ETV Bharat / state

ਵਿਕ ਗਈ ਚੰਨੀ ਆਲੀ ਬੱਕਰੀ, ਜਾਣੋ ਕਿੰਨਾ ਪਿਆ ਮੁੱਲ ਤੇ ਇੰਜ਼ ਕੀਤੀ ਵਿਦਾਈ... - 21 ਹਜ਼ਾਰ ਰੁਪਏ ਵਿੱਚ ਵਿਕੀ ਚੰਨੀ ਆਲੀ ਬੱਕਰੀ

ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਜਿਸ ਬੱਕਰੀ ਦਾ ਧਾਰ ਕੱਢੀ (former cm charanjit channi goat is in the news again) ਸੀ, ਉਹ 21 ਹਜ਼ਾਰ ਰੁਪਏ ਵਿੱਚ ਵਿਕ ਗਈ ਹੈ। ਇਸ ਬੱਕਰੀ ਨੂੰ ਹਲਕਾ ਚਮਕੌਰ ਸਾਹਿਬ ਤੋਂ ਆ ਕੇ ਲੋਕ ਖਰੀਦ ਕੇ ਲੈ ਕੇ ਗਏ ਹਨ।

21 ਹਜ਼ਾਰ ਰੁਪਏ ਵਿੱਚ ਵਿਕੀ ਚੰਨੀ ਆਲੀ ਬੱਕਰੀ
21 ਹਜ਼ਾਰ ਰੁਪਏ ਵਿੱਚ ਵਿਕੀ ਚੰਨੀ ਆਲੀ ਬੱਕਰੀ
author img

By

Published : Apr 24, 2022, 11:50 AM IST

Updated : Apr 24, 2022, 12:38 PM IST

ਬਰਨਾਲਾ: ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਭਦੌੜ ਨਾਲ ਜਿਥੇ ਚਰਚਾ ਦਾ ਵਿਸ਼ਾ ਰਿਹਾ, ਉਥੇ ਹਲਕਾ ਭਦੌੜ ਦੇ ਪਿੰਡ ਸੰਧੂ ਕਲਾਂ ਤੇ ਪਾਲਾ ਖਾਂ ਦੀ ਬੱਕਰੀ ਵੀ ਕਾਫ਼ੀ ਮਸ਼ਹੂਰ (former cm charanjit channi goat is in the news again) ਰਹੀ ਹੈ। ਕਿਉਂਕਿ ਉਸ ਦੀ ਇੱਕ ਬੱਕਰੀ ਦੀ ਹਲਕਾ ਭਦੌੜ ਤੋਂ ਚੋਣ ਲੜਨ ਸਮੇਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਧਾਰ ਕੱਢੀ ਸੀ। ਅੱਜ ਉਹੀ ਬੱਕਰੀ ਮੁੜ ਚਰਚਾ ਵਿੱਚ ਹੈ, ਕਿਉਂਕਿ ਇਸ ਬੱਕਰੀ ਨੂੰ ਹਲਕਾ ਚਮਕੌਰ ਸਾਹਿਬ ਤੋਂ ਆ ਕੇ ਲੋਕ ਖਰੀਦ ਕੇ ਲੈ ਕੇ ਗਏ ਹਨ।

ਇਹ ਵੀ ਪੜੋ: ਜੁਗਾੜੂ ਰੇਹੜੀ ਦੇ ਹੁਕਮ ’ਤੇ CM ਮਾਨ ਨਾਰਾਜ਼, ਅਧਿਕਾਰੀਆਂ ਨੂੰ ਕੀਤਾ ਤਲਬ

ਬੱਕਰੀ ਦੇ ਮਾਲਕ ਪਾਲਾ ਖਾਨ ਅਨੁਸਾਰ ਚਮਕੌਰ ਸਾਹਿਬ ਤੋਂ ਆਏ ਲੋਕ ਖ਼ਰੀਦ ਕੇ ਲੈ ਕੇ ਗਏ ਹਨ, ਉਨ੍ਹਾਂ ਨੇ 21 ਹਜ਼ਾਰ ਰੁਪਏ ਦੀ ਇਹ ਬੱਕਰੀ ਵੇਚੀ ਹੈ। ਉੱਥੇ ਪਾਲਾ ਖਾਨ ਨੇ ਕਿਹਾ ਕਿ ਉਸਦੇ ਅੰਦਾਜ਼ੇ ਅਨੁਸਾਰ ਇਹ ਬੱਕਰੀ ਸਾਬਕਾ ਮੁੱਖਮੰਤਰੀ ਚਰਨਜੀਤ ਚੰਨੀ ਨੇ ਹੀ ਖਰੀਦੀ ਹੈ।

