ਬਰਨਾਲਾ: ਅਕਸਰ ਹੀ ਸਕੂਲਾਂ ਵਿਚ ਅੱਗ ਲੱਗਣ ਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਜਿੰਨਾ ਉੱਤੇ ਕਾਬੂ ਪਾਉਣ ਲਈ ਬੱਚਿਆਂ ਅਤੇ ਅਧਿਆਪਕਾਂ ਨੂੰ ਸਿਖਲਾਈ ਦੇਣੀ ਬੇਹੱਦ ਲਾਜ਼ਮੀ ਹੈ। ਅਜਿਹੇ ਵਿਚ ਬਰਨਾਲਾ ਦੇ ਸਰਕਾਰੀ ਸਕੂਲ ਬਾਜਵਾ ਪੱਤੀ ਵਿਖੇ ਅਫ਼ਸਰਾਂ ਵੱਲੋਂ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੂੰ ਅੱਗ ਲੱਗਣ ਦੀ ਸੂਰਤ ਵਿੱਚ ਹਲਾਤਾਂ ਨਾਲ ਨਜਿੱਠਣ ਦੀ ਟਰੇਨਿੰਗ ਦਿੱਤੀ ਗਈ। ਇਸ ਮੌਕੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਬੱਚਿਆਂ ਅਤੇ ਅਧਿਆਪਕਾਂ ਨੂੰ ਦਿੱਤੀ ਗਈ ਸਿਖਲਾਈ ਦਿੰਦਿਆਂ ਫ਼ਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਵਿਸਥਾਰ ਨਾਲ ਦੱਸਿਆ ਅਤੇ ਪ੍ਰੈਕਟੀਕਲੀ ਅੱਗ ਬੁਝਾਉਣ ਬਾਰੇ ਟੇ੍ਰਨਿੰਗ ਵੀ ਦਿੱਤੀ।
ਅੱਗ 'ਤੇ ਕਾਬੂ ਪਾਉਣ ਦਾ ਤਰੀਕਾ ਦੱਸਿਆ: ਇਸ ਬਾਰੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਫਾਇਰ ਬ੍ਰਿਗੇਡ ਦੇ ਸਟੇਸ਼ਨ ਫ਼ਾਇਰ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੂੰ ਅੱਗ ਲੱਗਣ ਦੀ ਸੂਰਤ ਵਿੱਚ ਅੱਗ ਨੂੰ ਬੁਝਾਉਣ ਅਤੇ ਅੱਗ 'ਤੇ ਕਾਬੂ ਪਾਉਣ ਦਾ ਤਰੀਕਾ ਦੱਸਿਆ। ਉਨ੍ਹਾਂ ਦੱਸਿਆ ਕਿ ਇਸ ਜਾਗਰੂਕਤਾ ਕੈਂਪ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੂੰ ਦੱਸਿਆ ਗਿਆ ਕਿ ਅੱਗ ਲੱਗਣ ਦੀ ਸੂਰਤ ਵਿੱਚ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਅਤੇ ਅੱਗ ਬੁਝਾਊ ਯੰਤਰਾਂ ਨਾਲ ਅੱਗ 'ਤੇ ਕਿਵੇਂ ਕਾਬੂ ਪਾਇਆ ਜਾ ਸਕਦਾ ਹੈ, ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਜਦੋਂ ਵੀ ਅੱਗ ਲੱਗਣ ਦੀ ਸਥਿਤੀ ਹੋਵੇ ਤਾਂ ਅਜਿਹੇ ਵਿੱਚ ਕਿਵੇਂ ਬਚਣਾ ਹੈ।
ਕਿਹਨਾਂ ਤਕਨੀਕਾਂ ਦਾ ਧਿਆਨ ਰੱਖਣਾ ਹੈ: ਨਾਲ ਹੀ ਸਕੂਲ ਵਿੱਚ ਪੜ੍ਹਾਉਂਦੀਆਂ ਅਧਿਆਪਕਾਂ ਕਰਮਜੀਤ ਕੌਰ ਅਤੇ ਨਰਿੰਦਰ ਪਾਲ ਕੌਰ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਵਿਭਾਗ ਨੇ ਉਨ੍ਹਾਂ ਨੂੰ ਅਤੇ ਬੱਚਿਆਂ ਨੂੰ ਅੱਗ ਲੱਗਣ ਦੀ ਸਥਿਤੀ ਵਿੱਚ ਅੱਗ ਬੁਝਾਉਣ ਦੇ ਤਰੀਕੇ ਬਾਰੇ ਸਿਖਲਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਅਜਿਹੀ ਸਿਖਲਾਈ ਨਹੀਂ ਦਿੱਤੀ ਗਈ ਅਤੇ ਅੱਜ ਵਿਭਾਗ ਵੱਲੋਂ ਸਿਖਲਾਈ ਕੈਂਪ ਲਗਾਉਣਾ ਬੇਹੱਦ ਸ਼ਲਾਘਾਯੋਗ ਕਦਮ ਹੈ। ਕਿਹਨਾਂ ਤਕਨੀਕਾਂ ਦਾ ਧਿਆਨ ਰੱਖਣਾ ਹੈ, ਇਸ ਬਾਰੇ ਵਿਸਥਾਰ ਵਿੱਚ ਦੱਸਿਆ ਹੈ। ਸਕੂਲ ਦੇ ਗਰਾਊਂਡ ਵਿੱਚ ਜਾ ਕੇ ਪ੍ਰੈਕਟੀਕਲੀ ਅੱਗ ਲਗਾ ਕੇ ਅੱਗ ਬੁਝਾਉਣ ਬਾਰੇ ਟ੍ਰੇਨਿੰਗ ਦਿੱਤੀ ਗਈ। ਅੱਗ ਬੁਝਾਉਣ ਲਈ ਅੱਗ ਦੀ ਉਲਟ ਦਿਸ਼ਾ ਵਿੱਚ ਜਾ ਕੇ ਕਿਵੇਂ ਕੰਟਰੋਲ ਕਰਨਾ ਹੈ। ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਬਹੁਤ ਘੱਟ ਬੱਚਿਆਂ ਨੂੰ ਅੱਗ ਬੁਝਾਉਣ ਦੀ ਪੜ੍ਹਾਈ ਬਾਰੇ ਵੀ ਦੱਸਿਆ ਗਿਆ। ਅਜਿਹੀਆਂ ਤਕਨੀਕਾਂ ਨੂੰ ਸੁਚਾਰੂ ਢੰਗ ਨਾਲ ਸਮਝਾਉਣਾ ਆਉਣਾ ਅਤੇ ਸਿੱਖਿਆ ਦੇਣੀ ਬੇਹੱਦ ਲਾਜ਼ਮੀ ਹੈ ਤਾਂ ਜੋ ਹਰ ਕੋਈ ਆਪ ਮੁਹਾਰੇ ਹੋ ਕੇ ਮੁਸੀਬਤ ਮੌਕੇ ਲੜ ਸਕੇ।