ETV Bharat / state

ਬਿਜਲੀ ਬੋਰਡ ਦੇ ਜੇਈ ਨੇ ਕਿਸਾਨਾਂ ਦਾ ਕੰਮ ਨਾ ਕੀਤਾ ਤਾਂ ਕਿਸਾਨਾਂ ਨੇ ਲਾਇਆ ਧਰਨਾ ਅਤੇ ਫਿਰ... - ਕਿਸਾਨਾਂ ਦਾ ਕੰਮ

ਕਿਸਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਫੀਡਰ ਉੱਤੇ ਜਿਸ ਜੇਈ ਦੀ ਡਿਊਟੀ ਲਾਈ ਹੋਈ ਹੈ। ਉਹ ਬਿਲਕੁਲ ਵੀ ਕੰਮ ਨਹੀਂ ਕਰ ਰਿਹਾ ਸਗੋਂ ਸਿਫ਼ਾਰਸ਼ਾਂ ਵਾਲਿਆਂ ਦੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੀਪਗੜ੍ਹ ਦੇ ਤਿੰਨ ਚਾਰ ਕਿਸਾਨ ਹਨ ਜੋ ਕਿ ਡੇਢ ਦੋ ਮਹੀਨਿਆਂ ਤੋਂ ਆਪਣੇ ਕੰਮ ਕਰਵਾਉਣ ਲਈ ਗੇੜੇ ਕੱਢ ਰਹੇ ਹਨ ਪਰ ਸਬੰਧਤ ਜੇਈ ਐੱਸਡੀਓ ਦੀ ਵੀ ਨਹੀਂ ਮੰਨ ਰਿਹਾ।

farmers staged a dharna in front of the power office
ਬਿਜਲੀ ਬੋਰਡ ਦੇ ਜੇਈ ਨੇ ਕਿਸਾਨਾਂ ਦਾ ਕੰਮ ਨਾ ਕੀਤਾ ਤਾਂ ਕਿਸਾਨਾਂ ਨੇ ਲਾਇਆ ਧਰਨਾ ਅਤੇ ਫਿਰ...
author img

By

Published : Jun 10, 2022, 9:09 AM IST

ਬਰਨਾਲਾ : ਭਦੌੜ ਨੇੜਲੇ ਪਿੰਡ ਦੀਪਗੜ੍ਹ ਵਿੱਚ ਬਿਜਲੀ ਬੋਰਡ ਦੇ ਅਧਿਕਾਰੀਆਂ ਦੁਆਰਾ ਕਿਸਾਨਾਂ ਦਾ ਕੰਮ ਨਾ ਕਰਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਗੁਰਤੇਜ ਸਿੰਘ ਪੁੱਤਰ ਕਾਲਾ ਸਿੰਘ ਨਾਮੀ ਕਿਸਾਨ ਦੀ ਪਿਛਲੇ ਤਕਰੀਬਨ ਡੇਢ ਦੋ ਮਹੀਨਿਆਂ ਤੋਂ ਮੋਟਰ ਨਹੀਂ ਚੱਲ ਰਹੀ ਸੀ। ਜਿਸ ਦੇ ਸੰਬੰਧ ਵਿੱਚ ਉਸ ਦੁਆਰਾ ਬਿਜਲੀ ਬੋਰਡ ਦੇ ਦਫ਼ਤਰ ਵਿੱਚ ਇੱਕ ਐਪਲੀਕੇਸ਼ਨ ਦਿੱਤੀ ਸੀ ਅਤੇ ਉਸ ਐਪਲੀਕੇਸ਼ਨ ਤੋਂ ਬਾਅਦ ਕਈ ਗੇੜੇ ਵੀ ਮਾਰ ਚੁੱਕਾ ਹੈ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ।