ਇਸ ਸਬੰਧੀ ਵਿਸਥਾਰ ਵਿੱਚ ਗੱਲਬਾਤ ਕਰਦਿਆਂ ਬੱਕਰੀ ਦੇ ਮਾਲਕ ਪਾਲਾ ਖਾਨ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਦੋ ਦਿਨ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਉਨ੍ਹਾਂ ਕੋਲ ਰੁਕੇ ਸਨ ਅਤੇ ਬੱਕਰੀ ਦੀ ਧਾਰ ਕੱਢਣ ਦੀ ਇੱਛਾ ਜ਼ਾਹਰ ਕੀਤੀ ਸੀ। ਇਸ ਦੌਰਾਨ ਉਨ੍ਹਾਂ ਬੱਕਰੀ ਦੀ ਬੋਤਲ ਵਿੱਚ ਧਾਰ ਵੀ ਕੱਢੀ।

21 ਹਜ਼ਾਰ ਰੁਪਏ ਵਿੱਚ ਵਿਕੀ ਚੰਨੀ ਆਲੀ ਬੱਕਰੀ

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਬੀਤੇ ਕੱਲ ਚਮਕੌਰ ਸਾਹਿਬ ਤੋਂ ਕੁਝ ਲੋਕ ਉਸ ਦੇ ਘਰ ਸਵੇਰ ਸਮੇਂ ਬੱਕਰੀ ਖ਼ਰੀਦਣ ਪਹੁੰਚੇ ਸਨ। ਜਿਨ੍ਹਾਂ ਨੇ ਦੱਸਿਆ ਕਿ ਉਹ ਬੱਕਰੀ ਦਾ ਮੁਫ਼ਤ ਦੁੱਧ ਲੋਕਾਂ ਨੂੰ ਸੇਵਾ ਦੇ ਤੌਰ ਤੇ ਦੇਣਾ ਚਾਹੁੰਦੇ ਹਨ। ਜਿਸ ਤੋਂ ਪ੍ਰਭਾਵਤ ਹੋ ਕੇ ਉਸ ਨੇ ਬੱਕਰੀ ਵੇਚਣ ਦਾ ਫ਼ੈਸਲਾ ਕਰ ਲਿਆ।

ਇਹ ਵੀ ਪੜੋ: ਵਿਰੋਧ ਤੋਂ ਬਾਅਦ ਮਾਨ ਸਰਕਾਰ ਨੇ ਫੈਸਲਾ ਲਿਆ ਵਾਪਿਸ

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਸ ਨੂੰ ਬੱਕਰੀ ਦੇ 1 ਲੱਖ ਰੁਪਏ ਤੱਕ ਦੇ ਆਫਰ ਵੀ ਆ ਚੁੱਕੇ ਹਨ, ਪ੍ਰੰਤੂ ਉਸ ਨੇ ਬੱਕਰੀ ਨਹੀਂ ਵੇਚੀ। ਪ੍ਰੰਤੂ ਜੋ ਲੋਕ ਹੁਣ ਬੱਕਰੀ ਖਰੀਦਣ ਆਏ ਸਨ, ਉਨ੍ਹਾਂ ਨੂੰ ਸਿਰਫ਼ 21 ਹਜ਼ਾਰ ਰੁਪਏ ਦੀ ਬੱਕਰੀ ਵੇਚ ਦਿੱਤੀ। ਪਾਲਾ ਖਾਨ ਨੇ ਦੱਸਿਆ ਕਿ ਜੋ ਲੋਕ ਬੱਕਰੀ ਖਰੀਦਣ ਆਏ ਸਨ ਉਹ ਚਮਕੌਰ ਸਾਹਿਬ ਤੋਂ ਆਏ ਸਨ। ਉਸ ਨੂੰ ਅੰਦਾਜ਼ਾ ਹੈ ਕਿ ਇਹ ਲੋਕ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਜ਼ਦੀਕੀ ਸਨ ਅਤੇ ਚਰਨਜੀਤ ਚੰਨੀ ਨੇ ਹੀ ਇਨ੍ਹਾਂ ਨੂੰ ਬੱਕਰੀ ਖ਼ਰੀਦਣ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਬੱਕਰੀ ਨੂੰ ਵੇਚਣ ਵੇਲੇ ਉਸ ਨੇ ਬੱਕਰੀ ਦੇ ਪਟਾ ਤੇ ਝਾਂਜਰਾਂ ਨਾਲ ਸਜਾ ਕੇ ਵੇਚਿਆ ਹੈ।

Last Updated : Apr 24, 2022, 12:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.