ETV Bharat / state

ਪ੍ਰਵਾਸੀ ਪੰਜਾਬੀਆਂ ਨੇ ਕਿਸਾਨੀ ਸੰਘਰਸ਼ ਦੇ ਯੋਧਿਆਂ ਲਈ ਭੇਜੀ ਆਰਥਿਕ ਮਦਦ - financial aid sent by nri punjabis

ਪੰਜਾਬ ਦੀ ਮਿੱਟੀ ਅਤੇ ਆਪਣੇ ਪਰਿਵਾਰਾਂ ਤੋਂ ਸੱਤ ਸਮੁੰਦਰੋਂ ਦੂਰ ਬੈਠੇ ਪ੍ਰਵਾਸੀ ਪੰਜਾਬੀ ਵੀ ਕਿਸਾਨਾਂ ਦੇ ਅੰਦੋਲਨ ’ਚ ਵੱਡਾ ਯੋਗਦਾਨ ਪਾ ਰਹੇ ਹਨ। ਦਿੱਲੀ ਮੋਰਚੇ ’ਤੇ ਜਾਣ ਅਤੇ ਪ੍ਰਬੰਧਾਂ ਲਈ ਕਿਸਾਨ ਜੱਥੇਬੰਦੀਆਂ ਦੀਆਂ ਇਕਾਈਆਂ ਨੂੰ ਪ੍ਰਵਾਸੀਆਂ ਵੱਲੋਂ ਵਿੱਤੀ ਮੱਦਦ ਭੇਜੀ ਜਾ ਰਹੀ ਹੈ, ਜਿਸ ਕਾਰਨ ਕਿਸਾਨ ਦੇਸ਼ ਦੀ ਤਾਨਸ਼ਾਹੀ ਹਕੂਮਤ ਨਾਲ ਲੜਾਈ ਲੜਨ ’ਚ ਸਫ਼ਲ ਹੋਏ ਹਨ।

ਪ੍ਰਵਾਸੀ ਪੰਜਾਬੀਆਂ ਨੇ ਕਿਸਾਨੀ ਸੰਘਰਸ਼ ਦੇ ਯੋਧਿਆਂ ਲਈ ਭੇਜੀ ਆਰਥਿਕ ਮਦਦ

author img

By

Published : Jan 2, 2021, 8:34 PM IST

ਬਰਨਾਲਾ: ਪੰਜਾਬ ਦੀ ਮਿੱਟੀ ਅਤੇ ਆਪਣੇ ਪਰਿਵਾਰਾਂ ਤੋਂ ਸੱਤ ਸਮੁੰਦਰੋਂ ਦੂਰ ਬੈਠੇ ਪ੍ਰਵਾਸੀ ਪੰਜਾਬੀ ਵੀ ਕਿਸਾਨਾਂ ਦੇ ਅੰਦੋਲਨ ’ਚ ਵੱਡਾ ਯੋਗਦਾਨ ਪਾ ਰਹੇ ਹਨ। ਦਿੱਲੀ ਮੋਰਚੇ ’ਤੇ ਜਾਣ ਅਤੇ ਪ੍ਰਬੰਧਾਂ ਲਈ ਕਿਸਾਨ ਜੱਥੇਬੰਦੀਆਂ ਦੀਆਂ ਇਕਾਈਆਂ ਨੂੰ ਪ੍ਰਵਾਸੀਆਂ ਵੱਲੋਂ ਵਿੱਤੀ ਮੱਦਦ ਭੇਜੀ ਜਾ ਰਹੀ ਹੈ, ਜਿਸ ਕਾਰਨ ਕਿਸਾਨ ਦੇਸ਼ ਦੀ ਤਾਨਸ਼ਾਹੀ ਹਕੂਮਤ ਨਾਲ ਲੜਾਈ ਲੜਨ ’ਚ ਸਫ਼ਲ ਹੋਏ ਹਨ।

