ETV Bharat / state

ਕਿਸਾਨ ਅੰਦੋਲਨ 'ਚ ਲੋਕ-ਕਵੀ ਸੰਤ ਰਾਮ ਉਦਾਸੀ ਦੀ 35ਵੀਂ ਬਰਸੀ ਮਨਾਈ

ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮ.ਐਸ.ਪੀ ਦੀ ਗਾਰੰਟੀ (MSP Guarantee) ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ਬਰਨਾਲਾ (Railway Station Barnala) 'ਤੇ ਲਾਇਆ ਧਰਨਾ ਸ਼ਨੀਵਾਰ ਨੂੰ 402 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਧਰਨੇ ਵਿੱਚ ਲੋਕ-ਕਵੀ ਸੰਤ ਰਾਮ ਉਦਾਸੀ ਦੀ 35ਵੀਂ ਬਰਸੀ (35th birth anniversary celebrated) ਬਹੁਤ ਭਾਵਪੂਰਤ ਤੇ ਜੋਸ਼ੀਲੇ ਅੰਦਾਜ਼ ਵਿੱਚ ਮਨਾਈ ਗਈ।

author img

By

Published : Nov 6, 2021, 3:42 PM IST

ਕਿਸਾਨ ਅੰਦੋਲਨ 'ਚ ਲੋਕ-ਕਵੀ ਸੰਤ ਰਾਮ ਉਦਾਸੀ ਦੀ 35ਵੀਂ ਬਰਸੀ ਮਨਾਈ
ਕਿਸਾਨ ਅੰਦੋਲਨ 'ਚ ਲੋਕ-ਕਵੀ ਸੰਤ ਰਾਮ ਉਦਾਸੀ ਦੀ 35ਵੀਂ ਬਰਸੀ ਮਨਾਈ

ਬਰਨਾਲਾ: ਦੇਸ਼ ਭਰ ਵਿੱਚ ਜਿੱਥੇ ਕਿਸਾਨੀ ਅੰਦੋਲਨ (Kisan Andolan) ਲੰਮੇਂ ਸਮੇਂ ਤੋਂ ਦਿੱਲੀ ਦੀਆਂ ਸੜਕਾਂ 'ਤੇ ਚੱਲ ਰਿਹਾ ਹੈ। ਉਥੇ ਹੀ 32 ਕਿਸਾਨ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮ.ਐਸ.ਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ਬਰਨਾਲਾ (Railway Station Barnala) 'ਤੇ ਲਾਇਆ ਧਰਨਾ ਸ਼ਨੀਵਾਰ ਨੂੰ 402 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।

ਸ਼ਨੀਵਾਰ ਨੂੰ ਧਰਨੇ 'ਚ ਲੋਕ-ਕਵੀ ਸੰਤ ਰਾਮ ਉਦਾਸੀ ਦੀ 35ਵੀਂ ਬਰਸੀ (35th birth anniversary celebrated) ਬਹੁਤ ਭਾਵਪੂਰਤ ਤੇ ਜੋਸ਼ੀਲੇ ਅੰਦਾਜ਼ ਵਿੱਚ ਮਨਾਈ ਗਈ। ਸੰਨ 1986 ਵਿੱਚ ਅੱਜ ਦੇ ਦਿਨ ਉਦਾਸੀ ਜੀ, ਨੰਦੇੜ ਸਾਹਿਬ ਤੋਂ ਵਾਪਸੀ ਸਮੇਂ, ਮਨਮਾਡ( ਮਹਾਂਰਾਸ਼ਟਰ) ਨੇੜੇ ਟਰੇਨ ਵਿੱਚ ਹੀ ਸਦੀਵੀ ਵਿਛੋੜਾ ਦੇ ਗਏ ਹਨ। ਉਦਾਸੀ ਨੇ ਆਪਣੀ ਸਾਰੀ ਉਮਰ ਲੋਕ ਹਿੱਤਾਂ ਦੇ ਲੇਖੇ ਲਾਈ। ਆਪਣੇ ਗੀਤਾਂ ਰਾਹੀਂ ਲੋਕਾਂ ਦੀਆਂ ਦੁੱਖਾਂ/ਦੁਸ਼ਵਾਰੀਆਂ ਦੀ ਗੱਲ ਕਰਨ ਬਦਲੇ ਉਸ ਨੇ ਸਰਕਾਰੀ ਜਬਰ ਆਪਣੇ ਪਿੰਡੇ 'ਤੇ ਹੰਢਾਇਆ।

