ETV Bharat / state

ਮੰਤਰੀ ਮੀਤ ਹੇਅਰ ਨੇ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਕੀਤਾ ਲੱਖਾਂ ਦੇ ਪ੍ਰਾਜੈਕਟ ਦਾ ਆਗਾਜ਼, ਨਹਿਰੀ ਖਾਲ਼ਾ ਦੀ ਵੀ ਹੋਵੇਗੀ ਮੁਰੰਮਤ

ਬਰਨਾਲਾ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਹਿਰੀ ਖਾਲ਼ਾ ਨੂੰ ਪੱਕਾ ਕਰਨ ਲਈ ਲੱਖਾਂ ਰੁਪਏ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਹੈ। ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਦੀ ਹਰ ਮੁਸ਼ਕਿਲ ਹੱਲ ਕਰਨ ਲਈ ਸੂਬਾ ਸਰਕਰ ਵਚਨਬੱਧ ਹੈ।

In Barnal, Cabinet Minister Gurmeet Singh Meet Hare inaugurated a project worth lakhs for irrigation
ਮੰਤਰੀ ਮੀਤ ਹੇਅਰ ਨੇ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਕੀਤਾ ਲੱਖਾਂ ਦੇ ਪ੍ਰਾਜੈਕਟ ਦਾ ਆਗਾਜ਼, ਨਹਿਰੀ ਖਾਲ਼ਾ ਦੀ ਵੀ ਹੋਵੇਗੀ ਮੁਰੰਮਤ
author img

By

Published : May 22, 2023, 5:40 PM IST

ਬਰਨਾਲਾ: ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਕਰਮਗੜ੍ਹ ਵਿੱਚ ਕਰੀਬ 30.61 ਲੱਖ ਦੀ ਲਾਗਤ ਵਾਲੇ ਨਹਿਰੀ ਖਾਲਿਆਂ ਨੂੰ ਪੱਕੇ ਕਰਨ ਲਈ ਪਾਈਪਲਾਈਨ ਪਾਉਣ ਦੇ ਪ੍ਰਾਜੈਕਟ ਦਾ ਉਦਘਾਟਨ ਕੀਤਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਵਿੱਚ ਨਹਿਰੀ ਪਾਣੀ ਦੀ ਸਹੂਲਤ ਲਈ ਕਰੀਬ 80 ਕਰੋੜ ਦੇ ਕੰਮ ਕਰਾਏ ਜਾ ਰਹੇ ਹਨ। ਇਸੇ ਤਹਿਤ ਪੰਜਾਬ ਜਲ ਸਰੋਤ ਵਿਭਾਗ ਰਾਹੀਂ ਪਿੰਡ ਕਰਮਗੜ੍ਹ ਵਿੱਚ 1600 ਮੀਟਰ ਲੰਬਾਈ ਵਾਲੇ 20.89 ਲੱਖ ਅਤੇ 940 ਮੀਟਰ ਲੰਬਾਈ ਵਾਲੇ 9.72 ਲੱਖ ਦੀ ਲੰਬਾਈ ਵਾਲੇ ਨਹਿਰੀ ਖਾਲਾਂ ਨੂੰ ਪੱਕੇ ਕਰਨ ਲਈ ਪਾਈਪਲਾਈਨ ਪਾਉਣ ਦੇ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ ਹੈ।

ਪਾਈਪਲਾਨ ਵਿਛਾਉਣ ਲਈ ਲੱਖਾਂ ਰੁਪਏ ਦੇ ਪ੍ਰਾਜੈਕਟ: ਇਸੇ ਤਰ੍ਹਾਂ ਕੈਬਨਿਟ ਮੰਤਰੀ ਨੇ ਪਿੰਡ ਨੰਗਲ ਵਿੱਚ 32 ਲੱਖ ਤੋਂ ਵੱਧ ਲਾਗਤ ਵਾਲੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਜਿਸ ਵਿੱਚ 1776 ਮੀਟਰ ਲੰਬਾਈ ਵਾਲੇ 22.88 ਲੱਖ ਅਤੇ 1050 ਮੀਟਰ ਲੰਬਾਈ ਵਾਲੇ, 9.88 ਲੱਖ ਦੇ ਨਹਿਰੀ ਖਾਲਾਂ ਆਦਿ ਦੇ ਪ੍ਰਾਜੈਕਟ ਸ਼ਾਮਲ ਹਨ। ਇਸ ਮੌਕੇ ਉਨ੍ਹਾਂ ਪਿੰਡ ਨੰਗਲ ਵਿੱਚ ਕਰੀਬ 40 ਲੱਖ ਦੀ ਲਾਗਤ ਵਾਲੇ ਪੰਚਾਇਤ ਘਰ ਹਾਲ ਦੀ ਉਸਾਰੀ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਨਾਲ ਪੰਚਾਇਤੀ ਮੀਟਿੰਗਾਂ ਅਤੇ ਹੋਰ ਸਾਂਝੇ ਸਮਾਗਮਾਂ ਲਈ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਪਿੰਡ ਵਿੱਚ 35 ਲੱਖ ਦੀ ਲਾਗਤ ਨਾਲ ਖੇਡ ਸਟੇਡੀਅਮ ਵਾਲਾ ਕੰਮ ਅਤੇ 25 ਲੱਖ ਦੀ ਲਾਗਤ ਨਾਲ ਲਾਇਬਰੇਰੀ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ 50 ਲੱਖ ਰੁਪਏ ਪਿੰਡ ਦੇ ਛੱਪੜ ਨੂੰ ਨਵਿਆਉਣ ਲਈ ਦਿੱਤੇ ਜਾ ਰਹੇ ਹਨ।

