ਬਰਨਾਲਾ: ਪੰਜਾਬ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਪੰਜਾਬ ਭਰ ਵਿੱਚ ਕੋਰੋਨਾ ਕਾਰਨ ਮੌਤ ਦਰ 'ਚ ਵਾਧਾ ਹੋ ਰਿਹਾ ਹੈ। ਬਰਨਾਲਾ ਜ਼ਿਲ੍ਹੇ 'ਚ ਵੀ ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਇਸ ਭਿਆਨਕ ਮਹਾਂਮਾਰੀ ਦੇ ਲਗਾਤਾਰ ਵਧਦੇ ਪ੍ਰਕੋਪ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਸਹੂਲਤਾਂ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਸੋਹਲ ਪੱਟੀ ਅਤੇ ਮਹਿਲ ਕਲਾਂ ਵਿਖੇ ਮੁੜ ਤੋਂ ਕੋਵਿਡ ਸੈਂਟਰ ਸ਼ੁਰੂ ਕਰ ਦਿੱਤੇ ਗਏ ਹਨ।
ਕੋਵਿਡ ਕੇਅਰ ਸੈਂਟਰਾਂ 'ਚ ਵਧਾਈਆਂ ਗਈਆਂ ਸਿਹਤ ਸੁਵਿਧਾਵਾਂ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਸਿਵਲ ਸਰਜਨ ਡਾ.ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਖਤਰੇ ਨੂੰ ਧਿਆਨ 'ਚ ਰੱਖਦਿਆਂ ਜ਼ਿਲ੍ਹੇ ਵਿੱਚ ਦੋ ਕੋਵਿਡ ਕੇਅਰ ਸੈਂਟਰ ਚਲਾਏ ਜਾ ਸੈਂਟਰ ਚੱਲ ਰਹੇ ਹਨ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਇਨ੍ਹਾਂ ਸੈਂਟਰਾਂ ਵਿੱਚ ਸਹੂਲਤਾਂ ਵੱਧਾ ਦਿੱਤੀਆਂ ਗਈਆਂ ਹਨ। ਸੋਹਲ ਪੱਟੀ ਕੋਰੋਨਾ ਸੈਂਟਰ ਵਿੱਚ ਪਹਿਲਾਂ 50 ਬੈਡ ਸਨ, ਹੁਣ ਇਨ੍ਹਾਂ ਨੂੰ ਵਧਾ ਕੇ 90 ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਮਹਿਲ ਕਲਾਂ ਵਿਖੇ 30 ਬੈਡਾਂ ਨੂੰ ਵਧਾ ਕੇ 50 ਕਰ ਦਿੱਤਾ ਗਿਆ ਹੈ। ਇੰਝ ਹੀ ਪਹਿਲਾਂ ਦੇ ਮੁਕਾਬਲੇ ਸਿਹਤ ਵਿਭਾਗ ਦੇ ਸਟਾਫ ਵੀ ਵਧਾ ਦਿੱਤਾ ਗਿਆ ਹੈ। ਇਸ ਦੌਰਾਨ 33 ਸਟਾਫ ਨਰਸਾਂ, 30 ਵਾਰਡ ਅਟੈਨਡਨਟ ਭਰਤੀ ਕੀਤੇ ਗਏ ਹਨ। ਇਸ ਤੋਂ ਇਲਾਵਾ ਮਹੀਜ਼ਾਂ ਲਈ 24 ਘੰਟੇ ਸਿਹਤ ਸੁਵਿਧਾਵਾਂ ਤੇ ਡਾਕਟਰੀ ਟੀਮ ਉਪਲਬਧ ਰਹੇਗੀ। ਦੋਹਾਂ ਕੋਵਿਡ ਕੇਅਰ ਸੈਂਟਰਾਂ ਵਿੱਚ ਆਕਸੀਜਨ ਆਦਿ ਦੀ ਸਪਲਾਈ ਵੀ ਸੁਚਾਰੂ ਕਰ ਦਿੱਤੀ ਗਈ ਹੈ। ਡਾ. ਜਸਬੀਰ ਨੇ ਦੱਸਿਆ ਕਿ ਉਨ੍ਹਾਂ ਕੋਲ ਮਹਿਜ਼ ਵੈਕਸੀਨ ਦੀ ਘਾਟ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਟੀਮ ਵੱਲੋਂ 2 ਪਿੰਡਾਂ ਵਿੱਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕਾਕਰਨ ਦਾ ਕੰਮ 100 ਫੀਸਦੀ ਪੂਰਾ ਕੀਤਾ ਜਾ ਚੁੱਕਾ ਹੈ
ਵੱਖੋ-ਵੱਖ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਕੋਰੋਨਾ ਦਾ ਵੱਧ ਖ਼ਤਰਾ
ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਸ਼ੂਗਰ ਦੇ ਮਰੀਜਾਂ ਦੇ ਲਈ ਕੋਰੋਨਾ ਬੇਹਦ ਖ਼ਤਰਨਾਕ ਹੈ। ਇਸ ਤੋਂ ਇਲਾਵਾ ਮੋਟਾਪਾ, ਹਈ ਬਲੱਡ ਪ੍ਰੈਸ਼ਸ਼ਰ ਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਕੋਰਨਾ ਦਾ ਸਭ ਤੋਂ ਵੱਧ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਲੋਕ ਐਨਐਮ ਜਾਂ ਡਾਕਟਰੀ ਟੀਮ ਨੂੰ ਖੁਲ੍ਹ ਕੇ ਸਾਹ, ਸਰਦੀ, ਜੁਕਾਮ ਹੋਣ ਦੇ ਲੱਛਣਾ ਬਾਰੇ ਸਹੀ ਜਾਣਕਾਰੀ ਨਹੀਂ ਦੇ ਰਹੇ ਜਿਸ ਕਾਰਨ ਇਹ ਕੋਰੋਨਾ ਮਰੀਜ਼ਾਂ ਦੀ ਮੌਤ ਦਾ ਵੱਡਾ ਕਾਰਨ ਬਣ ਰਿਹਾ ਹੈ। ਉਨ੍ਹਾਂ ਆਖਿਆ ਕਿ ਬਰਨਾਲਾ ਵਿੱਚ ਕੈਮਿਸਟਾਂ ਨੂੰ ਬਿਨਾਂ ਡਾਕਟਰੀ ਪਰਚੀ ਦੇ ਲੋਕਾਂ ਨੂੰ ਦਵਾਈਆਂ ਦੇਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰ ਕੋਰੋਨਾ ਤੋਂ ਬਚਾਅ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : Corona vaccine: 62 ਹਜ਼ਾਰ ਦੇ ਟੀਕੇ ਦੇ ਸੁਆਲ ’ਤੇ ਭੜਕੇ ਸੁਖਬੀਰ ਬਾਦਲ