ETV Bharat / state

Man Made Watershed: ਪਿੰਡ ਬਡਬਰ ਵਿੱਚ ਬਣੇਗੀ ਪਹਿਲੀ ਮੈਨ ਮੇਡ ਜਲਗਾਹ, ਦੁਨੀਆਂ ਭਰ ਦੇ ਪੰਛੀਆਂ ਦੀ ਹੋਵੇਗੀ ਆਮਦ

ਪਿੰਡ ਬਡਬਰ ਦੇ ਬੀੜ ਖੇਤਰ ’ਚ ਪੰਜਾਬ ਦੀ ਪਹਿਲੀ ਮਨੁੱਖ ਨਿਰਮਿਤ (Man Made) ਜਲਗਾਹ ਬਣਾਈ ਜਾ ਰਹੀ ਹੈ। ਬਡਬਰ ਬੀੜ ਨੇੜੇ 60.28 ਲੱਖ ਦੀ ਲਾਗਤ ਨਾਲ ਸਾਢੇ ਤਿੰਨ ਏਕੜ ਵਿੱਚ ਸੂਬੇ ਦੀ ਪਹਿਲੀ ਮਨੁੱਖ ਨਿਰਮਿਤ ਜਲਗਾਹ ਬਣਾਈ ਜਾ ਰਹੀ ਹੈ।

Man Made Watershed
Man Made Watershed
author img

By ETV Bharat Punjabi Team

Published : Oct 22, 2023, 3:24 PM IST

ਪਹਿਲੀ ਮੈਨ ਮੇਡ ਜਲਗਾਹ, ਦੁਨੀਆਂ ਭਰ ਦੇ ਪੰਛੀਆਂ ਦੀ ਹੋਵੇਗੀ ਆਮਦ

ਬਰਨਾਲਾ: ਜ਼ਿਲ੍ਹਾ ਬਰਨਾਲਾ ’ਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉਪਰ ਚੁੱਕਣ, ਜੈਵ ਵਿਭਿੰਨਤਾ ਤੇ ਵਾਤਾਵਰਣ ਪੱਖੀ ਉਪਰਾਲਿਆਂ ਦੀ ਲੜੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਨਿਵੇਕਲੀ ਪਹਿਲਕਦਮੀ ਕੀਤੀ ਗਈ ਹੈ। ਪੇਂਡੂ ਵਿਕਾਸ ਵਿਭਾਗ ਤੇ ਜੰਗਲਾਤ ਵਿਭਾਗ ਰਾਹੀਂ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰਾਜੈਕਟ ਤਹਿਤ ਮਗਨਰੇਗਾ (Man Made Watershed) ਵਰਕਰਾਂ ਰਾਹੀਂ 3 ਏਕੜ ’ਚ ਟੋਭੇ ਦੀ ਪੁਟਾਈ ਕੀਤੀ ਜਾ ਰਹੀ ਹੈ, ਜੋ ਕਿ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਹੈ ਤੇ ਸੁਰੱਖਿਅਤ ਬੀੜ ਹੈ। ਬੀੜ ਦਾ ਕੁੱਲ ਖੇਤਰ 350 ਏਕੜ ਤੋਂ ਵੱਧ ਹੈ। ਇਸ ਜਲਗਾਹ ਨੂੰ ਪਾਣੀ ਲੌਂਗੋਵਾਲ ਨੇੜਲੇ ਰਜਬਾਹੇ ਤੋਂ ਦਿੱਤਾ ਜਾਵੇਗਾ, ਜਿੱਥੇ ਮੋਘੇ ਤੋਂ ਬਾਅਦ ਭੌਂ ਰੱਖਿਆ ਵਿਭਾਗ ਵੱਲੋਂ ਪਾਈਪਾਂ ਪਾਈਆਂ ਜਾਣਗੀਆਂ।

