ETV Bharat / state

328 ਸਰੂਪਾਂ ਦੇ ਮਾਮਲੇ 'ਚ ਮੁਲਾਜ਼ਮਾਂ ਨੂੰ SGPC ਨੇ ਆਪਣੇ ਅਧਿਕਾਰ ਤਹਿਤ ਹੀ ਕੀਤਾ ਬਰਖ਼ਾਸਤ: ਧਾਮੀ

author img

By

Published : Apr 5, 2022, 9:20 PM IST

ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹਨਾਂ ਵਲੋਂ ਐਸਜੀਪੀਸੀ ਦੇ ਅਧਿਕਾਰਾਂ ਦੀ ਵਰਤੋਂ ਕਰਕੇ ਹੀ ਦੋਸ਼ੀ ਮੁਲਾਜ਼ਮਾਂ ਨੂੰ ਬਰਖ਼ਾਸਤ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਹਾਈਕੋਰਟ ਦੇ ਹੁਕਮਾਂ ਦਾ ਕੋਈ ਉਲੰਘਣ ਨਹੀਂ ਹੋਇਆ।

328 ਸਰੂਪਾਂ ਦੇ ਮਾਮਲੇ
328 ਸਰੂਪਾਂ ਦੇ ਮਾਮਲੇ

ਬਰਨਾਲਾ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਐਸਜੀਪੀਸੀ ਵਲੋਂ ਕੁਤਾਹੀ ਵਰਤਣ ਵਾਲੇ ਤਿੰਨ ਮੁਲਜ਼ਮ ਨੌਕਰੀ ਤੋਂ ਬਰਖ਼ਾਸਤ ਕੀਤੇ ਗਏ ਸਨ, ਜਿਹਨਾਂ ਦੀ ਬਰਖ਼ਾਸਤਗੀ 'ਤੇ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਰੋਕ ਲਗਾ ਦਿੱਤੀ ਗਈ ਹੈ। ਜਿਸ ਸਬੰਧੀ ਬਰਖ਼ਾਸਤ ਕੀਤੇ ਮੁਲਾਜ਼ਮਾਂ ਨੇ ਐਸਜੀਪੀਸੀ 'ਤੇ ਹਾਈਕੋਰਟ ਦੀ ਉਲੰਘਣਾ ਕਰਕੇ ਮੁੜ ਬਰਖ਼ਾਸਤ ਕਰਨ ਦੇ ਦੋਸ਼ ਲਗਾਏ ਹਨ।

ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹਨਾਂ ਵਲੋਂ ਐਸਜੀਪੀਸੀ ਦੇ ਅਧਿਕਾਰਾਂ ਦੀ ਵਰਤੋਂ ਕਰਕੇ ਹੀ ਦੋਸ਼ੀ ਮੁਲਾਜ਼ਮਾਂ ਨੂੰ ਬਰਖ਼ਾਸਤ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਹਾਈਕੋਰਟ ਦੇ ਹੁਕਮਾਂ ਦਾ ਕੋਈ ਉਲੰਘਣ ਨਹੀਂ ਹੋਇਆ।

328 ਸਰੂਪਾਂ ਦੇ ਮਾਮਲੇ
328 ਸਰੂਪਾਂ ਦੇ ਮਾਮਲੇ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਇਤਿਹਾਸਕ ਪਿੰਡ ਗਹਿਲ ਪੁੱਜੇ। ਜਿੱਥੇ ਉਹਨਾਂ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਜਾ ਰਹੀ ਯਾਦਗਾਰ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਕਿਹਾ ਕਿ ਪਿੰਡ ਵਾਸੀਆਂ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਅਤੇ ਇਸ ਯਾਦਗਾਰ ਲਈ ਐਸਜੀਪੀਸੀ ਆਪਣੇ ਵਲੋਂ ਵੀ ਫੰਡ ਜਲਦ ਜਾਰੀ ਕਰੇਗੀ।

ਪ੍ਰਧਾਨ ਧਾਮੀ ਨੇ ਕਿਹਾ ਕਿ ਐਸਜੀਪੀਸੀ ਦੀਆਂ ਵਿੱਦਿਅਕ ਸੰਸਥਾਵਾਂ ਲਗਾਤਾਰ ਭਾਵੇਂ ਘਾਟੇ ਵਿੱਚ ਜਾ ਰਹੀਆਂ ਹਨ, ਪਰ ਫਿਰ ਵੀ ਇਹਨਾਂ ਚੱਲ ਰਹੇ ਵਿੱਦਿਅਕ ਅਦਾਰਿਆਂ ਦੀ ਬੇਹਤਰੀ ਲਈ ਕੰਮ ਕੀਤਾ ਜਾਵੇਗਾ। ਇਸ ਮੌਕੇ ਐਸਜੀਪੀਸੀ ਮੈਂਬਰ ਜੱਥੇਦਾਰ ਬਲਦੇਵ ਸਿੰਘ ਚੂੰਘਾਂ ਅਤੇ ਵੱਡਾ ਘੱਲੂਘਾਰਾ ਕਮੇਟੀ ਗਹਿਲ ਦੇ ਸੁਰਜੀਤ ਸਿੰਘ, ਗੁਰਜੰਟ ਸਿੰਘ, ਬੇਅੰਤ ਸਿੰਘ, ਜਗਰੂਪ ਸਿੰਘ ਆਦਿ ਵਲੋਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ।

ਇਹ ਵੀ ਪੜ੍ਹੋ:ਸਿਰੋਪਾਓ ਅਤੇ ਹਾਰ ਲੈ ਖੜੇ ਉਡੀਕਦੇ ਰਹੇ ਵਰਕਰ ਪਰ ਨਹੀਂ ਪਹੁੰਚੇ ਮੰਤਰੀ ਸਾਬ

ETV Bharat Logo

Copyright © 2024 Ushodaya Enterprises Pvt. Ltd., All Rights Reserved.