ਬਰਨਾਲਾ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਲਈ ਪ੍ਰਚਾਰ ਕਰਨ ਆ ਰਹੇ ਹਨ। ਜਿਹਨਾਂ ਦਾ ਵਿਰੋਧ ਕਰਨ ਦਾ ਸੰਯੁਕਤ ਕਿਸਾਨ ਮੋਰਚੇ ਵਲੋਂ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਕਿਸਾਨ ਜੱਥੇਬੰਦੀਆਂ ਦਿਨ ਇੱਕ ਖਾਸ ਮੀਟਿੰਗ ਬਰਨਾਲਾ ਦੇ ਤਰਕਸ਼ੀਲ ਭਵਨ ਵਿੱਚ ਹੋਈ। ਜਿੱਥੇ ਇਸ ਵਿਰੋਧ ਦੀ ਪ੍ਰਕਿਰਿਆ ਬਾਰੇ ਚਰਚਾ ਕੀਤੀ ਗਈ।
ਇਹ ਵੀ ਪੜੋ: ਪ੍ਰਨੀਤ ਕੌਰ ਦਾ ਕਾਂਗਰਸ ਨੂੰ ਵੱਡਾ ਝਟਕਾ, ਪਤੀ ਲਈ ਮੰਗੀਆਂ ਵੋਟਾਂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਗੁਰਬਖਸ਼ ਸਿੰਘ ਕੱਟੂ ਨੇ ਕਿਹਾ ਕਿ ਨੇ 14 ਫਰਵਰੀ ਬਰਨਾਲਾ ਜ਼ਿਲ੍ਹੇ ਦੇ ਸਮੂਹ ਪਿੰਡਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਜਾਣਗੇ। ਜਦਕਿ 16 ਫਰਵਰੀ ਅਨਾਜ਼ ਮੰਡੀ ਬਰਨਾਲਾ ਵਿੱਚ ਇਕੱਤਰ ਹੋ ਕੇ ਬਰਨਾਲਾ ਸ਼ਹਿਰ ਵਿੱਚ ਰੋਸ ਮਾਰਚ ਕਰਦੇ ਹੋਏ ਡੀਸੀ ਦਫਤਰ ਬਰਨਾਲਾ ਅੱਗੇ ਅਰਥੀ ਫੂਕੀ ਜਾਵੇਗੀ।
ਉਹਨਾਂ ਦੱਸਿਆ ਕਿ ਇਸਤੋਂ ਇਲਾਵਾ ਜਿਸ ਇਲਾਕੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘਣਾ ਹੈ, ਉਥੇ ਕਿਸਾਨਾਂ ਕਾਲੀਆਂ ਝੰਡੀਆਂ ਲੈ ਕੇ ਪ੍ਰਧਾਨ ਮੰਤਰੀ ਦਾ ਸੜਕਾਂ ਕਿਨਾਰੇ ਖੜ੍ਹ ਕੇ ਵਿਰੋਧ ਕਰਨਗੇ। ਜਦਕਿ ਇਸ ਸਬੰਧੀ ਕੋਈ ਘਿਰਾਓ ਦਾ ਕੋਈ ਪ੍ਰੋਗਰਾਮ ਨਹੀਂ ਹੈ।
ਇਹ ਵੀ ਪੜੋ: ਫੇਕ ਨਿਊਜ਼ ਫੈਲਾਉਣ ਦੇ ਦੋਸ਼ 'ਚ 'ਆਪ' ਨੇ ਮਨਜਿੰਦਰ ਸਿਰਸਾ ਖਿਲਾਫ਼ ਕਰਵਾਈ ਸ਼ਿਕਾਇਤ ਦਰਜ
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਨਾਲ ਕੀਤੇ ਵਾਅਦੇ ਤੋਂ ਭੱਜ ਰਹੀ ਹੈ, ਕਿਉਂਕਿ ਅਜੇ ਤੱਕ ਐਮਐਸਪੀ ‘ਤੇ ਕਮੇਟੀ ਬਨਾਉਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ,ਕਿਸਾਨਾਂ ਖਿਲਾਫ ਦਰਜ਼ ਸਾਰੇ ਕੇਸ ਵਾਪਸ ਨਹੀਂ ਲਏ, ਲਖੀਮਪੁਰ ਖੀਰੀ ਮਾਮਲੇ ਵਿੱਚ ਮੁੱਖ ਦੋਸ਼ੀ ਨੂੰ ਜ਼ਮਾਨਤ ਦਵਾ ਕੇ ਕਿਸਾਨਾਂ ਦੇ ਅੱਲ੍ਹੇ ਜ਼ਖਮਾਂ ‘ਤੇ ਲੂਣ ਛਿੜਕਿਆ ਗਿਆ ਹੈ।ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਲੋਕਾਂ ਸਾਹਮਣੇ ਭਾਜਪਾ ਤੇ ਇਸਦੇ ਭਾਈਵਾਲਾਂ ਦਾ ਅਸਲੀ ਚਿਹਰਾ ਬੇਪਰਦ ਕੀਤਾ ਜਾਵੇਗਾ।
ਇਹ ਵੀ ਪੜੋ: ਅੱਜ ਵਿਸ਼ਵ ਰੇਡੀਓ ਦਿਵਸ ਹੈ, ਜਾਣੋ ਇਸ ਦਿਨ ਬਾਰੇ