ਇਸੇ ਸਬੰਧ ’ਚ ਪਿੰਡ ਚੀਮਾ ਦੇ ਐੱਨਆਰਆਈ ਭਰਾਵਾਂ ਵਲੋਂ ਕਿਸਾਨ ਇਕਾਈਆਂ ਨੂੰ ਡੇਢ ਲੱਖ ਤੋਂ ਵਧੇਰੇ ਵਿੱਤੀ ਮੱਦਦ ਭੇਜੀ ਹੈ। ਭਾਕਿਯੂ (ਡਕੌਂਦਾ) ਨੂੰ 87000 ਅਤੇ ਭਾਕਿਯੂ (ਉਗਰਾਹਾਂ) ਨੂੰ 80000 ਰੁਪਏ ਦੇ ਕਰੀਬ ਪ੍ਰਵਾਸੀਆਂ ਵਲੋਂ ਪ੍ਰਾਪਤ ਹੋਈ ਹੈ। ਪਿੰਡ ਗਹਿਲ ਵਿਖੇ ਤਿੰਨ ਜੱਥੇਬਦੀਆਂ ਡਕੌਂਦਾ, ਰਾਜੇਵਾਲ ਅਤੇ ਉਗਰਾਹਾਂ ਨੂੰ ਪ੍ਰਵਾਸੀਆਂ ਵੱਲੋਂ ਆਰਥਿਕ ਮਦਦ ਭੇਜੀ ਗਈ ਹੈ। ਇਕੱਲੀ ਭਾਕਿਯੂ ਉਗਰਾਹਾਂ ਨੂੰ 1 ਲੱਖ 70 ਹਜ਼ਾਰ ਰੁਪਏ ਦਾ ਵਿੱਤੀ ਯੋਗਦਾਨ ਕਿਸਾਨੀ ਘੋਲ ਲਈ ਭੇਜਿਆ ਗਿਆ ਹੈ।

ਤਸਵੀਰ
ਤਸਵੀਰ

ਇਸੇ ਤਰ੍ਹਾਂ ਭਾਕਿਯੂ ਕਾਦੀਆਂ ਦੀ ਪਿੰਡ ਬਖ਼ਤਗੜ੍ਹ ਇਕਾਈ ਨੂੰ ਐਨਆਰਆਈ ਭਾਈਚਾਰੇ ਵੱਲੋਂ 31000 ਰੁਪਏ ਅਤੇ ਪਿੰਡ ਗਾਗੇਵਾਲ ਦੀ ਇਕਾਈ ਲਈ 13000 ਦੀ ਮੱਦਦ ਭੇਜੀ ਗਈ ਹੈ। ਪਿੰਡ ਭਾਕਿਯੂ (ਡਕੌਂਦਾ) ਦੀ ਪਿੰਡ ਜੋਧਪੁਰ ਇਕਾਈ ਨੂੰ 30000 ਅਤੇ ਪਿੰਡ ਸੁਖਪੁਰਾ ਇਕਾਈ ਨੂੰ 15000 ਰੁਪਏ ਦਾ ਯੋਗਦਾਨ ਪਾ ਕੇ ਐਨਆਰਆਈਜ਼ ਨੇ ਸੰਘਰਸ਼ੀ ਕਿਸਾਨਾਂ ਦਾ ਹੌਂਸਲਾ ਵਧਾਇਆ ਹੈ। ਭਾਕਿਯੂ ਉਗਰਾਹਾਂ ਦੀ ਰਾਮਗੜ ਇਕਾਈ ਨੂੰ 50 ਹਜ਼ਾਰ ਅਤੇ ਟੱਲੇਵਾਲ ਇਕਾਈ ਨੂੰ 60000 ਦਾ ਆਰਥਿਕ ਯੋਗਦਾਨ ਪ੍ਰਵਾਸੀਆਂ ਤੋਂ ਮਿਲਿਆ ਹੈ।

