ਬਰਨਾਲਾ: ਸ਼ਹਿਰ ਦੇ ਕੋਵਿਡ ਕੇਅਰ ਸੈਂਟਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਸਿਹਤ ਵਿਭਾਗ ਵਲੋਂ ਕੋਰੋਨਾ ਨਾਲ ਮਰੇ ਵਿਅਕਤੀ ਦੀ ਲਾਸ਼ ਨੂੰ ਤਾਂ ਬੇਡ ਉੱਤੇ ਰੱਖਿਆ ਹੋਇਆ ਹੈ, ਜਦਕਿ ਜਿਊਂਦੇ ਆਕਸੀਜਨ ਲੱਗੇ ਮਰੀਜ਼ ਨੂੰ ਧਰਤੀ ’ਤੇ ਲਿਟਾਇਆ ਗਿਆ ਹੈ। ਇਸ ਸਾਰੇ ਮਾਮਲੇ ਦੀ ਕਿਸੇ ਵਿਅਕਤੀ ਵਲੋਂ ਕੋਵਿਡ ਸੈਂਟਰ ਵਿੱਚੋਂ ਹੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਕੀਤਾ ਗਿਆ ਹੈ।
ਗੌਰਤਲੱਬ ਹੈ ਕਿ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਸਿਹਤ ਵਿਭਾਗ ’ਤੇ ਸਵਾਲ ਉਠਾ ਰਹੇ ਹਨ।
ਇਸ ਗੰਭੀਰ ਮਾਮਲੇ ਉੱਤੇ ਬਰਨਾਲੇ ਦੇ ਸਿਵਲ ਸਰਜਨ ਡਾ.ਹਰਿੰਦਰਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਤਾਂ ਅਜਿਹਾ ਨਹੀਂ ਹੋ ਸਕਦਾ ਹੈ ਕਿ ਕਿਸੇ ਵੀ ਮਰੀਜ ਨੂੰ ਜਮੀਨ ਉੱਤੇ ਲਿਟਾ ਕੇ ਉਸਦਾ ਇਲਾਜ ਕੀਤਾ ਜਾਵੇ। ਉਨਾਂ ਕਿਹਾ ਕਿ ਹੋ ਸਕਦਾ ਹੈ ਕਿ ਲਾਇਟ ਜਾਣ ਦੇ ਕਾਰਨ ਮਰੀਜ਼ ਬਿਸਤਰਾ ਤੋਂਂ ਉਤਰ ਕੇ ਆਪਣੇ ਆਪ ਹੀ ਜ਼ਮੀਨ ਉੱਤੇ ਲੇਟ ਗਿਆ ਹੋਵੇ, ਲੇਕਿਨ ਉਹ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਨਗੇ। ਉਨ੍ਹਾਂ ਕਿਹਾ ਇਸ ਅਣਗਹਿਲੀ ’ਚ ਜੋ ਵੀ ਅਧਿਕਾਰੀ ਜਾਂ ਕਰਮਚਾਰੀ ਦੋਸ਼ੀ ਪਾਇਆ ਜਾਵੇਗਾ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ।