ਬਰਨਾਲਾ: ਦੇਸ਼ ਭਰ 'ਚ ਬਸੰਤ ਪੰਚਮੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਅਸਮਾਨ 'ਚ ਉੱਡਦੀਆਂ ਰੰਗ-ਬਿਰੰਗੀਆਂ ਪਤੰਗਾਂ ਮਨ ਨੂੰ ਮੋਹ ਲੈਂਦੀਆਂ ਹਨ। ਇਸ ਵਾਰ ਤਿਉਹਾਰਾਂ ਦਾ ਦੂਹਰਾ ਉਤਸ਼ਾਹ ਹੈ। ਕਿਉਂਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਵੀ ਮਨਾਇਆ ਜਾ ਰਿਹਾ ਹੈ। ਇਸ ਵਾਰ ਜੀ ਬਸੰਤ ਪੰਚਮੀ ਦੇਸ਼ ਪ੍ਰੇਮ ਵਿੱਚ ਰੰਗੀ ਹੋਈ ਨਜ਼ਰ ਆਵੇਗੀ। ਬਸੰਤ ਪੰਚਮੀ ਮੌਕੇ ਬਜ਼ਾਰਾ ਵਿੱਚ ਪਤੰਗ ਖਰੀਦਣ ਵਾਲੀਆਂ ਦੀਆਂ ਰੌਣਕਾਂ ਲੱਗੀਆਂ ਹੋਈਆ ਹਨ।
ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਦਾ ਉਤਸਾਹ: ਬਸੰਤ ਪੰਚਮੀ ਕਾਰਨ ਪਤੰਗ ਵੇਚਣ ਵਾਲੇ ਦੁਕਾਨਦਾਰਾਂ ਦੇ ਚਿਹਰੇ ਖਿਡੇ ਹੋਏ ਨਜ਼ਰ ਆ ਰਹੇ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਇਸ ਵਾਰ ਬਸੰਤ ਪੰਚਮੀ ਮੌਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਲੋਕ ਵੱਧ ਤੋ ਵੱਧ ਪਤੰਗ ਖਰੀਦ ਰਹੇ ਹਨ। ਇਸ ਵਾਰ ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਦੇ ਇਕ ਦਿਨ ਹੀ ਆਉਣ ਕਾਰਨ ਲੋਕ ਝੰਡੇ ਅਤੇ ਹੋਰ ਸ਼ਹੀਦਾਂ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਜ਼ਿਆਦਾ ਖਰੀਦ ਰਹੇ ਹਨ। ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਕਾਰਨ ਵਧਿਆ ਮੁਨਾਫਾ ਹੋ ਰਿਹਾ ਹੈ।
ਨੌਜਵਾਨਾਂ ਨੇ ਬਸੰਤ ਪੰਚਮੀ ਉਤੇ ਡੀਜੇ: ਪਤੰਗਾਂ ਦੀ ਖਰੀਦਦਾਰੀ ਕਰਨ ਆਏ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਤਿਉਹਾਰ ਦੀ ਬਹੁਤ ਖੁਸ਼ੀ ਹੈ। ਉਹ ਬਸੰਤ ਪੰਚਮੀ ਲਈ ਪਤੰਦ ਅਤੇ ਡੋਰ ਦੀ ਖਰੀਦ ਕਰਨ ਆਏ ਹਨ। ਨੌਜਵਾਨਾਂ ਨੇ ਦੱਸਿਆ 15 ਤੋਂ 20 ਨੌਜਵਾਨ ਇਕੱਠੇ ਹੋ ਕੇ ਪਤੰਗਵਾਜ਼ੀ ਦਾ ਅਨੰਦ ਲੈਣਗੇ। ਇਸ ਦੇ ਨਾਲ ਹੀ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਡੀਜੇ ਆਦਿ ਵੀ ਬੁੱਕ ਕਰਾ ਲਏ ਹਨ। ਹੁਣ ਪਤੰਗ ਖਰੀਦ ਤੋ ਬਾਅਦ ਕੱਲ੍ਹ ਦਾ ਇੰਤਜਾਰ ਹੈ। ਇਸ ਦੇ ਨਾਲ ਹੀ ਨੌਜਵਾਨਾਂ ਨੇ ਦੱਸਿਆ ਕਿ ਉਹ ਚਾਈਨਾ ਡੋਰ ਦਾ ਇਸਤੇਮਾਲ ਨਹੀਂ ਕਰਨਗੇ।
ਰੰਗ ਬਿਰੰਗੀਆਂ ਪਤੰਗਾਂ ਦਾ ਤਿਉਹਾਰ : ਇਸ ਦੇ ਨਾਲ ਹੀ ਖਰੀਦਦਾਰੀ ਕਰਨ ਆਏ ਪਰਿਵਾਰਾਂ ਨੇ ਦੱਸਿਆ ਕਿ ਇਸ ਵਾਰ 26ਜਨਵਰੀ ਅਤੇ ਬਸੰਤ ਪੰਚਮੀ ਦਾ ਤਿਉਹਾਰ ਇਕ ਦਿਨ 'ਚ ਹੈ। ਜਿਸ ਕਾਰਨ ਉਨ੍ਹਾਂ ਦਾ ਉਤਸ਼ਾਹ ਵੀ ਦੁੱਗਣਾ ਹੋ ਗਿਆ ਹੈ। ਉਹ ਜ਼ਬਰਦਸਤ ਖਰੀਦਦਾਰੀ ਕਰ ਰਹੇ ਹਨ। ਉਨ੍ਹਾਂ ਨੇ ਹਰ ਤਰ੍ਹਾਂ ਦੀਆਂ ਪਤੰਗਾਂ ਖਰੀਦੀਆਂ ਹਨ। ਕੱਲ੍ਹ ਦਾ ਦਿਨ ਪੂਰਾ ਮਸਤੀ ਭਰਿਆ ਹੋਵੇਗਾ। ਰੰਗ ਬਿਰੰਗੀਆਂ ਪਤੰਗਾਂ ਦਾ ਇਹ ਤਿਉਹਾਰ ਪੂਰੇ ਜੋਸ਼ ਨਾਲ ਮਨਾਇਆ ਜਾਵੇਗਾ। ਉਥੇ ਉਹਨਾਂ ਇਹ ਸੁਨੇਹਾ ਵੀ ਦਿੱਤਾ ਕਿ ਚਾਈਨਾ ਡੋਰ ਤੋਂ ਬਚਣਾ ਚਾਹੀਦਾ ਹੈ। ਇਹ ਬੇਕਾਰ ਡੋਰ ਹੈ ਜਿਸ ਕਾਰਨ ਹਰ ਰੋਜ਼ ਹਾਦਸੇ ਵਾਪਰਦੇ ਹਨ। ਇਸ ਵਾਰ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਇਹ ਵੀ ਪੜ੍ਹੋ:- Simarjit Bains got bail: ਸਿਮਰਜੀਤ ਬੈਂਸ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ, ਜੇਲ੍ਹ ਵਿੱਚ ਹਨ ਬੰਦ