ਦਿੱਲੀ ਜਾਣ ਲਈ ਵਾਹਨਾਂ ਦੇ ਡੀਜ਼ਲ ’ਤੇ ਆ ਰਿਹਾ ਹੈ ਖ਼ਰਚਾ

ਤਸਵੀਰ
ਤਸਵੀਰ

ਦਿੱਲੀ ਨੂੰ ਕਰੀਬ 350 ਕਿਲੋਮੀਟਰ ਦੀ ਵਾਟ ਕੱਢ ਕੇ ਕਿਸਾਨ ਜਾ ਰਹੇ ਹਨ। ਆਉਣ-ਜਾਣ ਦਾ ਖਰਚਾ ਕਿਸਾਨਾਂ ਨੂੰ 700 ਕਿਲੋਮੀਟਰ ਦੇ ਕਰੀਬ ਪੈਂਦਾ ਹੈ, ਜਿਸ ਕਰਕੇ ਦਿੱਲੀ ਆਉਣ-ਜਾਣ ਲਈ ਟਰੈਕਟਰਾਂ ਅਤੇ ਗੱਡੀਆਂ ਦੇ ਡੀਜ਼ਲ ’ਤੇ ਵਧੇਰੇ ਖ਼ਰਚ ਕਿਸਾਨਾਂ ਦਾ ਹੋ ਰਿਹਾ ਹੈ, ਪ੍ਰਵਾਸੀ ਪੰਜਾਬੀਆਂ ਵੱਲੋਂ ਭੇਜੇ ਜਾ ਰਹੇ ਫ਼ੰਡ ਰਾਹੀਂ ਡੀਜ਼ਲ ਪਵਾ ਰਹੇ ਹਨ। ਇਸ ਤੋਂ ਇਲਾਵਾ ਭਾਰੀ ਠੰਢ ਦੇ ਚਲਦਿਆਂ ਗੱਦਿਆਂ ਅਤੇ ਗਰਮ ਕੱਪੜਿਆਂ ਆਦਿ ਦੇ ਪ੍ਰਬੰਧ ਕੀਤੇ ਗਏ ਹਨ।

ਪਹਿਲਾਂ ਕਿਸਾਨ ਜੱਥੇਬੰਦੀਆਂ ਪਿੰਡਾਂ ’ਚ ਕਿਸਾਨਾਂ ਤੋਂ ਇਕੱਠਾ ਕਰਦੀਆਂ ਰਹੀਆਂ ਹਨ ਫ਼ੰਡ ਇਕੱਠਾ

ਕਿਸਾਨ ਆਗੂ ਰਣਜੀਤ ਸਿੰਘ ਟੱਲੇਵਾਲ ਨੇ ਦੱਸਿਆ ਕਿ ਪਹਿਲਾਂ ਕਿਸਾਨ ਜੱਥੇਬੰਦੀਆਂ ਖ਼ਰਚਿਆਂ ਲਈ ਫ਼ੰਡ ਪਿੰਡਾਂ ਵਿੱਚ ਕਿਸਾਨਾਂ ਤੋਂ ਹੀ ਇਕੱਠਾ ਕਰਦੀਆਂ ਸਨ। ਪਰ ਐਤਕੀਂ ਖੇਤੀ ਕਾਨੂੰਨਾਂ ਦੇ ਕਿਸਾਨੀ ਘੋਲ ਵਿੱਚ ਪ੍ਰਵਾਸੀਆਂ ਪੰਜਾਬੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਖੜ੍ਹ ਗਏ ਹਨ। ਨਹੀਂ ਤਾਂ ਦੇਸ਼ ਦੀ ਤਾਨਾਸ਼ਾਹੀ ਹਕੂਮਤ ਖ਼ਿਲਾਫ਼ ਕਿਸਾਨਾਂ ਨੂੰ ਮੁਸ਼ਕਿਲ ਹੋਣੀ ਸੀ, ਪਰ ਪ੍ਰਵਾਸੀਆਂ ਦੇ ਸਹਿਯੋਗ ਸਦਕਾ ਖੇਤੀ ਕਾਨੂੰਨਾਂ ਵਿਰੁੱਧ ਲੜਾਈ ਲੜਨ ’ਚ ਆਸਾਨੀ ਹੋਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.