ਅਕਸ਼ੈ ਕੁਮਾਰ ਦੀ ਨਵੀਂ ਫ਼ਿਲਮ ਸੁਰਿਆਵੰਸ਼ੀ ਦਾ ਕਿਸਾਨਾਂ ਵੱਲੋਂ ਵਿਰੋਧ

ਅੱਜ ਵੀ ਸੰਘਰਸ਼ਾਂ ਦੇ ਪਿੜਾਂ ਵਿੱਚ ਉਦਾਸੀ ਦੇ ਗੀਤ ਅਕਸਰ ਗਾਏ ਜਾਂਦੇ ਹਨ। ਅੱਜ ਵੀ ਧਰਨੇ ਵਿੱਚ ਉਨ੍ਹਾਂ ਦੇ ਹੀ ਗੀਤ ਗਾਏ ਅਤੇ ਜੀਵਨ ਸੰਘਰਸ਼ ਬਾਰੇ ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਉਦਾਸੀ ਦੇ ਗੀਤਕਾਰੀ ਲੋਕਾਂ ਦਾ ਅਣਮੁੱਲਾ ਸਰਮਾਇਆ ਹੈ ਅਤੇ ਹੱਕ- ਸੱਚ ਲਈ ਜੂਝਣ ਵਾਲੇ ਲੋਕਾਂ ਲਈ ਪ੍ਰੇਰਨਾ ਸਰੋਤ ਹੈ। 2 ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਦੌਰਾਨ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਾਹੌਰ, ਮੇਲਾ ਸਿੰਘ ਕੱਟੂ, ਇਕਬਾਲ ਕੌਰ ਉਦਾਸੀ, ਮੇਘ ਰਾਜ ਮਿੱਤਰ, ਨਰੈਣ ਦੱਤ, ਬਿੱਕਰ ਸਿੰਘ ਔਲਖ, ਗੁਰਪ੍ਰੀਤ ਰੂੜੇਕੇ, ਗੁਰਦੇਵ ਸਿੰਘ ਮਾਂਗੇਵਾਲ, ਗੁਰਨਾਮ ਸਿੰਘ ਠੀਕਰੀਵਾਲਾ, ਖੁਸ਼ੀਆ ਸਿੰਘ, ਅਮਰਜੀਤ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਬੀਜੇਪੀ ਦੇ ਰਾਜ ਸਭਾ ਮੈਂਬਰ ਰਾਮ ਚੰਦਰ ਜਾਂਗੜਾ ਵੱਲੋਂ ਕਿਸਾਨਾਂ ਖਿਲਾਫ਼ ਵਰਤੀ ਭੱਦੀ ਸ਼ਬਦਾਵਲੀ ਦੀ ਸਖ਼ਤ ਨਿਖੇਧੀ ਕੀਤੀ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਬੀਜੇਪੀ ਦੀ ਬੌਖਲਾਹਟ ਉਦੋਂ ਜੱਗ-ਜਾਹਰ ਹੋ ਗਈ। ਜਦੋਂ ਉਸ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਵਿਹਲੜ ਤੇ ਸ਼ਰਾਬੀ ਤੱਕ ਗਰਦਾਨ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਕਿਸਾਨ ਅੰਦੋਲਨਕਾਰੀਆਂ ਤੋਂ ਇਖਲਾਕੀ ਤੌਰ 'ਤੇ ਹਾਰ ਚੁੱਕੀ ਹੈ ਅਤੇ ਦਬਾਅ ਹੇਠ ਹੈ। ਇਸੇ ਲਈ ਕਿਸਾਨਾਂ ਦੀਆਂ ਦਲੀਲਾਂ ਮੂਹਰੇ ਨਿਰ-ਉੱਤਰ ਹੋਏ ਲੀਡਰ ਗਾਲ੍ਹਾਂ ਅਤੇ ਭੱਦੀ ਸ਼ਬਦਾਵਲੀ 'ਤੇ ਉਤਰ ਆਏ ਹਨ। ਕਿਸਾਨਾਂ ਵੱਲੋਂ ਘੇਰੇ ਜਾਣ 'ਤੇ ਬੀਜੇਪੀ ਲੀਡਰਾਂ ਨੇ ਮਾਫ਼ੀ ਮੰਗ ਕੇ ਖਹਿੜਾ ਛੁਡਾਇਆ ਅਤੇ ਪੁਲਿਸ ਨੂੰ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਵੀ ਰਿਹਾ ਕਰਨਾ ਪਿਆ। ਅਸੀਂ ਕਿਸਾਨਾਂ ਉਪਰ ਕੀਤੇ ਪੁਲਿਸ ਜਬਰ ਦੀ ਸਖ਼ਤ ਨਿਖੇਧੀ ਕਰਦੇ ਹਾਂ ਅਤੇ ਕਿਸਾਨਾਂ ਵਿਰੁੱਧ ਦਰਜ ਕੇਸ ਤੁਰੰਤ ਰੱਦ ਕਰਨ ਦੀ ਮੰਗ ਕਰਦੇ ਹਾਂ।

ਇਹ ਵੀ ਪੜ੍ਹੋ:- ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਲਈ ਅਕਾਲੀ ਦਲ ਦਾ ਪ੍ਰਦਰਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.