ਬਰਨਾਲਾ: ਸੈਸ਼ਨਜ਼ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ (Court) ਨੇ ਨੂੰਹ ਨੂੰ ਅੱਗ ਲਾ ਕੇ ਕਤਲ (Murder) ਕਰਨ ਦੇ ਮਾਮਲੇ 'ਚ ਨਾਮਜ਼ਦ ਸਹੁਰੇ ਗੁਰਚਰਨ ਸਿੰਘ ਉਰਫ਼ ਚਰਨਾ ਪੁੱਤਰ ਦਲੀਪ ਸਿੰਘ ਵਾਸੀ ਮਾਨ ਪੱਤੀ ਠੀਕਰੀਵਾਲ ਨੂੰ ਉਮਰ ਕੈਦ ਦੀ ਸਜਾ ਅਤੇ ਇੱਕ ਲੱਖ ਰੁਪਏ ਜੁਰਮਾਨਾ ਅਦਾ ਕਰਨ ਦਾ ਫ਼ੈਸਲਾ ਸੁਣਾਇਆ ਹੈ।
ਨੂੰਹ 'ਤੇ ਪੈਟਰੋਲ ਪਾ ਕੇ ਲਗਾਈ ਸੀ ਅੱਗ
ਲਵਦੀਪ ਕੌਰ ਪਤਨੀ ਗਗਨਦੀਪ ਸਿੰਘ ਵਾਸੀ ਠੀਕਰੀਵਾਲਾ ਦੀ ਸੱਸ ਕਿਸੇ ਰਿਸ਼ਤੇਦਾਰੀ ਵਿੱਚ ਗਈ ਹੋਈ ਸੀ ਅਤੇ ਪਤੀ ਖੇਤ ਗਿਆ ਹੋਇਆ ਸੀ। ਲੜਕਾ ਉਸ ਦਾ ਤਾਏ ਸਹੁਰੇ ਦੇ ਘਰ ਗਿਆ ਹੋਇਆ ਸੀ। ਲਵਦੀਪ ਕੌਰ ਘਰ ਅੰਦਰ ਇਕੱਲੀ ਸੀ ਤਾਂ ਉਸ ਦੇ ਸਹੁਰੇ ਗੁਰਚਰਨ ਸਿੰਘ ਨੇ ਕੱਟੀ ਹੋਈ ਪਲਾਸਟਿਕ ਦੀ ਬੋਤਲ ਵਿਚੋਂ ਆਪਣੀ ਨੂੰਹ ਉਪਰ ਪੈਟਰੋਲ ਪਾ ਕੇ ਅੱਗ ਲਾ ਦਿੱਤੀ। ਜਦ ਅੱਗ ਲੱਗੀ ਸਮੇਤ ਉਸ ਨੇ ਰੌਲਾ ਪਾਇਆ ਤਾਂ ਫਿਰ ਸਹੁਰੇ ਗੁਰਚਰਨ ਸਿੰਘ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਪੁੱਠੀ ਕਹੀ ਸਿਰ ਵਿਚ ਮਾਰੀ ਤਾਂ ਉਹ ਹੇਠਾਂ ਡਿਗ ਗਈ।ਜਿਸ ਤੋਂ ਬਾਅਦ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ।
ਇਲਾਜ ਦੌਰਾਨ ਹੋਈ ਸੀ ਮੌਤ
ਨੂੰਹ ਨੂੰ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ। ਜਿਸ ਦੀ ਹਾਲਤ ਗੰਭੀਰ ਦੇਖਦਿਆਂ ਮੁੱਢਲੀ ਸਹਾਇਤਾ ਦੇਣ ਉਪਰੰਤ ਪੀ.ਜੀ.ਆਈ. ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਸੀ। ਜਿਸਦੀ ਕੁਝ ਦਿਨਾਂ ਬਾਅਦ ਮੌਤ ਹੋ ਗਈ। ਮ੍ਰਿਤਕ ਮਰਨ ਤੋਂ ਪਹਿਲਾਂ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਵਾ ਗਈ ਸੀ।
ਉਮਰ ਕੈਦ ਦੀ ਸਜ਼ਾ ਤੇ ਇਕ ਲੱਖ ਰੁਪਏ ਜੁਰਮਾਨਾ
ਪੁਲਿਸ ਨੇ ਮ੍ਰਿਤਕਾਂ ਦੇ ਬਿਆਨਾਂ 'ਤੇ ਸਹੁਰਾ ਗੁਰਚਰਨ ਸਿੰਘ ਖ਼ਿਲਾਫ਼ ਥਾਣਾ ਸਦਰ ਵਿਖੇ 1 ਸਤੰਬਰ 2020 ਨੂੰ ਮੁਕੱਦਮਾ ਨੰ: 128 ਤਹਿਤ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਸੈਸ਼ਨ ਜੱਜ ਵਰਿੰਦਰ ਅਗਰਵਾਲ ਨੇ ਗੁਰਚਰਨ ਸਿੰਘ ਉਰਫ਼ ਚਰਨਾ ਨੂੰ ਦੋਸ਼ੀ ਮੰਨਦਿਆਂ ਉਮਰ ਕੈਦ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ।
ਇਹ ਵੀ ਪੜੋ:ਬਦਮਾਸ਼ਾਂ ਨੇ ਸ਼ਰ੍ਹੇਆਮ ਹੋਟਲ ਮਾਲਕ ’ਤੇ ਕੀਤਾ ਹਮਲਾ, ਦੇਖੋ ਗੁੰਦਾਗਰਦੀ ਦਾ ਨੰਗਾ ਨਾਚ