ਬਰਨਾਲਾ: ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਪੰਜਾਬ ਦੇ ਕਿਸਾਨ ਸੰਘਰਸ਼ ਦੇ ਰਾਹ ਪਏ ਹੋਏ ਹਨ। ਇਸੇ ਤਹਿਤ ਕਿਸਾਨਾਂ ਵੱਲੋਂ ਰੇਲਵੇ ਲਾਈਨਾਂ ਤੋਂ ਇਲਾਵਾ ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ ਟੌਲ ਪਲਾਜ਼ਾ ਅਤੇ ਪੈਟਰੋਲ ਪੰਪਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ ਅਤੇ ਪੱਕੇ ਮੋਰਚੇ ਲਗਾਏ ਹੋਏ ਹਨ।
ਇਨ੍ਹਾਂ ਮੋਰਚਿਆਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਕਿਸਾਨ ਅਤੇ ਨੌਜਵਾਨ ਸ਼ਾਮਲ ਹੋ ਰਹੇ ਹਨ। ਉਥੇ ਬਰਨਾਲਾ ਦੇ ਪਿੰਡ ਬਡਬਰ ਵਿਖੇ ਚੰਡੀਗੜ੍ਹ ਰੋਡ 'ਤੇ ਲੱਗੇ ਟੌਲ ਪਲਾਜ਼ੇ ਉੱਪਰ ਚੱਲ ਰਹੇ ਮੋਰਚੇ ਵਿੱਚ ਰੋਜ਼ਾਨਾ ਹਾਜ਼ਰੀ ਭਰਨ ਵਾਲਾ ਨਿਰਮਲ ਸਿੰਘ ਦਿਵਯਾਂਗ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਨੂੰ ਵੰਗਾਰ ਪਾ ਰਿਹਾ ਹੈ। ਨਿਰਮਲ ਸਿੰਘ ਦੇ ਇੱਕ ਲੱਤ ਅਤੇ ਬਾਂਹ ਕੱਟੀ ਹੋਣ ਦੇ ਬਾਵਜੂਦ ਰੋਜ਼ਾਨਾ ਕਿਸਾਨੀ ਘੋਲਾਂ ਵਿੱਚ ਸ਼ਾਮਲ ਹੁੰਦਾ ਆ ਰਿਹਾ ਹੈ।
ਇਸ ਗੱਲਬਾਤ ਕਰਦਿਆਂ ਨਿਰਮਲ ਸਿੰਘ ਨੇ ਦੱਸਿਆ ਕਿ 14 ਸਾਲ ਪਹਿਲਾਂ ਉਸ ਦੀ ਬਾਂਹ ਮਸ਼ੀਨ ਵਿੱਚ ਆ ਗਈ ਸੀ ਅਤੇ ਸੜਕ ਹਾਦਸੇ ਕਰਕੇ ਉਸ ਦੀ ਲੱਤ ਕੱਟੀ ਗਈ ਸੀ। ਲਗਾਤਾਰ 14 ਸਾਲਾਂ ਤੋਂ ਉਹ ਇਸੇ ਹਾਲਤ ਵਿੱਚ ਕਿਸਾਨੀ ਸੰਘਰਸ਼ਾਂ ਵਿੱਚ ਸ਼ਾਮਲ ਹੁੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਖੇਤੀ ਕਾਨੂੰਨ ਬਣਾਏ ਹਨ ਇਹ ਬਹੁਤ ਹੀ ਨੁਕਸਾਨਦਾਇਕ ਹਨ। ਜਿਨ੍ਹਾਂ ਨਾਲ ਪਹਿਲੇ ਹੀ ਦਿਨ ਤੋਂ ਵਿਰੋਧ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਜਥੇਬੰਦੀ ਨਾਲ ਮਿਲ ਕੇ ਉਹ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਦੇ ਰਹਿਣਗੇ।
ਇਸ ਤੋਂ ਪਹਿਲਾਂ ਪਿੰਡ ਬਾਦਲ ਅਤੇ ਪਟਿਆਲਾ ਵਿਖੇ ਲੱਗੇ ਪੱਕੇ ਮੋਰਚੇ ਵਿੱਚ ਵੀ ਉਹ ਲਗਾਤਾਰ ਸ਼ਾਮਿਲ ਹੁੰਦਾ ਰਿਹਾ ਹੈ। ਹੁਣ ਬਡਬਰ ਵਿਖੇ ਲਗਾਏ ਗਏ ਟੋਲ ਪਲਾਜ਼ੇ ਵਿੱਚ ਵੀ ਰੋਜ਼ਾਨਾ ਸ਼ਾਮਿਲ ਹੋ ਰਿਹਾ ਹੈ। ਜੇਕਰ ਦਿੱਲੀ ਜਾਣ ਦੀ ਲੋੜ ਪਈ ਤਾਂ ਵੀ ਉਹ ਪਿੱਛੇ ਨਹੀਂ ਹਟੇਗਾ।
ਉਸ ਨੇ ਦੱਸਿਆ ਕਿ ਉਸ ਕੋਲ ਸਿਰਫ਼ 3 ਕਨਾਲ ਜ਼ਮੀਨ ਹੈ ਅਤੇ ਦੋ ਏਕੜ ਠੇਕੇ ਤੇ ਲੈ ਕੇ ਖੇਤੀ ਕਰ ਰਿਹਾ ਹੈ। ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਮੱਦਦ ਨਹੀਂ ਦਿੱਤੀ ਗਈ। ਨਿਰਮਲ ਸਿੰਘ ਨੇ ਕਿਹਾ ਕਿ ਚਾਹੇ ਉਸ ਦੀ ਰਹਿੰਦੀ ਇੱਕ ਲੱਤ ਤੇ ਬਾਂਹ ਵੀ ਕਿਉਂ ਨਾ ਟੁੱਟ ਜਾਵੇ, ਉਹ ਖੇਤੀ ਕਾਨੂੰਨਾਂ ਦੇ ਸੰਘਰਸ਼ ਵਿੱਚ ਸ਼ਾਮਲ ਹੁੰਦਾ ਰਹੇਗਾ। ਆਪਣੀ ਜਾਨ ਵੀ ਕਰਵਾਉਣ ਕਰਨ ਤੋਂ ਪਿੱਛੇ ਨਹੀਂ ਹਟਾਂਗੇ। ਜਿੰਨਾ ਸਮਾਂ ਇਹ ਖੇਤੀ ਵੱਲੋਂ ਰੱਦ ਨਹੀਂ ਆਉਂਦੇ ਸੰਘਰਸ਼ ਕਰਦੇ ਰਹਾਂਗੇ।