ਬਰਨਾਲਾ: ਸੋਸ਼ਲ ਮੀਡੀਆ ’ਤੇ ਇੱਕ ਵਿਅਕਤੀ ਵੱਲੋਂ ਇੱਕ ਲੜਕੀ ਨੂੰ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ ਚ ਇੱਕ ਵਿਅਕਤੀ ਬਹੁਤ ਹੀ ਬੇਰਹਿਮੀ ਨਾਲ ਲੜਕੀ ਨੂੰ ਕੁੱਟ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਇਹ ਵੀਡੀਓ ਬਰਨਾਲਾ ਜਿਲ੍ਹੇ ਦੇ ਪਿੰਡ ਮਹਿਤਾ ਨਾਲ ਸਬੰਧਿਤ ਦੱਸੀ ਜਾ ਰਹੀ ਹੈ। ਇਸ ਵੀਡੀਓ ਨੂੰ ਇਕ ਵਿਅਕਤੀ ਵੱਲੋਂ ਬਣਾਈ ਜਾ ਰਹੀ ਹੈ। ਜਿਸ ’ਚ ਉਹ ਲੜਕੀ ਨੂੰ ਕੁੱਟ ਰਹੇ ਵਿਅਕਤੀ ਨੂੰ ਰੋਕ ਵੀ ਰਿਹਾ ਹੈ। ਪਰ ਵਿਅਕਤੀ ਲੜਕੀ ਨੂੰ ਕੁੱਟਣ ਤੋਂ ਹੱਟ ਨਹੀਂ ਰਿਹਾ ਹੈ। ਨਾਲ ਹੀ ਵਿਅਕਤੀ ਬੱਚੀ ਨੂੰ ਮਾਰ ਦੇਣ ਤੱਕ ਦੀ ਵੀ ਗੱਲ ਆਖ ਰਿਹਾ ਹੈ।
ਮਾਮਲੇ ਦੀ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਬੱਚੀ ਨੂੰ ਬੁਰੀ ਤਰ੍ਹਾਂ ਕੁੱਟ ਰਿਹਾ ਵਿਅਕਤੀ ਬੱਚੀ ਦਾ ਪਿਤਾ ਹੈ। ਜੋ ਕਿ ਕਈ ਸਾਲਾਂ ਤੋਂ ਆਪਣੀ ਪਤਨੀ, ਲੜਕੇ ਅਤੇ ਲੜਕੀ ਨੂੰ ਕੁੱਟਦਾ ਰਿਹਾ ਹੈ। ਜਿਸ ਕਾਰਨ ਪਤਨੀ ਅਤੇ ਉਸਦਾ ਲੜਕਾ ਉਸ ਵੱਲੋਂ ਕੀਤੀ ਜਾਣ ਵਾਲੀ ਕੁੱਟਮਾਰ ਤੋਂ ਦੁਖੀ ਹੋ ਕੇ ਘਰ ਤੋਂ ਛੱਡ ਗਏ ਹਨ। ਫਿਲਹਾਲ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਜਾਲਮ ਪਿਓ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਫਿਲਹਾਲ ਇਸ ਵੀਡੀਓ ਨੂੰ ਬਣਾਉਣ ਵਾਲੇ ਵਿਅਕਤੀ ਦਾ ਕਹਿਣਾ ਹੈ ਕਿ ਪਿਓ ਨੇ ਕੱਪੜੇ ਧੋਣ ਵਾਲੀ ਥਾਪੀ ਨਾਲ ਬੱਚੀ ਦੇ ਸਿਰ ’ਤੇ ਜ਼ਖਮ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਸਰਕਾਰੀ ਹਸਪਤਾਲ ਚ ਉਸ ਦੀ ਪੱਟੀ ਵਗੈਰਾ ਕਰਵਾਈ ਗਈ ਹੈ। ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਬੱਚੀ ਦੀ ਜਾਨ ਇਸ ਬੇਰਹਿਮੀ ਬਾਪ ਤੋਂ ਛੁਡਾਉਣ ਦੀ ਵੀ ਅਪੀਲ ਕੀਤੀ ਹੈ।