ਸਗੋਂ ਉਹ ਦੋ ਤਿੰਨ ਵਾਰ ਖ਼ੁਦ ਬਰਨਾਲੇ ਜਾ ਕੇ ਇਸ ਸਬੰਧੀ ਫਰਿਆਦ ਕਰ ਚੁੱਕਿਆ ਹੈ। ਗੁਰਤੇਜ ਸਿੰਘ ਖੁਦ ਅੰਗਹੀਣ ਹੋਣ ਕਾਰਨ ਉਸ ਨੂੰ ਗੇੜੇ ਕੱਢਣੇ ਬਹੁਤ ਮੁਸ਼ਕਲ ਹਨ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਹੀ ਕਿਸਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਫੀਡਰ ਉੱਤੇ ਜਿਸ ਜੇਈ ਦੀ ਡਿਊਟੀ ਲਾਈ ਹੋਈ ਹੈ। ਉਹ ਬਿਲਕੁਲ ਵੀ ਕੰਮ ਨਹੀਂ ਕਰ ਰਿਹਾ ਸਗੋਂ ਸਿਫ਼ਾਰਸ਼ਾਂ ਵਾਲਿਆਂ ਦੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੀਪਗੜ੍ਹ ਦੇ ਤਿੰਨ ਚਾਰ ਕਿਸਾਨ ਹਨ ਜੋ ਕਿ ਡੇਢ ਦੋ ਮਹੀਨਿਆਂ ਤੋਂ ਆਪਣੇ ਕੰਮ ਕਰਵਾਉਣ ਲਈ ਗੇੜੇ ਕੱਢ ਰਹੇ ਹਨ ਪਰ ਸਬੰਧਤ ਜੇਈ ਐੱਸਡੀਓ ਦੀ ਵੀ ਨਹੀਂ ਮੰਨ ਰਿਹਾ।

ਬਿਜਲੀ ਬੋਰਡ ਦੇ ਜੇਈ ਨੇ ਕਿਸਾਨਾਂ ਦਾ ਕੰਮ ਨਾ ਕੀਤਾ ਤਾਂ ਕਿਸਾਨਾਂ ਨੇ ਲਾਇਆ ਧਰਨਾ ਅਤੇ ਫਿਰ...

ਜਿਸ ਕਾਰਨ ਉਨ੍ਹਾਂ ਨੂੰ ਅੱਜ ਮਜਬੂਰਨ ਬਿਜਲੀ ਬੋਰਡ ਦੇ ਦਫ਼ਤਰ ਵਿੱਚ ਇਕੱਠੇ ਹੋ ਕੇ ਆਉਣਾ ਪਿਆ, ਉਨ੍ਹਾਂ ਕਿਹਾ ਕਿ ਸਾਨੂੰ ਐੱਸਡੀਓ ਸਾਹਿਬ ਨੇ ਕੰਮ ਜਲਦੀ ਹੋਣ ਦਾ ਭਰੋਸਾ ਦੇ ਕੇ ਮੋੜ ਦਿੱਤਾ ਹੈ ਪਰ ਜੇ ਦੋ ਚਾਰ ਦਿਨਾਂ ਤੱਕ ਸਾਡਾ ਕੰਮ ਨਾ ਹੋਇਆ ਤਾਂ ਅਸੀਂ ਤਿੱਖਾ ਸੰਘਰਸ਼ ਵਿਢਾਂਗੇ ਅਤੇ ਬਿਜਲੀ ਵਿਭਾਗ ਤੋਂ ਹੁਣੇ ਹੀ ਸਬੰਧਤ ਜੇਈ ਨੂੰ ਸਾਡੇ ਏਰੀਏ ਵਿੱਚੋਂ ਹਟਾਉਣ ਦੀ ਮੰਗ ਕਰਦੇ ਹਾਂ।

ਜਦੋਂ ਇਸ ਸਬੰਧੀ ਬਿਜਲੀ ਬੋਰਡ ਦੇ ਐਸਡੀਓ ਸਤਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹੁਣੇ-ਹੁਣੇ ਸਰਕਾਰ ਨਵੀਂ ਬਣੀ ਹੈ ਅਤੇ ਨਵੀਂ ਸਰਕਾਰ ਬਣਨ ਕਾਰਨ ਸਟੋਰਾਂ ਵਿਚ ਨਵਾਂ ਮਾਲ ਅਜੇ ਨਹੀਂ ਹੈ। ਜਿਸ ਕਾਰਨ ਇਨ੍ਹਾਂ ਕਿਸਾਨਾਂ ਦੇ ਕੰਮ ਹੋਣ ਵਿੱਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਨਵਾਂ ਸਾਮਾਨ ਸਟੋਰ ਤੋਂ ਉਨ੍ਹਾਂ ਕੋਲ ਆਵੇਗਾ ਤਾਂ ਪਹਿਲ ਦੇ ਆਧਾਰ ਤੇ ਇਨ੍ਹਾਂ ਕਿਸਾਨਾਂ ਦੇ ਕੰਮ ਕੀਤੇ ਜਾਣਗੇ।

ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਦੀ CM ਮਾਨ ਨੂੰ ਸਿੱਧੀ ਧਮਕੀ !

ETV Bharat Logo

Copyright © 2025 Ushodaya Enterprises Pvt. Ltd., All Rights Reserved.