ਬਰਨਾਲਾ : ਸੂਬਾ ਸਰਕਾਰ ਵੱਲੋਂ ਬਰਨਾਲਾ ਦੀਆਂ ਗਲੀਆਂ-ਨਾਲੀਆਂ ਦੀ ਹਾਲਤ ਸੁਧਾਰਨ ਲਈ ਇੰਟਰਲਾਕਿੰਗ ਦਾ ਕੰਮ ਕੀਤਾ ਗਿਆ ਹੈ। ਸ਼ਹਿਰ ਦੀਆਂ ਤਿੰਨ ਮੁੱਖ ਗਲੀਆਂ ਪਿਛਲੇ ਲੰਬੇ ਸਮੇਂ ਤੋਂ ਖਸਤਾਹਾਲਤ ਵਿੱਚ ਸਨ। ਇਹ ਤਿੰਨ ਸੜਕਾਂ ਬਰਨਾਲਾ ਦੀ ਮੁੱਖ ਸੜਕ ਨਾਲ ਜੁੜਦੀਆਂ ਹਨ। ਇਸ ਨਾਲ ਪੁਰਾਣੇ ਹਸਪਤਾਲ ਜੁੜੇ ਹੋਏ ਹਨ। ਇਹਨਾਂ ਗਲੀਆਂ ਲਈ 46 ਲੱਖ ਦੀ ਲਾਗਤ ਨਾਲ ਇੰਟਰਲਾਕਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਗੁਰਮੀਤ ਮੀਤ ਹੇਅਰ ਦੇ ਓਐਸਡੀ ਹਸਨਪ੍ਰੀਤ ਭਾਰਦਵਾਜ ਨੇ ਵਿਕਾਸ ਕਾਰਜਾਂ ਦਾ ਕੰਮ ਸ਼ੁਰੂ ਕਰਵਾਇਆ ਹੈ।
46 ਲੱਖ ਦੀ ਗ੍ਰਾਂਟ : ਇਸ ਮੌਕੇ ਉਹਨਾਂ ਕਿਹਾ ਕਿ ਇਹਨਾਂ ਤਿੰਨ ਗਲੀਆਂ ਨੂੰ ਬਨਾਉਣ ਲਈ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ 46 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਰਕਾਰ ਦਾ ਅਗਲਾ ਮੁੱਖ ਏਜੰਡਾ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਸੁਧਾਰਨਾ ਹੈ। ਪਹਿਲਾਂ ਦੀਆਂ ਸਰਕਾਰਾਂ ਨੇ ਸੀਵਰੇਜ ਪਾਉਣ ਦੀ ਥਾਂ ਸਿਰਫ਼ ਪਾਈਪਾਂ ਸੁਟਵਾ ਦਿੱਤੀਆਂ, ਜਦਕਿ ਸੀਵਰੇਜ ਦਾ ਕੰਮ ਅੱਧ ਵਿਚਾਲੇ ਹੀ ਲਟਕਦਾ ਰਹਿ ਗਿਆ। ਜਿਸਦੇ ਮੱਦੇਨਜ਼ਰ ਸ਼ਹਿਰ ਵਿੱਚ ਸੀਵਰੇਜ ਦੇ ਵਿਗੜੇ ਪ੍ਰਬੰਧ ਨੂੰ ਜਲਦ ਸੁਧਾਰਿਆ ਜਾਵੇਗਾ।
- Des Raj Kali Passed Away : ਪੰਜਾਬੀ ਸਾਹਿਤ ਜਗਤ ਨੂੰ ਵੱਡਾ ਝਟਕਾ, ਨਹੀਂ ਰਹੇ ਪ੍ਰਸਿੱਧ ਪੱਤਰਕਾਰ ਅਤੇ ਸਾਹਿਤਕਾਰ ਦੇਸ ਰਾਜ ਕਾਲੀ
- Akali BJP alliance: ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਸੁਖਬੀਰ ਬਾਦਲ ਵੱਲੋਂ ਗਠਜੋੜ ਨਾ ਕਰਨ ਦੇ ਕੀਤੇ ਐਲਾਨ ਨਾਲ ਪੰਜਾਬ ਦੀ ਸਿਆਸਤ ਗਰਮਾਈ
- Rakhi with Sidhu Moose Wala Photos : ਰੱਖੜੀ ਦੇ ਤਿਉਹਾਰ ਮੌਕੇ ਸਿੱਧੂ ਮੂਸੇ ਵਾਲੇ ਦੀ ਫੋਟੋ ਵਾਲੀਆਂ ਰੱਖੜੀਆਂ ਦੀ ਵਧੀ ਮੰਗ, ਦੇਖੋ ਵੀਡੀਓ
ਉਥੇ ਇਸ ਮੌਕੇ ਸ਼ਹਿਰ ਨਿਵਾਸੀ ਡਾ.ਗੁਰਦੀਪ ਸਿੰਘ ਨੇ ਕਿਹਾ ਕਿ ਲੰਬੇ ਸਮੇਂ ਤੋਂ ਉਹਨਾਂ ਦੀ ਗਲੀ ਨਾ ਬਣਾਏ ਜਾਣ ਕਾਰਨ ਰਾਹਗੀਰ ਪ੍ਰੇਸ਼ਾਨ ਸਨ। ਹੁਣ ਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਦੀ ਸਾਰ ਲਈ ਹੈ। ਜਿਸ ਤਹਿਤ ਗਲੀ ਵਿੱਚ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਸੰਭਵ ਹੋ ਸਕਿਆ ਹੈ। ਜਿਸ ਕਰਕੇ ਉਹ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ।