ਬਰਨਾਲਾ: ਥਾਣਾ ਸ਼ਹਿਣਾ ਵਿਖੇ ਨਬਾਲਗ ਲੜਕੀ ਨੂੰ ਭਜਾ ਕੇ ਲਿਜਾਣ ਵਾਲੇ ਨੌਜਵਾਨ ਖ਼ਿਲਾਫ਼ ਸ਼ਹਿਣਾ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਐਸਐਚਓ ਬਲਦੇਵ ਸਿੰਘ ਥਾਣਾ ਸ਼ਹਿਣਾ ਨੇ ਦੱਸਿਆ ਕਿ ਪੀੜ੍ਹਤ ਮੁਨਸ਼ੀ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦੀ ਪੋਤੀ ਪਿੰਡ ਦੇ ਸਕੂਲ ’ਚ ਹੀ ਬਾਰਵੀਂ ਜਮਾਤ ’ਚ ਪੜ੍ਹਦੀ ਹੈ, ਜਿਸ ਦੀ ਉਮਰ ਕਰੀਬ ਸਾਢੇ 17 ਸਾਲ ਹੈ।
ਇਹ ਵੀ ਪੜੋ: ਸਰਕਾਰੀ ਬੱਸ ਵੱਲੋਂ ਦਰੜੇ ਦੋ ਵਿਅਕਤੀਆਂ ਦੇ ਪਰਿਵਾਰਿਕ ਮੈਂਬਰਾਂ ਨੇ ਲਗਾਇਆ ਧਰਨਾ, ਕੀਤੀ ਇਨਸਾਫ ਦੀ ਮੰਗ
ਪੀੜ੍ਹਤ ਅਨੁਸਾਰ ਗੁਆਢੀ ਅੰਮ੍ਰਿਤਪਾਲ ਸਿੰਘ ਵਾਸੀ ਸ਼ਹਿਣਾ ਹੈ ਤੇ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਸੀ। ਜੋ ਲੰਘੀ 20 ਅਪ੍ਰੈਲ ਨੂੰ ਦੁਪਹਿਰ ਕਰੀਬ 1 ਵਜੇ ਪੋਤੀ ਨੂੰ ਸਕੂਲ ’ਚ ਛੁੱਟੀ ਹੋਈ ਤਾਂ ਅੰਮ੍ਰਿਤਪਾਲ ਸਿੰਘ ਆਪਣੇ ਮੋਟਰਸਾਇਕਲ ’ਤੇ ਬਿਠਾ ਕੇ ਘਰ ਛੱਡਣ ਦਾ ਬਹਾਨਾ ਬਣਾ ਕੇ ਮਾੜੀ ਨੀਅਤ ਨਾਲ ਲੜਕੀ ਨੂੰ ਫੁਸਲਾ ਕੇ ਵਿਆਹ ਦਾ ਝਾਂਸਾ ਦੇ ਕੇ ਕਿਧਰੇ (kidnapped a minor girl) ਲੈ ਗਿਆ ਹੈ। ਜਿਸਦੀ ਹੁਣ ਤੱਕ ਕਾਫੀ ਭਾਲ ਕੀਤੀ, ਪਰ ਕਿਤੇ ਨਹੀਂ ਮਿਲੀ।
ਇਹ ਵੀ ਪੜੋ: ਸ਼ੱਕੀ ਡਰੋਨ ਦੀ ਦੇਖੀ ਗਈ ਹਰਕਤ, ਲੋਕਾਂ ਵਲੋਂ ਫੋਨ 'ਚ ਕੈਦ ਕੀਤੀਆਂ ਤਸਵੀਰਾਂ
ਉਨ੍ਹਾਂ ਦੱਸਿਆ ਕਿ ਪੀੜ੍ਹਤ ਦੇ ਦਰਜ ਬਿਆਨਾਂ ਦੇ ਆਧਾਰ ’ਤੇ ਅਮ੍ਰਿਤਪਾਲ ਸਿੰਘ ਮੋਹਣਾ ਖਿਲਾਫ ਮੁਕੱਦਮਾ ਨੰਬਰ 28 ਦਰਜ ਕਰਕੇ ਧਾਰਾ 363, 366ਏ ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰਕੇ ਨੌਜਵਾਨ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜੋ: IPL 2022: ਬਟਲਰ ਨੇ ਵਜਾਇਆਦਿੱਲੀ ਦਾ ਬੈਂਡ, ਰਾਜਸਥਾਨ 15 ਦੌੜਾਂ ਨਾਲ ਮੈਚ ਜਿੱਤ ਕੇ ਅੰਕ ਸੂਚੀ ਵਿੱਚ ਸਿਖਰ 'ਤੇ