੀ ਅਤੇ ਸਹੁਰਾ ਪਰਿਵਾਰ ਦਾਜ ਦੀ ਲਗਾਤਾਰ ਮੰਗ ਕਰ ਰਹੇ ਸਨ। ਜਿਸ ‘ਤੇ ਝਗੜਾ ਚੱਲਦਾ ਰਿਹਾ, ਮਿ੍ਰਤਕ ਦੇ ਭਰਾਵਾਂ ਅਤੇ ਪਿਤਾ ਨੇ ਦੋਸ ਲਗਾਇਆ ਕਿ ਸਾਡੀ ਧੀ ਦਾ ਕਤਲ ਕੀਤਾ ਗਿਆ ਹੈ।

ਬਾਈਟ ... ਰਾਜੇਂਦਰ ਸਿੰਘ (ਮਿ੍ਰਤਕ ਦਾ ਭਰਾ)

ਬਾਈਟ .., ਦਰਸਨ ਸਿੰਘ (ਮਿ੍ਰਤਕ ਦਾ ਤਾਇਆ)

Conclusion:ਇਸ ਸਬੰਧੀ ਐਸਐਸਪੀ ਬਰਨਾਲਾ ਹਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਮਹਿਤਾ ਦੀ 25 ਸਾਲਾ ਨਵਰੀਤ ਕੌਰ ਦੇ ਕਤਲ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ। ਜਿਸ ਸਬੰਧੀ ਬਰਨਾਲਾ ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਮੁਢਲੀ ਜਾਂਚ ਦੌਰਾਨ ਕਤਲ ਹੋਇਆ ਪਾਇਆ ਗਿਆ। ਪੁਲਿਸ ਨੇ ਲੜਕੀ ਦੇ ਮਾਪਿਆਂ ਦੇ ਬਿਆਨ ਦਰਜ਼ ਕਰਕੇ ਮਿ੍ਰਤਕਾ ਦੇ ਪਤੀ, ਸੱਸ, ਸਹੁਰਾ, ਦਿਉਰ ਅਤੇ ਦਿਉਰਾਣੀ ’ਤੇ ਪਰਚਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਬਾਈਟ ... ਹਰਜੀਤ ਸਿੰਘ (ਐਸਐਸਪੀ ਬਰਨਾਲਾ)

ਬਰਨਾਲਾ ਤੋਂ ਲਖਵੀਰ ਚੀਮਾ ਈਟੀਵੀ ਭਾਰਤ

ETV Bharat Logo

Copyright © 2024 Ushodaya Enterprises Pvt. Ltd., All Rights Reserved.