ਸੈਰ-ਸਪਾਟੇ ਦੇ ਸਥਾਨ ਵਜੋਂ ਵਿਕਸਿਤ ਹੋਵੇਗਾ ਸਥਾਨ: ਇਸ ਮਗਰੋਂ ਟੋਭੇ ਦੇ ਆਸ-ਪਾਸ ਬੰਨ੍ਹ ਬਣਾ ਕੇ ਘਾਹ ਅਤੇ ਪੌਦੇ ਲਗਾ ਕੇ ਇਸ ਨੂੰ ਜਿੱਥੇ ਸੈਰ-ਸਪਾਟੇ ਦੇ ਸਥਾਨ ਵਜੋਂ ਵਿਕਸਿਤ ਕੀਤਾ ਜਾਵੇਗਾ, ਉਥੇ ਪੰਛੀਆਂ/ਜੀਵ-ਜੰਤੂਆਂ ਦੀਆਂ ਪ੍ਰਜਾਤੀਆਂ ਦੀ ਵੀ ਇੱਥੇ ਆਮਦ ਹੋਵੇਗੀ ਅਤੇ ਜਲਗਾਹ ਤੋਂ ਸੀਪੇਜ ਨਾਲ ਪਾਣੀ ਦੇ ਪੱਧਰ ਨੂੰ ਹੁਲਾਰਾ ਮਿਲੇਗਾ। ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਬਰਨਾਲਾ ਪ੍ਰਸਾ਼ਸ਼ਨ ਦੇ ਇਸ ਉਪਰਾਲੇ ਦੀ ਸ਼ਾਲਾਘਾ ਕੀਤੀ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਏਡੀਸੀ ਬਰਨਾਲਾ ਨਰਿੰਦਰ ਸਿੰਘ ਨੇ ਦੱਸਿਆ ਕਿ ਜਿਲ੍ਹੇ ਦੇ ਪਿੰਡ ਬਡਬਰ ਵਿਖੇ ਇੱਕ 358 ਏਕੜ ਵਿੱਚ ਬੀੜ ਹੈ ਜਿਸ ਵਿੱਚ ਜੰਗਲੀ ਜਾਨਵਰ ਨੀਲ ਗਾਂ, ਬਾਂਦਰ ਤੋਂ ਇਲਾਵਾ ਪੰਛੀਆਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਇਸ ਵਿੱਚ ਪੁਰਾਣੇ ਵਿਰਾਸਤੀ ਦਰੱਖਤ ਵੀ ਮੌਜੂਦ ਹਨ। ਇਸ ਜਗ੍ਹਾ ਉਪਰ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਦਰੱਖਤਾਂ ਦਾ ਨੁਕਸਾਨ ਹੋ ਰਿਹਾ ਸੀ। ਪੰਛੀਆਂ ਦਾ ਆਉਣ ਜਾਣ ਵੀ ਘਟ ਗਿਆ ਸੀ ਜਿਸ ਕਰਕੇ ਹੁਣ ਜਿਲ੍ਹਾ ਪ੍ਰਸ਼ਾਸ਼ਨ ਨੇ ਇਸ ਉਪਰ ਕੰਮ ਕਰਨਾ ਸ਼ੁਰੂ ਕੀਤਾ ਹੈ। ਇਸ ਜਗ੍ਹਾ ਮਨੁੱਖੀ ਜਲਗਾਹ ਬਣਾਈ ਜਾ ਰਹੀ ਹੈ।