  1. ਦਿੜ੍ਹਬਾ 'ਚ ਸਬ-ਤਹਿਸੀਲ ਦਾ ਰੱਖਿਆ ਨੀਂਹ ਪੱਥਰ, ਸੀਐਮ ਮਾਨ ਨੇ ਕਿਹਾ- "ਨੀਅਤ ਸਾਫ਼ ਹੋਵੇ, ਖਜ਼ਾਨਾ ਖਾਲੀ ਨਹੀਂ ਹੁੰਦਾ"
  2. ਲੁਧਿਆਣਾ ਤੋਂ ਦਿੱਲੀ ਹਵਾਈ ਅੱਡੇ ਜਾਣ ਵਾਲੀ ਵਾਲਵੋ ਬੱਸ 'ਚ ਟਿਕਟਾਂ ਦੀ ਚੋਰੀ ਫੜੀ, ਟ੍ਰਾਂਸਪੋਰਟ ਮੰਤਰੀ ਨੇ ਕੰਡਕਟਰ ਨੂੰ ਨੌਕਰੀ ਤੋਂ ਕੱਢਿਆ
  3. ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ, ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਉੱਤੇ ਕੀਤਾ ਦੁੱਖ ਦਾ ਪ੍ਰਗਟਾਅ

ਸਿੰਜਾਈ ਲਈ ਮਿਲੇਗਾ ਨਹਿਰੀ ਪਾਣੀ: ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੀ ਸਰਕਾਰ ਦੇ ਪਹਿਲੇ ਸਾਲ ’ਚ ਹੀ ਕਰੋੜਾਂ ਦੇ ਕੰਮ ਕਰਾਏ ਜਾ ਰਹੇ ਹਨ, ਜਿਹੜੇ ਪਿਛਲੀਆਂ ਸਰਕਾਰਾਂ ਵੱਲੋਂ ਅਖੀਰਲੇ ਸਾਲ ’ਚ ਹੀ ਕਰਾਏ ਜਾਂਦੇ ਸਨ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਹੋਰ ਵੀ ਪ੍ਰਾਜੈਕਟ ਪਿੰਡਾਂ ਦੀ ਬਿਹਤਰੀ ਲਈ ਲਿਆਂਦੇ ਜਾਣਗੇ। ਇਸ ਤੋਂ ਇਲਾਵਾ ਮੰਤਰੀ ਮੀਤ ਹੇਅਰ ਨੇ ਇੱਥੇ ਠੀਕਰੀਵਾਲਾ ਰੋਡ ’ਤੇ ਨਹਿਰੀ ਪਾਣੀ ਪਹੁੰਚਾਉਣ ਲਈ ਪਾਈਪਲਾਈਨ ਲਈ 23.34 ਲੱਖ ਦੇ ਪ੍ਰਾਜੈਕਟ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਕਰੀਬ 1090 ਮੀਟਰ ਲੰਬੀ ਪਾਈਪਲਾਈਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਅਤੇ ਪੰਜਾਬ ਜਲ ਸਰੋਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਨਹਿਰੀ ਖਾਲਾਂ ਨੂੰ ਪੱਕਾ ਕਰਨ ਅਤੇ ਪਾਈਪਲਾਈਨ ਪਾਉਣ ਦੇ ਕਰੋੜਾਂ ਦੇ ਕੰਮ ਕਰਾਏ ਜਾ ਰਹੇ ਹਨ। ਇਨ੍ਹਾਂ ਪ੍ਰਾਜੈਕਟਾਂ ਤਹਿਤ ਹੀ ਪਿੰਡ ਭੂਰੇ ਵਿੱਚ ਨਹਿਰੀ ਮੋਘੇ ਦੀ ਸਹੂਲਤ ਦੇ ਕੇ ਪਿੰਡ ਦੇ ਖੇਤਾਂ ਵਿੱਚ ਨਹਿਰੀ ਪਾਣੀ ਪੁੱਜਦਾ ਕੀਤਾ ਗਿਆ ਹੈ ਅਤੇ ਪਹਿਲਾਂ ਉੱਥੇ ਨਹਿਰੀ ਪਾਣੀ ਦੀ ਕਾਫੀ ਵੱਡੀ ਸਮੱਸਿਆ ਸੀ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਵਾਲਾ ਕੋਈ ਖੇਤ ਪਾਈਪਲਾਈਨ ਤੋਂ ਵਾਂਝਾ ਨਹੀਂ ਛੱਡਿਆ ਜਾਵੇਗਾ।

(ਪ੍ਰੈਸ ਨੋਟ)

ETV Bharat Logo

Copyright © 2024 Ushodaya Enterprises Pvt. Ltd., All Rights Reserved.