ਬਰਨਾਲਾ: ਬਰਨਾਲਾ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਪਿਤਾ ਦਰਸ਼ਨ ਸਿੰਘ ਦਾ ਅੱਜ ਹਸਪਤਾਲ ਵਿਚ ਇਲਾਜ ਦੌਰਾਨ ਦੇਹਾਂਤ ਹੋ ਗਿਆ। 22 ਸਤੰਬਰ ਤੋਂ ਡੀਐਮਸੀ ਲੁਧਿਆਣਾ ਦਾਖਲ ਸਨ। ਵਿਧਾਇਕ ਦੇ ਪਿਤਾ ਦੀ 22 ਸਤੰਬਰ ਨੂੰ ਕੋਈ ਗਲਤ ਦਵਾਈ ਨਿਗਲਣ ਕਰਕੇ ਸਿਹਤ ਵਿਗੜ ਗਈ ਸੀ ਤੇ ਸੀਰੀਅਸ ਹਾਲਤ 'ਚ ਡੀਐਮਸੀ ਲੁਧਿਆਣਾ ਦਾਖ਼ਲ ਕਰਵਾਇਆ ਗਿਆ ਸੀ। ਅੱਜ ਪੰਜ ਦਿਨਾਂ ਬਾਅਦ ਉਹਨਾਂ ਦੀ ਮੌਤ ਹੋ ਗਈ, ਇਸ ਘਟਨਾ ਨਾਲ ਪੂਰੇ ਉੱਗੋਕੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਅੱਜ ਦੇਰ ਸ਼ਾਮ ਮ੍ਰਿਤਕ ਦਰਸ਼ਨ ਸਿੰਘ ਦਾ ਪੋਸਟਮਾਰਟਮ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਹੋਇਆ ਅਤੇ ਮ੍ਰਿਤਕ ਦੇਹ ਪਿੰਡ ਉੱਗੋਕੇ (MLA Labh Singh Ugokes Father death) ਵਿਖੇ ਲਿਆਂਦੀ ਗਈ ਹੈ। ਭਲਕੇ ਦਿਨ ਬੁੱਧਵਾਰ ਨੂੰ ਪਿੰਡ ਉੱਗੋਕੇ ਵਿਖੇ ਦਰਸ਼ਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਅਰਵਿੰਦ ਕੇਜਰੀਵਾਲ, ਰਾਘਵ ਚੱਡਾ ਤੇ ਮੀਤ ਹੇਅਰ ਵਲੋਂ ਦੁੱਖ ਦਾ ਪ੍ਰਗਟਾਵਾ: ਪਿਤਾ ਦੀ ਮੌਤ 'ਤੇ ਵਿਧਾਇਕ ਲਾਭ ਸਿੰਘ ਉੱਗੋਕੇ ਨਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮੈਂਬਰ ਪਾਰਲੀਮੈਂਟ ਰਾਘਵ ਚੱਡਾ ਅਤੇ ਮੰਤਰੀ ਮੀਤ ਹੇਅਰ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਅਰਵਿੰਦ ਕੇਜਰੀਵਾਲ ਨੇ ਲਿਖਿਆ "ਪੰਜਾਬ ਦੇ ਭਦੌੜ ਹਲਕੇ ਤੋਂ MLA @labhsinghugoke ਜੀ ਦੇ ਪਿਤਾ ਜੀ ਦੇ ਦੇਹਾਂਤ ਦੀ ਦੁੱਖ ਭਰੀ ਖ਼ਬਰ ਮਿਲੀ। ਪਰਮਾਤਮਾ ਵਿੱਛੜੀ ਰੂਹ ਨੂੰ ਚਰਨਾਂ ‘ਚ ਥਾਂ ਦੇਣ ਤੇ ਪਰਿਵਾਰ ਨੂੰ ਦੁੱਖ ਦੀ ਘੜੀ ‘ਚ ਹੌਂਸਲਾ-ਹਿੰਮਤ ਬਖ਼ਸ਼ਣ।"
ਉਥੇ ਰਾਘਵ ਚੱਢਾ ਨੇ ਵੀ ਦੁੱਖ ਚ ਸ਼ਰੀਕ ਹੁੰਦਿਆਂ ਲਿਖਿਆ "ਵਾਹਿਗੁਰੂ ਜੀ 🙏 ਮੇਰੇ ਛੋਟੇ ਵੀਰ ਲਾਭ ਸਿੰਘ ਉੱਗੋਕੇ ਦੇ ਪਿਤਾ ਜੀ ਦੇ ਦੇਹਾਂਤ ਦੀ ਖਬਰ ਪਤਾ ਲੱਗਣ ਤੇ ਬਹੁਤ ਦੁੱਖ ਹੋਇਆ। ਉਹਨਾਂ ਦੇ ਪਰਿਵਾਰ ਨਾਲ ਮੇਰੀ ਦਿਲੋਂ ਹਮਦਰਦੀ ਹੈ। ਵਾਹਿਗੁਰੂ ਜੀ ਬਾਪੂ ਜੀ ਦੀ ਰੂਹ ਨੂੰ ਸ਼ਾਂਤੀ ਤੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।"
ਕਾਬਿਲੇਗੌਰ ਹੈ ਕਿ ਪਿਤਾ ਦੇ ਦਾਖਿਲ ਹੋਣ ਤੋਂ ਬਾਅਦ ਲਾਭ ਸਿੰਘ ਉਗੋਕੇ ਵੱਲੋਂ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਗਈ ਸੀ ਕਿ ਉਨ੍ਹਾਂ ਦੇ ਪਿਤਾ ਨੂੰ ਹਾਰਟ ਬੀਟ ਕਾਫੀ ਘੱਟ ਹੋਣ ਉਨ੍ਹਾਂ ਨੂੰ ਹਾਰਟ ਸਬੰਧੀ ਸਮੱਸਿਆ ਆਉਣ ਕਾਰਨ ਡੀਐਮਸੀ ਹੀਰੋ ਹਾਰਟ ਦਾਖਿਲ ਕਰਵਾਇਆ ਗਿਆ।
ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਦੀ ਕਾਰਵਾਈ, ਭ੍ਰਿਸ਼ਟਾਚਾਰ ਮਾਮਲੇ 'ਚ BDPO ਗ੍ਰਿਫਤਾਰ