ਮਨੁੱਖੀ ਜਲਗਾਹ ਦਾ ਇੰਝ ਨਿਰਮਾਣ ਹੋਵੇਗਾ: ਨਰਿੰਦਰ ਸਿੰਘ ਨੇ ਦੱਸਿਆ ਕਿ ਪਾਣੀ ਦੇ ਉਪਰਾਲੇ ਲਈ ਇਸ ਜਗ੍ਹਾ ਸਾਢੇ 3 ਏਕੜ ਮੈਨ ਮੇਡ ਵਾਟਰ ਬੌਡੀ (ਮਨੁੱਖੀ ਜਲਗਾਹ) ਬਣਾਈ ਜਾ ਰਹੀ ਹੈ। ਇਸਨੂੰ ਪੱਕਾ ਨਹੀਂ ਕੀਤਾ ਗਿਆ, ਜਦਕਿ ਇਸਦੇ ਆਸੇ ਪਾਸੇ ਦਰੱਖਤ ਲਗਾਏ ਜਾਣਗੇ। ਇਸਦੇ ਨੇੜੇ ਇੱਕ ਵੱਡਾ ਰਜਵਾਹਾ ਲੰਘਦਾ ਹੈ। ਜਿਸ ਤੋਂ ਇਸ ਜਗ੍ਹਾ ਉਪਰ ਮੋਘਾ ਲਗਾ ਕੇ ਅੰਡਰਗਰਾਊਂਡ ਪਾਈਪ ਪਾ ਕੇ ਪਾਣੀ ਲਿਆਂਦਾ ਜਾਵੇਗਾ। ਉਹਨਾਂ ਕਿਹਾ ਕਿ ਜਿਸ ਜਗ੍ਹਾ ਜਲਗਾਹ ਬਣਾਈ ਗਈ ਹੈ, ਉਸ ਉਪਰ ਖੁੱਲ੍ਹਾ ਪਾਣੀ ਛੱਡਿਆ ਜਾਵੇਗਾ। ਜਿਸ ਨਾਲ ਇੱਥੇ ਪਾਣੀ ਧਰਤੀ ਹੇਠਾਂ ਜਾਵੇਗਾ। ਜਿਸ ਨਾਲ ਇਸ ਜਗ੍ਹਾ ਹਰਿਆਲੀ ਵਿੱਚ ਵੀ ਵਾਧਾ ਹੋਵੇਗਾ। ਇਸਦੇ ਨਾਲ ਹੀ ਪੰਛੀਆਂ ਦਾ ਵਾਧਾ ਹੋਵੇਗਾ। ਵਾਤਾਵਰਨ ਪ੍ਰੇਮੀਆਂ ਲਈ ਇਸ ਜਗ੍ਹਾ ਦੇ ਘੁੰਮਣ ਲਈ ਜ਼ਰੂਰ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਅੰਦਰ ਬਾਹਰ ਤੋਂ ਕੁਦਰਤ, ਪੰਛੀਆਂ ਜਾਂ ਜਾਨਵਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਈ ਚੀਜ਼ ਲਿਜਾਣ ਤੇ ਪਾਬੰਦੀ ਰਹੇਗੀ।

ਜਾਨਵਰਾਂ ਦਾ ਮਨੁੱਖੀ ਜੀਵਨ ਨਾਲ ਨੇੜਲਾ ਸਬੰਧ: ਉੱਥੇ ਇਸ ਸਬੰਧੀ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਬਰਨਾਲਾ ਪ੍ਰਸ਼ਾਸ਼ਨ ਦਾ ਮੇਨ ਮੇਡ ਜਲਗਾਹ ਬਣਾਉਣ ਦਾ ਉਪਰਾਲਾ ਬਹੁਤ ਸ਼ਾਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਦੇ ਲਈ 33 ਪ੍ਰਤੀਸ਼ਤ ਜੰਗਲ ਦੀ ਲੋੜ ਹੈ, ਜਿਸ ਨਾਲ ਵਾਤਾਵਰਨ ਤੰਦਰੁਸਤ ਰਹੇ ਅਤੇ ਆਕਸੀਜਨ ਸਹੀ ਮਾਤਰਾ ਵਿੱਚ ਮਿਲਦੀ ਰਹੀ। ਜਿਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬੇ ਨੂੰ ਹਰਿਆ ਭਰਿਆ ਬਨਾਉਣ ਲਈ ਉਪਰਾਲਾ ਕੀਤਾ ਜਾ ਰਿਹਾ ਹੇ। ਉਨ੍ਹਾਂ ਕਿਹਾ ਕਿ ਬਰਨਾਲਾ ਜਿਲ੍ਹੇ ਦੇ ਅੰਦਰ ਬਡਬਰ ਬੀੜ 300 ਏਕੜ ਦੇ ਕਰੀਬ ਹੈ। ਜਿਸ ਵਿੱਚ ਵੱਖ ਵੱਖ ਕਿਸਮਾਂ ਦੇ ਜਾਨਵਰ ਅਤੇ ਪੰਛੀ ਰਹਿ ਰਹੇ ਹਨ, ਜਿਨ੍ਹਾਂ ਦੇ ਬਚਾਅ ਲਈ ਪਾਣੀ ਅਤੇ ਖੁਰਾਕ ਦਾ ਪ੍ਰਬੰਧ ਕਰਨਾ ਸਾਡੀ ਜਿੰਮੇਵਾਰੀ ਹੈ। ਜਿਸ ਕਰਕੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਬਣਾਈ ਜਾ ਰਹੀ ਮੇਨ ਮੇਡ ਜਲਗਾਹ ਦਾ ਉਪਰਾਲਾ ਸ਼ਾਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਦਰ ਜਾਨਵਰਾਂ ਦਾ ਮਨੁੱਖੀ ਜੀਵਨ ਨਾਲ ਨੇੜਲਾ ਸਬੰਧ ਹੈ ਅਤੇ ਇਹ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.